ਪੰਜਾਬ

punjab

ETV Bharat / entertainment

ਨੱਚਣ-ਟੱਪਣ ਤੋਂ ਲੈ ਕੇ ਵਿਆਹ ਹੋਣ ਤੱਕ, ਇਥੇ ਦੇਖੋ ਰਾਣਾ ਰਣਬੀਰ ਦੀ ਲਾਡਲੀ ਸੀਰਤ ਦੇ ਵਿਆਹ ਦੀਆਂ ਸਾਰੀਆਂ ਤਸਵੀਰਾਂ - pollywood latest news

ਪੰਜਾਬੀ ਅਦਾਕਾਰ ਰਾਣਾ ਰਣਬੀਰ ਸਿਨੇਮਾ ਜਗਤ ਦੇ ਮਸ਼ਹੂਰ ਸਿਤਾਰਿਆਂ ਵਿੱਚੋਂ ਇੱਕ ਹਨ। ਇਨ੍ਹੀਂ ਦਿਨੀਂ ਇਹ ਕਲਾਕਾਰ ਆਪਣੀ ਬੇਟੀ ਸੀਰਤ ਰਾਣਾ ਦੇ ਵਿਆਹ ਨੂੰ ਲੈ ਕੇ ਸੁਰਖੀਆਂ 'ਚ ਹੈ। ਰਾਣਾ ਰਣਬੀਰ ਦੀ ਬੇਟੀ ਸੀਰਤ ਨੇ ਕਰਨ ਸੰਘਾ ਨਾਲ ਵਿਆਹ ਕੀਤਾ ਹੈ।

rana ranbir daughter Seerat wedding
rana ranbir daughter Seerat wedding

By

Published : Jun 26, 2023, 11:54 AM IST

ਚੰਡੀਗੜ੍ਹ: ਮਸ਼ਹੂਰ ਅਦਾਕਾਰ ਰਾਣਾ ਰਣਬੀਰ ਦੀ ਬੇਟੀ ਦਾ ਵਿਆਹ ਹਾਲ ਹੀ 'ਚ ਹੋਣ ਕਾਰਨ ਜਸ਼ਨ ਪੂਰੇ ਜ਼ੋਰਾਂ 'ਤੇ ਹੈ। ਜੀ ਹਾਂ...ਤੁਸੀਂ ਇਹ ਸਹੀ ਪੜ੍ਹਿਆ ਹੈ। ਵਿਆਹ ਬਾਰੇ ਜਾਣਕਾਰੀ ਖੁਦ ਪਿਤਾ ਅਤੇ ਅਦਾਕਾਰ ਰਾਣਾ ਰਣਬੀਰ ਨੇ ਇੰਸਟਾਗ੍ਰਾਮ ਉਤੇ ਸਾਂਝੀ ਕੀਤੀ ਹੈ। ਧੀ ਅਤੇ ਪਿਤਾ ਦੋਵਾਂ ਨੇ ਤਸਵੀਰਾਂ ਅਤੇ ਵੀਡੀਓਜ਼ ਦਾ ਇੱਕ ਸਮੂਹ ਸੋਸ਼ਲ ਮੀਡੀਆ ਉਤੇ ਸਾਂਝਾ ਕੀਤਾ ਹੈ, ਜੋ ਪ੍ਰਸ਼ੰਸਕਾਂ ਦੁਆਰਾ ਪਸੰਦ ਕੀਤਾ ਗਿਆ ਸੀ।

ਵਿਆਹ ਕੈਨੇਡਾ ਵਿੱਚ ਹੋਇਆ ਸੀ ਅਤੇ ਨਜ਼ਦੀਕੀ ਦੋਸਤ ਅਤੇ ਪਰਿਵਾਰ ਇਸ ਵੱਡੇ ਦਿਨ ਦਾ ਹਿੱਸਾ ਸਨ। ਰਾਣਾ ਰਣਬੀਰ ਦੀ ਬੇਟੀ ਸੀਰਤ ਜਿਸ ਦੀ 1.5 ਸਾਲ ਪਹਿਲਾਂ ਕਰਨ ਸੰਘਾ ਨਾਲ ਮੰਗਣੀ ਹੋਈ ਸੀ, ਆਖਰਕਾਰ 24 ਜੂਨ 2023 ਨੂੰ ਆਪਣੀ ਜ਼ਿੰਦਗੀ ਦੇ ਪਿਆਰ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਗਈ। ਦੱਸ ਦੇਈਏ ਕਿ ਰਾਣਾ ਰਣਬੀਰ ਦੀ ਬੇਟੀ ਸੀਰਤ ਨੇ ਕਰਨ ਸੰਘਾ ਨਾਲ ਵਿਆਹ ਕੀਤਾ ਹੈ। ਇਸ ਦੌਰਾਨ ਵਿਆਹ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ। ਜਿਸ ਵਿੱਚ ਸਿਨੇਮਾ ਜਗਤ ਦੇ ਹੋਰ ਵੀ ਮਸ਼ਹੂਰ ਸਿਤਾਰੇ ਪਹੁੰਚੇ ਸਨ।

ਤੁਹਾਨੂੰ ਦੱਸ ਦੇਈਏ ਕਿ ਇਹ ਤਸਵੀਰਾਂ ਇੰਸਟਾਗ੍ਰਾਮ ਤੋਂ ਸ਼ੇਅਰ ਕੀਤੀਆਂ ਗਈਆਂ ਹਨ। ਜਿਸ 'ਚ ਨਵੇਂ ਵਿਆਹੇ ਜੋੜੇ ਨਾਲ ਅਦਾਕਾਰ ਰਾਣਾ ਰਣਬੀਰ ਅਤੇ ਕਈ ਹੋਰ ਨਜ਼ਰ ਆਏ। ਇਸ ਦੇ ਨਾਲ ਹੀ ਵਿਆਹ 'ਚ ਪੰਜਾਬੀ ਇੰਡਸਟਰੀ ਦੇ ਕਈ ਹੋਰ ਸਿਤਾਰਿਆਂ ਨੇ ਵੀ ਸ਼ਿਰਕਤ ਕੀਤੀ। ਵਿਆਹ ਵਿੱਚ ਪੰਜਾਬੀ ਗਾਇਕ ਕਮਲਜੀਤ ਤੋਂ ਇਲਾਵਾ ਨੀਰੂ, ਦੇਬੀ ਮਖਸੂਸਪੁਰੀ ਅਤੇ ਸਤਿੰਦਰ ਸੱਤੀ ਨੇ ਵੀ ਸ਼ਿਰਕਤ ਕੀਤੀ ਸੀ। ਵਿਆਹ ਨਾਲ ਜੁੜੇ ਹਰ ਫੰਕਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

ਇਨ੍ਹਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਰਾਣਾ ਰਣਬੀਰ ਆਪਣੀ ਬੇਟੀ ਸੀਰਤ 'ਤੇ ਪਿਆਰ ਦੀ ਵਰਖਾ ਕਰਦੇ ਨਜ਼ਰ ਆ ਰਹੇ ਹਨ ਅਤੇ ਰਾਣਾ ਰਣਬੀਰ ਆਪਣੀ ਪਤਨੀ ਦਵਿੰਦਰ ਕੌਰ ਨਾਲ ਬੇਟੀ ਸੀਰਤ ਨੂੰ ਹਲਦੀ ਲਗਾਉਂਦੇ ਨਜ਼ਰ ਆ ਰਹੇ ਹਨ। ਫਿਲਹਾਲ ਸੀਰਤ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਜਾ ਰਹੀ ਹੈ, ਜਿਸ ਲਈ ਸਿਨੇਮਾ ਜਗਤ ਨਾਲ ਜੁੜੇ ਸਿਤਾਰੇ ਉਸ ਨੂੰ ਵਧਾਈ ਦੇ ਰਹੇ ਹਨ।

ABOUT THE AUTHOR

...view details