ਚੰਡੀਗੜ੍ਹ: ਪੰਜਾਬੀ ਸਿਨੇਮਾ ਦੀ ਖੂਬਸੂਰਤ ਅਤੇ ਮੰਝੀ ਹੋਈ ਅਦਾਕਾਰਾ ਮੈਂਡੀ ਤੱਖਰ ਇੱਕ ਵਾਰ ਫਿਰ ਦਰਸ਼ਕਾਂ ਅਤੇ ਆਪਣੇ ਚਾਹੁੰਣ ਵਾਲਿਆਂ ਦੇ ਸਨਮੁੱਖ ਹੋਣ ਜਾ ਰਹੀ ਹੈ, ਜਿਸ ਦੀ ਨਵੀਂ ਫਿਲਮ 'ਵੱਡਾ ਘਰ' ਦਾ ਪਲੇਠਾ ਲੁੱਕ ਜਾਰੀ ਕਰ ਦਿੱਤਾ ਗਿਆ ਹੈ, ਜਿਸ ਵਿੱਚ ਫੀਮੇਲ ਲੀਡ ਕਿਰਦਾਰ ਵਿੱਚ ਨਜ਼ਰ ਆਵੇਗੀ ਇਹ ਹੋਣਹਾਰ ਅਦਾਕਾਰਾ।
'ਰੌਬੀ ਐਂਡ ਲਾਡੀ ਫਿਲਮ ਪ੍ਰੋਡੋਕਸ਼ਨ' ਅਤੇ ਜਸਬੀਰ ਗੁਣਾਚੌਰੀਆ ਪ੍ਰੋਡੋਕਸ਼ਨਜ਼ ਦੇ ਬੈਨਰਜ਼' ਹੇਠ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਨਿਰਦੇਸ਼ਨ ਕਮਲਜੀਤ ਸਿੰਘ ਅਤੇ ਗੋਲਡੀ ਢਿੱਲੋਂ ਵੱਲੋਂ ਕੀਤਾ ਗਿਆ ਹੈ, ਜਦਕਿ ਇਸਦਾ ਸਟੋਰੀ-ਸਕਰੀਨ ਪਲੇ-ਡਾਇਲਾਗ ਅਤੇ ਗੀਤਕਾਰੀ ਲੇਖਨ ਜਸਬੀਰ ਗੁਣਾਚੌਰੀਆ ਦਾ ਹੈ, 'ਜੋ 'ਸਾਡਿਆਂ ਪਰਾ ਤੋਂ ਸਿੱਖੀ ਉੱਡਣਾ', (ਸਵ.ਸਰਦੂਲ ਸਿਕੰਦਰ) ਤੋਂ ਇਲਾਵਾ 'ਸ਼ਗਨਾਂ ਦਾ ਦਿਨ', 'ਤੇਰੇ ਕਰਕੇ ਗੰਡਾਸੀ' ਆਦਿ ਜਿਹੇ ਬੇਸ਼ੁਮਾਰ ਗੀਤਾਂ ਦੀ ਰਚਨਾ ਦੁਆਰਾ ਗੀਤਕਾਰੀ ਅਤੇ ਸੰਗੀਤਕ ਖੇਤਰ ਵਿੱਚ ਚੋਖੀ ਭੱਲ ਸਥਾਪਿਤ ਕਰ ਚੁੱਕੇ ਹਨ।
ਕੈਨੇਡਾ, ਚੰਡੀਗੜ੍ਹ ਅਤੇ ਪੰਜਾਬ ਦੀਆਂ ਵੱਖ-ਵੱਖ ਲੋਕੇਸ਼ਨਜ਼ ਉੱਤੇ ਫਿਲਮਬੱਧ ਕੀਤੀ ਗਈ ਅਤੇ ਮਨਿੰਦਰ ਸਿੰਘ ਕੰਵਲ, ਸੰਦੀਪ ਸਿੰਘ ਧੰਜਲ, ਜਸਬੀਰ ਗੁਣਾਚੌਰੀਆ ਵੱਲੋਂ ਨਿਰਮਤ ਕੀਤੀ ਗਈ ਇਸ ਫਿਲਮ ਦੀ ਸਟਾਰ-ਕਾਸਟ ਵਿੱਚ ਜੋਬਨਪ੍ਰੀਤ ਸਿੰਘ, ਸਰਦਾਰ ਸੋਹੀ, ਅਮਰ ਨੂਰੀ, ਨਿਰਮਲ ਰਿਸ਼ੀ, ਭਿੰਦਾ ਔਜਲਾ, ਤਰਸੇਮ ਪਾਲ, ਸਤਵੰਤ ਕੌਰ, ਬਲਵੀਰ ਬੋਪਾਰਾਏ, ਗੁਰਬਾਜ ਸੰਧੂ ਅਤੇ ਸੁਖਵਿੰਦਰ ਰੋਡੇ ਸ਼ਾਮਿਲ ਹਨ।
- Zindagi Zindabaad Trailer Out: ਨਿੰਜਾ ਅਤੇ ਮੈਂਡੀ ਤੱਖਰ ਦੀ ਫਿਲਮ 'ਜ਼ਿੰਦਗੀ ਜ਼ਿੰਦਾਬਾਦ' ਦਾ ਟ੍ਰੇਲਰ ਹੋਇਆ ਰਿਲੀਜ਼, ਫਿਲਮ ਇਸ ਦਿਨ ਸਿਨੇਮਾਘਰਾਂ ਵਿੱਚ ਦੇਵੇਗੀ ਦਸਤਕ
- ਕੀ ਤੁਸੀਂ ਮੈਂਡੀ ਤੱਖਰ ਨੂੰ ਇਸ ਡਰੈੱਸ ਵਿੱਚ ਦੇਖਿਆ? ਜੇ ਨਹੀਂ ਤਾਂ ਦੇਖੋ ਤਸਵੀਰਾਂ...
- ਮੈਂਡੀ ਤੱਖਰ ਅਤੇ ਜੋਬਨਪ੍ਰੀਤ ਸਿੰਘ ਦੀ ਫਿਲਮ 'ਵੱਡਾ ਘਰ' ਦੀ ਰਿਲੀਜ਼ ਮਿਤੀ ਦਾ ਐਲਾਨ, ਅਗਲੇ ਸਾਲ ਮਾਰਚ 'ਚ ਹੋਵੇਗੀ ਰਿਲੀਜ਼