ਮੁੰਬਈ: ਬਾਲੀਵੁੱਡ ਦੀ ਖੂਬਸੂਰਤ ਜੋੜੀ ਯਾਮੀ ਗੌਤਮ ਅਤੇ ਆਦਿਤਿਆ ਧਰ ਦੀ 4 ਜੂਨ ਨੂੰ ਵਿਆਹ ਦੀ ਦੂਜੀ ਵਰ੍ਹੇਗੰਢ ਸੀ। ਇਸ ਜੋੜੇ ਨੇ 4 ਜੂਨ, 2021 ਨੂੰ ਕਰੋਨਾ ਦੇ ਦੌਰ ਵਿੱਚ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ ਵਿੱਚ ਗੁਪਤ ਵਿਆਹ ਕਰਵਾ ਲਿਆ ਸੀ। ਯਾਮੀ ਨੇ ਵਿਆਹ ਵਾਲੇ ਦਿਨ ਅਚਾਨਕ ਆਪਣੀਆਂ ਤਸਵੀਰਾਂ ਸ਼ੇਅਰ ਕਰਕੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਸੀ। ਯਾਮੀ ਦੇ ਵਿਆਹ ਦੀ ਖ਼ਬਰ ਬਾਲੀਵੁੱਡ ਵਿੱਚ ਅੱਗ ਨਾਲੋਂ ਤੇਜ਼ੀ ਨਾਲ ਫੈਲ ਗਈ ਅਤੇ ਹਰ ਕੋਈ ਇਹ ਜਾਣਨ ਲਈ ਉਤਸੁਕ ਸੀ ਕਿ ਅਦਾਕਾਰਾ ਨੇ ਕਿਸ ਨਾਲ ਵਿਆਹ ਕੀਤਾ। ਯਾਮੀ ਨੇ ਫਿਲਮ 'ਉੜੀ-ਦ ਸਰਜੀਕਲ ਸਟ੍ਰਾਈਕ' ਦੇ ਨਿਰਦੇਸ਼ਕ ਆਦਿਤਿਆ ਧਰ ਨੂੰ ਆਪਣਾ ਜੀਵਨ ਸਾਥੀ ਚੁਣਿਆ ਹੈ। ਇਸ ਫਿਲਮ 'ਚ ਯਾਮੀ ਗੌਤਮ ਨੇ ਅਹਿਮ ਭੂਮਿਕਾ ਨਿਭਾਈ ਸੀ ਅਤੇ ਇਹ ਜੋੜੀ ਪਹਿਲੀ ਵਾਰ ਇਸ ਫਿਲਮ ਦੇ ਸੈੱਟ 'ਤੇ ਮਿਲੀ ਸੀ ਅਤੇ ਇੱਥੇ ਹੀ ਦੋਵਾਂ ਵਿਚਾਲੇ ਨੇੜਤਾ ਵਧੀ ਅਤੇ ਫਿਰ ਪਿਆਰ ਹੋ ਗਿਆ।
ਇਸ ਦੇ ਨਾਲ ਹੀ ਸਾਲ 2019 ਵਿੱਚ ਰਿਲੀਜ਼ ਹੋਈ ਫਿਲਮ 'ਉੜੀ-ਦ ਸਰਜੀਕਲ ਸਟ੍ਰਾਈਕ' ਦੇ ਦੋ ਸਾਲ ਬਾਅਦ ਜੋੜੇ ਨੇ 4 ਜੂਨ, 2021 ਨੂੰ ਵਿਆਹ ਕੀਤਾ ਸੀ ਅਤੇ 4 ਜੂਨ ਨੂੰ ਆਪਣੇ ਵਿਆਹ ਦੀ ਦੂਜੀ ਵਰ੍ਹੇਗੰਢ ਮਨਾਈ। ਇਸ ਖਾਸ ਮੌਕੇ 'ਤੇ ਯਾਮੀ ਗੌਤਮ ਨੇ ਪਤੀ ਆਦਿਤਿਆ ਨਾਲ ਇਕ ਫੋਟੋ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਅਤੇ ਪਤੀ ਨੂੰ ਵਿਆਹ ਦੀ ਦੂਜੀ ਵਰ੍ਹੇਗੰਢ ਦੀ ਵਧਾਈ ਦਿੱਤੀ।