ਹੈਦਰਾਬਾਦ:ਚਾਰ ਸਾਲ ਬਾਅਦ ਲੀਡ ਐਕਟਰ ਦੇ ਰੂਪ 'ਚ ਵਾਪਸੀ ਕਰ ਰਹੇ ਬਾਲੀਵੁੱਡ ਦੇ 'ਬਾਦਸ਼ਾਹ' ਸ਼ਾਹਰੁਖ ਖਾਨ ਦੀਆਂ ਮੁਸ਼ਕਿਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਇੱਥੇ ਦੱਸ ਦੇਈਏ ਕਿ ਸ਼ਾਹਰੁਖ ਖਾਨ ਫਿਲਮ 'ਪਠਾਨ' ਨਾਲ ਸਿਲਵਰ ਸਕ੍ਰੀਨ 'ਤੇ ਧਮਾਕਾ ਕਰਨ ਦੀ ਪੂਰੀ ਤਿਆਰੀ ਕਰ ਰਹੇ ਹਨ ਅਤੇ ਮੱਧ ਪ੍ਰਦੇਸ਼ ਦੇ ਲੋਕਾਂ ਦੇ ਦਿਲਾਂ 'ਚ ਇਸ ਫਿਲਮ ਲਈ ਨਫਰਤ ਦੀ ਅੱਗ ਉਬਲ ਰਹੀ ਹੈ। ਦਰਅਸਲ ਹਾਲ ਹੀ 'ਚ ਫਿਲਮ 'ਪਠਾਨ' ਦਾ ਪਹਿਲਾ ਗੀਤ 'ਬੇਸ਼ਰਮ ਰੰਗ' ਰਿਲੀਜ਼ ਹੋਇਆ ਸੀ, ਜਿਸ 'ਚ ਦੀਪਿਕਾ ਪਾਦੂਕੋਣ ਨੇ ਭਗਵੇਂ ਰੰਗ ਦੀ ਬਿਕਨੀ ਪਾਈ ਹੋਈ ਹੈ। ਗੀਤ 'ਚ ਦੀਪਿਕਾ ਨੇ ਭਗਵੇਂ ਰੰਗ ਦੀ ਬਿਕਨੀ 'ਚ ਬੋਲਡ ਲੁੱਕ ਦਿਖਾਈ ਹੈ, ਜਿਸ 'ਤੇ ਹਿੰਦੂ ਮਹਾਸਭਾ ਦਾ ਗੱਸਾ ਕਾਫੀ ਵੱਧ ਗਿਆ ਹੈ। ਹੁਣ ਫ਼ਿਲਮ ਨਿਰਮਾਤਾਵਾਂ ਨੂੰ ਸਾਫ਼-ਸਾਫ਼ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਇਸ ਗੀਤ ਵਿੱਚ ਬਦਲਾਅ ਕੀਤਾ ਜਾਵੇ ਨਹੀਂ ਤਾਂ ਉਹ ਫ਼ਿਲਮ ਨੂੰ ਸੂਬੇ ਵਿੱਚ ਰਿਲੀਜ਼ ਨਹੀਂ ਹੋਣ ਦੇਣਗੇ।
'ਪਠਾਨ' ਦਾ ਵਿਰੋਧ ਸ਼ੁਰੂ:ਅਜਿਹੇ 'ਚ ਸ਼ਾਹਰੁਖ-ਦੀਪਿਕਾ ਦੀ ਇਹ ਫਿਲਮ ਮੁਸ਼ਕਲ 'ਚ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇੰਦੌਰ 'ਚ ਫਿਲਮ ਦਾ ਜ਼ੋਰਦਾਰ ਵਿਰੋਧ ਹੋ ਰਿਹਾ ਹੈ। ਸਥਾਨਕ ਸ਼ਿਵਾਜੀ ਗਰੁੱਪ ਨੇ ਵਿਵਾਦਿਤ ਸੀਨ ਨੂੰ ਹਟਾਉਣ ਜਾਂ ਐਡਿਟ ਕਰਨ ਦੀ ਮੰਗ ਕੀਤੀ ਹੈ। ਇੰਨਾ ਹੀ ਨਹੀਂ ਇੰਦੌਰ 'ਚ ਲੋਕ ਗੁੱਸੇ 'ਚ ਹਨ ਅਤੇ ਉਹ ਸ਼ਾਹਰੁਖ-ਦੀਪਿਕਾ ਦੇ ਪੁਤਲੇ ਫੂਕ ਰਹੇ ਹਨ। ਪ੍ਰਦਰਸ਼ਨਕਾਰੀਆਂ ਨੇ ਸੜਕ 'ਤੇ ਡੇਰੇ ਲਾਏ ਹੋਏ ਹਨ। ਹੁਣ ਸ਼ਾਹਰੁਖ-ਦੀਪਿਕਾ ਦੀ ਫਿਲਮ 'ਪਠਾਨ' ਦਾ ਪੂਰੀ ਤਰ੍ਹਾਂ ਨਾਲ ਬਾਈਕਾਟ ਕੀਤਾ ਜਾ ਰਿਹਾ ਹੈ।