ਪੰਜਾਬ

punjab

ETV Bharat / entertainment

Carry On Jattiye Release Date: ਇਸ ਦਿਨ ਰਿਲੀਜ਼ ਹੋਵੇਗੀ ਜੈਸਮੀਨ, ਸਰਗੁਣ ਅਤੇ ਸੁਨੀਲ ਗਰੋਵਰ ਦੀ 'ਕੈਰੀ ਔਨ ਜੱਟੀਏ', ਮਜ਼ੇਦਾਰ ਪੋਸਟਰ ਆਇਆ ਸਾਹਮਣੇ - pollywood latest news

Carry On Jattiye Release Date Out: ਹਾਲ ਹੀ ਵਿੱਚ ਗਿੱਪੀ ਗਰੇਵਾਲ ਨੇ ਬਤੌਰ ਪ੍ਰੋਡਿਊਸਰ ਆਪਣੀ ਇੱਕ ਫਿਲਮ ਦਾ ਐਲਾਨ ਕੀਤਾ ਸੀ, ਜਿਸਦਾ ਨਾਂ ਕੈਰੀ ਔਨ ਜੱਟੀਏ ਹੈ, ਹੁਣ ਇਸ ਦੀ ਰਿਲੀਜ਼ ਮਿਤੀ ਦਾ ਐਲਾਨ ਹੋ ਗਿਆ ਹੈ, ਫਿਲਮ ਅਗਲੇ ਸਾਲ ਜੁਲਾਈ ਵਿੱਚ ਰਿਲੀਜ਼ ਕਰ ਦਿੱਤੀ ਜਾਵੇਗੀ।

Carry On Jattiye Release Date
Carry On Jattiye Release Date

By ETV Bharat Punjabi Team

Published : Oct 30, 2023, 1:29 PM IST

ਚੰਡੀਗੜ੍ਹ: ਅਦਾਕਾਰ, ਗਾਇਕ ਅਤੇ ਨਿਰਮਾਤਾ ਗਿੱਪੀ ਗਰੇਵਾਲ ਅਤੇ ਅਦਾਕਾਰਾ ਸੋਨਮ ਬਾਜਵਾ ਸਟਾਰਰ ਫਿਲਮ 'ਕੈਰੀ ਆਨ ਜੱਟਾ 3' ਬਾਕਸ ਆਫਿਸ 'ਤੇ ਸੁਪਰਹਿੱਟ ਰਹੀ ਅਤੇ ਫਿਲਮ ਨੂੰ ਦਰਸ਼ਕਾਂ ਤੋਂ ਬਹੁਤ ਪਿਆਰ ਮਿਲਿਆ। ਹੁਣ ਇਸ ਫਿਲਮ ਦੇ ਅਗਲੇ ਭਾਗ (Carry On Jattiye Release Date) ਨੂੰ ਲੈ ਕੇ ਅਜਿਹੀ ਖ਼ਬਰ ਸਾਹਮਣੇ ਆਈ ਹੈ, ਜਿਸ ਨੂੰ ਸੁਣ ਕੇ ਦਰਸ਼ਕਾਂ ਦਾ ਉਤਸ਼ਾਹ ਵੱਧ ਗਿਆ ਹੈ।

ਦਰਅਸਲ ਗਿੱਪੀ ਨੇ 'ਕੈਰੀ ਔਨ ਜੱਟਾ' ਦੇ ਚੌਥੇ ਭਾਗ ਦਾ ਐਲਾਨ (Carry On Jattiye Release Date) ਕਰ ਦਿੱਤਾ ਹੈ। ਜੀ ਹਾਂ, ਤੁਸੀ ਸਹੀ ਪੜ੍ਹਿਆ ਹੈ...ਫਿਲਮ ਦੀ ਸ਼ਾਨਦਾਰ ਸਫਲਤਾ ਤੋਂ ਬਾਅਦ ਹਾਲ ਹੀ ਵਿੱਚ ਗਿੱਪੀ ਗਰੇਵਾਲ ਨੇ 'ਕੈਰੀ ਔਨ ਜੱਟਾ' ਦੇ ਚੌਥੇ ਭਾਗ 'ਕੈਰੀ ਔਨ ਜੱਟੀਏ' ਦਾ ਐਲਾਨ ਕੀਤਾ ਹੈ। ਹੁਣ ਇਸ ਫਿਲਮ ਦੀ ਰਿਲੀਜ਼ ਮਿਤੀ ਵੀ ਸਾਹਮਣੇ ਆ ਗਈ ਹੈ, ਗਿੱਪੀ ਨੇ ਆਪਣੇ ਇੰਸਟਾਗ੍ਰਾਮ ਉਤੇ ਪੋਸਟ ਸਾਂਝੀ ਕਰਕੇ ਦੱਸਿਆ ਕਿ ਫਿਲਮ ਅਗਲੇ 26 ਜੁਲਾਈ ਨੂੰ ਰਿਲੀਜ਼ ਹੋਵੇਗੀ। ਇਸ ਦੇ ਨਾਲ ਹੀ ਗਿੱਪੀ ਨੇ ਇੱਕ ਮਜ਼ੇਦਾਰ ਪੋਸਟਰ ਵੀ ਸਾਂਝਾ ਕੀਤਾ ਹੈ।

ਤੁਹਾਨੂੰ ਦੱਸ ਦੇਈਏ ਕਿ ਸਾਲ 2012 'ਚ ਰਿਲੀਜ਼ ਹੋਈ ਗਿੱਪੀ ਗਰੇਵਾਲ ਦੀ ਫਿਲਮ 'ਕੈਰੀ ਔਨ ਜੱਟਾ' ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ, ਜਿਸ ਕਾਰਨ ਮੇਕਰਸ ਨੇ ਇਸ ਫਿਲਮ ਦਾ ਸੀਕਵਲ ਬਣਾਇਆ ਸੀ, ਜੋ ਕਿ ਸਾਲ 2018 'ਚ ਰਿਲੀਜ਼ ਹੋਈ ਸੀ। ਫਿਰ ਦੋਹਾਂ ਫਿਲਮਾਂ ਦੀ ਸ਼ਾਨਦਾਰ ਸਫਲਤਾ ਤੋਂ ਬਾਅਦ ਇਸ ਸਾਲ ਸਿਨੇਮਾਘਰਾਂ 'ਚ ਰਿਲੀਜ਼ ਹੋਈ 'ਕੈਰੀ ਔਨ ਜੱਟਾ 3' ਨੇ ਬਾਕਸ ਆਫਿਸ 'ਤੇ ਹਲਚਲ ਮਚਾ ਦਿੱਤੀ।

ਉਲੇਖਯੋਗ ਹੈ ਕਿ ਫਿਲਮ 'ਕੈਰੀ ਔਨ ਜੱਟੀਏ' (Carry On Jattiye Release Date) ਦਾ ਨਿਰਮਾਣ 'ਪੈਨੋਰਮਾ ਸਟੂਡੀਓਜ਼' ਅਤੇ 'ਹੰਬਲ ਮੋਸ਼ਨ ਪਿਕਚਰਜ਼' ਦੁਆਰਾ ਕੀਤਾ ਜਾਵੇਗਾ। ਪੈਨੋਰਮਾ ਸਟੂਡੀਓਜ਼ 'ਦ੍ਰਿਸ਼ਯਮ' ਫਰੈਂਚਾਇਜ਼ੀ, 'ਪਿਆਰ ਕਾ ਪੰਚਨਾਮਾ' ਫਰੈਂਚਾਈਜ਼ੀ ਵਰਗੀਆਂ ਸਫਲ ਵੱਡੀਆਂ ਫਿਲਮਾਂ ਦੇ ਨਿਰਮਾਣ ਲਈ ਜਾਣਿਆ ਜਾਂਦਾ ਹੈ।

'ਕੈਰੀ ਔਨ ਜੱਟੀਏ ਸਮੀਪ ਕੰਗ ਦੇ ਨਿਰਦੇਸ਼ਨ ਹੇਠ ਬਣਨ ਜਾ ਰਹੀ ਇਸ ਫਿਲਮ ਵਿੱਚ ਸਰਗੁਣ ਮਹਿਤਾ, ਜੈਸਮੀਨ ਭਸੀਨ, ਸੁਨੀਲ ਗਰੋਵਰ, ਜਸਵਿੰਦਰ ਭੱਲਾ, ਨਾਸਿਰ, ਨਿਰਮਲ ਰਿਸ਼ੀ ਆਦਿ ਕਲਾਕਾਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ਫਿਲਮ ਦੀ ਸ਼ੂਟਿੰਗ ਦੋ ਹਫਤੇ ਪਹਿਲਾਂ ਲੰਡਨ 'ਚ ਸ਼ੁਰੂ ਹੋਈ ਸੀ।

ABOUT THE AUTHOR

...view details