ਹੈਦਰਾਬਾਦ: 'ਸੈਮ ਬਹਾਦਰ' ਅਤੇ 'ਐਨੀਮਲ' 1 ਦਸੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀਆਂ ਹਨ। ਦੋਵਾਂ ਫਿਲਮਾਂ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਖੂਬ ਚਰਚਾ ਹੈ। ਸੈਮ ਬਹਾਦਰ ਵਿੱਚ ਵਿੱਕੀ ਕੌਸ਼ਲ ਅਤੇ ਐਨੀਮਲ ਵਿੱਚ ਸਟਾਰ ਰਣਬੀਰ ਕਪੂਰ ਹਨ। ਆਓ ਦੱਸੀਏ ਕਿ ਐਡਵਾਂਸ ਬੁਕਿੰਗ 'ਚ ਕਿਸ ਨੇ ਕਿਸ ਨੂੰ ਪਛਾੜਿਆ ਹੈ।
'ਐਨੀਮਲ' ਇੱਕ ਪਿਤਾ (ਅਨਿਲ ਕਪੂਰ) ਅਤੇ ਪੁੱਤਰ (ਰਣਬੀਰ ਕਪੂਰ) ਵਿਚਕਾਰ ਗੁੰਝਲਦਾਰ ਰਿਸ਼ਤੇ ਦੀ ਪੜਚੋਲ ਕਰਨ ਵਾਲਾ ਇੱਕ ਗੈਂਗਸਟਰ ਡਰਾਮਾ ਹੈ, ਜਿਸ ਨੇ ਪ੍ਰੀ-ਸੇਲ ਵਿੱਚ 10 ਕਰੋੜ ਰੁਪਏ ਦੇ ਅੰਕੜੇ ਵੱਲ ਕਦਮ ਵਧਾਏ ਹਨ। 'ਏ' ਰੇਟਿੰਗ ਦੇ ਨਾਲ 'ਐਨੀਮਲ' ਵਪਾਰ ਵਿੱਚ ਮਹੱਤਵਪੂਰਨ ਚਰਚਾ ਪੈਦਾ ਕਰ ਰਹੀ ਹੈ। ਫਿਲਮ ਨੇ ਪਹਿਲਾਂ ਹੀ PVR, INOX ਅਤੇ Cinepolis ਵਰਗੀਆਂ ਪ੍ਰਮੁੱਖ ਥੀਏਟਰ ਚੇਨਾਂ ਤੋਂ ਅੰਦਾਜ਼ਨ 5 ਕਰੋੜ ਰੁਪਏ ਕਮਾ ਲਏ ਹਨ। ਦਿੱਲੀ ਐਡਵਾਂਸ ਟਿਕਟਾਂ ਦੀ ਵਿਕਰੀ ਲਈ ਇੱਕ ਗੜ੍ਹ ਵਜੋਂ ਉੱਭਰਿਆ ਹੈ, ਜਿਸ ਨੇ ਫਿਲਮ ਦੀ ਪ੍ਰੀ-ਰਿਲੀਜ਼ ਆਮਦਨ ਵਿੱਚ 2 ਕਰੋੜ ਰੁਪਏ ਦਾ ਯੋਗਦਾਨ ਪਾਇਆ ਹੈ।
ਉਲੇਖਯੋਗ ਹੈ ਕਿ ਸੰਦੀਪ ਰੈਡੀ ਵਾਂਗਾ ਐਨੀਮਲ ਲੈ ਕੇ ਆ ਰਹੇ ਹਨ। ਇਸ ਤੋਂ ਪਹਿਲਾਂ ਉਹ ਅਰਜੁਨ ਰੈੱਡੀ ਅਤੇ ਕਬੀਰ ਸਿੰਘ ਲੈ ਕੇ ਦਰਸ਼ਕਾਂ ਦੇ ਸਨਮੁੱਖ ਹੋਏ ਸਨ, ਜਿਸ ਵਿੱਚ ਕ੍ਰਮਵਾਰ ਵਿਜੈ ਦੇਵਰਕੋਂਡਾ ਅਤੇ ਸ਼ਾਹਿਦ ਕਪੂਰ ਸਨ। ਕਬੀਰ ਸਿੰਘ ਫਿਲਮ ਬਾਕਸ ਆਫਿਸ 'ਤੇ ਸੁਪਰ-ਡੁਪਰ ਹਿੱਟ ਸਾਬਤ ਹੋਈ ਸੀ।
ਦੂਜੇ ਪਾਸੇ ਸੈਮ ਬਹਾਦਰ ਭਾਰਤ ਦੇ ਪਹਿਲੇ ਫੀਲਡ ਮਾਰਸ਼ਲ ਸੈਮ ਮਾਨੇਕਸ਼ਾ ਦੇ ਜੀਵਨ ਦੁਆਲੇ ਕੇਂਦਰਿਤ ਯੁੱਧ ਡਰਾਮਾ ਹੈ, ਸ਼ੁਰੂਆਤੀ ਤੌਰ 'ਤੇ ਐਨੀਮਲ ਤੋਂ ਪਿੱਛੇ ਰਹਿਣ ਦੇ ਬਾਵਜੂਦ ਸੈਮ ਬਹਾਦਰ ਆਪਣੇ ਪ੍ਰੀਮੀਅਰ ਦਿਨ ਲਈ ਲਗਭਗ 26,012 ਟਿਕਟਾਂ ਵੇਚਣ ਵਿੱਚ ਕਾਮਯਾਬ ਰਹੀ ਹੈ। ਇਸ ਫਿਲਮ 'ਚ ਵਿੱਕੀ ਸੈਮ ਮਾਨੇਕਸ਼ਾ ਦੀ ਭੂਮਿਕਾ 'ਚ ਨਜ਼ਰ ਆਉਣਗੇ।
ਟ੍ਰੇਲਰ 'ਚ ਵਿੱਕੀ ਦੇ ਲੁੱਕ ਨੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਸੀ, ਇਸ ਵਿੱਚ ਸਾਨਿਆ ਮਲਹੋਤਰਾ ਸੈਮ ਦੀ ਪਤਨੀ ਦੇ ਰੋਲ ਵਿੱਚ ਨਜ਼ਰ ਆ ਰਹੀ ਹੈ ਅਤੇ ਫਾਤਿਮਾ ਸਨਾ ਸ਼ੇਖ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਰੋਲ ਵਿੱਚ ਨਜ਼ਰ ਆ ਰਹੀ ਹੈ। ਫਿਲਮ ਨੇ ਐਡਵਾਂਸ ਬੁਕਿੰਗ ਤੋਂ 88 ਲੱਖ ਰੁਪਏ ਇਕੱਠੇ ਕੀਤੇ ਹਨ। ਐਡਵਾਂਸ ਬੁਕਿੰਗ 'ਚ ਰਣਬੀਰ ਕਪੂਰ ਨੇ ਵਿੱਕੀ ਕੌਸ਼ਲ ਨੂੰ ਹਰਾਇਆ ਹੈ। ਐਨੀਮਲ ਸੈਮ ਬਹਾਦਰ ਤੋਂ ਬਹੁਤ ਅੱਗੇ ਹੈ।