ਪੰਜਾਬ

punjab

ਸੁਰੱਖਿਆ ਕਟੌਤੀ ਮਾਮਲੇ ’ਚ ਸੁਣਵਾਈ, ਸਰਕਾਰ ਦਾਖਲ ਕਰੇਗੀ ਜਵਾਬ

By

Published : Jul 29, 2022, 10:48 AM IST

Updated : Jul 29, 2022, 2:22 PM IST

ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਸੁਰੱਖਿਆ ਨੂੰ ਕਟੌਤੀ ਕਰਨ ਅਤੇ ਵਾਪਸ ਲੈਣ ਦੇ ਮਾਮਲੇ ’ਚ ਸੁਣਵਾਈ ਹੋਵੇਗੀ। ਦੱਸ ਦਈਏ ਕਿ ਸਰਕਾਰ ਵੱਲੋਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਸਣੇ 424 ਵੀਆਈਪੀ ਵਿਅਕਤੀਆਂ ਦੀ ਸੁਰੱਖਿਆ ਨੂੰ ਵਾਪਸ ਅਤੇ ਘਟਾਇਆ ਗਿਆ ਸੀ।

ਹਾਈਕੋਰਟ ’ਚ ਸੁਰੱਖਿਆ ਕਟੌਤੀ ਮਾਮਲਾ ’ਚ ਅੱਜ ਸੁਣਵਾਈ
ਹਾਈਕੋਰਟ ’ਚ ਸੁਰੱਖਿਆ ਕਟੌਤੀ ਮਾਮਲਾ ’ਚ ਅੱਜ ਸੁਣਵਾਈ

ਚੰਡੀਗੜ੍ਹ:ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਸਣੇ 424 ਵੀਆਈਪੀ ਦੀ ਸੁਰੱਖਿਆ ਵਾਪਸ ਲੈਣ ਅਤੇ ਘਟਾਉਣ ਦੇ ਮਾਮਲੇ ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਅੱਜ ਸੁਣਵਾਈ ਹੋਵੇਗੀ। ਦੱਸ ਦਈਏ ਕਿ ਸੁਰੱਖਿਆ ਘੱਟਣ ਤੋਂ ਅਗਲੇ ਹੀ ਦਿਨ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ।

ਸਰਕਾਰ ਦਾਖਿਲ ਕਰੇਗੀ ਆਪਣਾ ਜਵਾਬ :ਦੱਸ ਦਈਏ ਕਿ ਸੁਣਵਾਈ ਦੌਰਾਨ ਪੰਜਾਬ ਸਰਕਾਰ ਨੇ ਆਪਣਾ ਜਵਾਬ ਹਾਈਕੋਰਟ ’ਚ ਦਾਖਿਲ ਕਰਨਾ ਹੈ। ਇਸ ਦੌਰਾਨ ਸਰਕਾਰ ਨੂੰ ਦੱਸਣਾ ਹੋਵੇਗਾ ਕਿ 28 ਮਈ ਨੂੰ 424 ਵੀਆਈਪੀ ਦੀ ਸੁਰੱਖਿਆ ਵਾਪਸ ਲੈਣ ਅਤੇ ਸੁਰੱਖਿਆ ਘਟਾਉਣ ਦੇ ਮਾਮਲੇ ਨੂੰ ਆਖਿਰਕਾਰ ਕਿਸਨੇ ਜਨਤਕ ਕੀਤਾ ਸੀ।

424 ਲੋਕਾਂ ਦੀ ਲਈ ਗਈ ਸੀ ਸੁਰੱਖਿਆ ਵਾਪਸ: ਕਾਬਿਲੇਗੌਰ ਹੈ ਕਿ ਪੰਜਾਬ ਸਰਕਾਰ ਨੇ ਸਿਆਸਤਦਾਨਾਂ ਅਤੇ ਪੀਪੀਐਸ ਅਫਸਰਾਂ ਸਮੇਤ 424 ਹੋਰ ਲੋਕਾਂ ਦੀ ਸੁਰੱਖਿਆ ਵਾਪਸ ਲਈ ਸੀ। ਸੂਚੀ ਵਿੱਚ ਧਾਰਮਿਕ ਆਗੂ, ਸਾਬਕਾ ਰਾਜ ਸਭਾ ਮੈਂਬਰ, ਸਾਬਕਾ ਵਿਧਾਇਕ, ਸਾਬਕਾ ਸਪੀਕਰ, ਸੇਵਾਮੁਕਤ ਪੁਲਿਸ ਮੁਲਾਜ਼ਮ ਅਤੇ ਹੋਰ ਕਈ ਵਿਅਕਤੀ ਸ਼ਾਮਲ ਹਨ। ਇਨ੍ਹਾਂ ’ਚ ਹੀ ਸਿੱਧੂ ਮੂਸੇਵਾਲਾ ਦਾ ਨਾਂ ਵੀ ਸ਼ਾਮਲ ਸੀ।

ਸੁਰੱਖਿਆ ਕਟੌਤੀ ਮਾਮਲੇ ’ਚ ਘਿਰੀ ਸਰਕਾਰ: ਕਾਬਿਲੇਗੌਰ ਹੈ ਕਿ ਪੰਜਾਬੀ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬ ਸਰਕਾਰ ਪੂਰੀ ਤਰ੍ਹਾਂ ਨਾਲ ਘਿਰ ਚੁੱਕੀ ਹੈ। ਸਿੱਧੂ ਮੂਸੇਵਾਲਾ ਕੋਲ 4 ਗਨਮੈਨ ਸੀ ਜਿਨ੍ਹਾਂ ਚੋਂ 2 ਗਨਮੈਨ ਨੂੰ ਵਾਪਸ ਲੈ ਲਿਆ ਗਿਆ ਸੀ ਜਿਸਦੇ ਅਗਲੇ ਹੀ ਦਿਨ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਸਮਰਥਕਾਂ ਵਿਚਾਲੇ ਸਰਕਾਰ ਖਿਲਾਫ ਗੁੱਸਾ ਪਾਇਆ ਜਾ ਰਿਹਾ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਹਾਈਕੋਰਟ ਚ ਹੁਣ ਤੱਕ 28 ਪਟੀਸ਼ਨ ਦਾਖਿਲ ਹੋ ਚੁੱਕੀ ਹੈ।

ਇਹ ਵੀ ਪੜੋ:ਮੰਕੀਪਾਕਸ ਦੀ ਦਹਿਸ਼ਤ: ਪ੍ਰਸ਼ਾਸਨ ਵੱਲੋਂ ਕੀਤੇ ਗਏ ਪੁਖਤਾ ਪ੍ਰਬੰਧ

Last Updated : Jul 29, 2022, 2:22 PM IST

ABOUT THE AUTHOR

...view details