ਸੰਗਰੂਰ:ਲਹਿਰਾਗਾਗਾ ਸਥਾਨਕ ਸ਼ਹਿਰ ਦੇ ਨਾਲ ਖਹਿੰਦੇ ਪਿੰਡ ਲੇਹਲ ਖੁਰਦ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਅਤੇ ਪਿੰਡ ਵਾਸੀਆਂ ਵੱਲੋਂ ਸਕੂਲ ਨੂੰ ਜਿੰਦਰਾ ਲਾ ਕੇ ਲਗਾਤਾਰ ਧਰਨਾ ਜਿੱਥੇ ਦੂਜੇ ਦਿਨ ਵੀ ਜਾਰੀ ਰਿਹਾ। ਇੱਕ ਪਾਸੇ ਜਿੱਥੇ ਪਿੰਡ ਦੇ ਪੜੇ ਲਿਖੇ ਨੌਜਵਾਨਾਂ ਵੱਲੋਂ ਬੱਚਿਆਂ ਨੂੰ ਸਕੂਲ ਦੇ ਬਾਹਰ ਹੀ ਦਰੀਆਂ ਵਿਛਾ ਕੇ ਪਡ਼੍ਹਾਈ ਕਰਵਾਈ ਜਾ ਰਹੀ ਹੈ ਤਾਂ ਜੋ ਬੱਚਿਆਂ ਦੀ ਪੜ੍ਹਾਈ ਤੇ ਅਸਰ ਨਾ ਪਵੇ। ਦੂਜੇ ਪਾਸੇ ਸਰਕਾਰ ਨੂੰ ਲਾਹਣਤਾਂ ਵੀ ਪਾਈਆਂ।
ਇਸ ਦੌਰਾਨ ਪਿੰਡਵਾਸੀਆਂ ਨੇ ਦੱਸਿਆ ਕਿ ਪ੍ਰਾਇਮਰੀ ਸਕੂਲ ਲੇਹਲ ਖੁਰਦ ਵਿਖੇ 7 ਪੋਸਟਾਂ ਵਿੱਚੋਂ 4 ਪੋਸਟਾਂ ’ਤੇ ਹੀ ਅਧਿਆਪਕ ਹਨ। ਜਿਨ੍ਹਾਂ ਵਿੱਚੋਂ ਇੱਕ ਅਧਿਆਪਕ ਦੀ ਰਿਟਾਇਰਮੈਂਟ ਬਹੁਤ ਨੇੜੇ ਹੈ ਅਤੇ ਉਹ ਮੈਡੀਕਲ ’ਤੇ ਚੱਲ ਰਹੀ ਹੈ। ਇਸ ਤੋਂ ਇਲਾਵਾ ਇਕ ਟੀਚਰ ਦਾ ਬਾਹਰ ਹੀ ਕੰਮ ਰਹਿੰਦਾ ਹੈ। ਜਿਸ ਕਾਰਨ 200 ਬੱਚਿਆਂ ਨੂੰ ਇੱਕ ਅਧਿਆਪਕ ਹੀ ਪੜ੍ਹਾ ਰਹੀ ਹੈ ਉਹ ਵੀ ਸਿਰਫ਼ ਸਕੂਲ ਚ ਬਿਠਾ ਰਹੀ ਹੈ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਡੀਈਓ ਸੰਗਰੂਰ ਆਏ ਜੋ ਕਿ ਲੋਲੀਪਾਪ ਦੇ ਕੇ ਚੱਲੇ ਗਿਆ। ਉਨ੍ਹਾਂ ਦੀ ਸਮੱਸਿਆ ਦਾ ਹੱਲ ਅਜੇ ਤੱਕ ਨਹੀਂ ਹੋਇਆ।