ਪੰਜਾਬ

punjab

ETV Bharat / city

ਪਤੀ ਦੇ ਕੈਨੇਡਾ ਲੈ ਕੇ ਜਾਣ ਦੇ ਲਾਰਿਆਂ ਨੇ ਲਈ ਵਿਆਹੁਤਾ ਦੀ ਜਾਨ - Suicide In Punjab

ਧੂਰੀ ਦੀ 25 ਸਾਲਾ ਵਿਆਹੁਤਾ ਲੜਕੀ ਨੇ ਪਤੀ ਤੋਂ ਦੁੱਖੀ ਹੋ ਕੇ ਕੀਤੀ ਖੁਦਕੁਸ਼ੀ। ਪੁਲਿਸ ਵਲੋਂ ਮਾਮਲੇ ਦੀ ਜਾਂਚ ਜਾਰੀ।

ਮ੍ਰਿਤਕ

By

Published : Jun 13, 2019, 1:41 AM IST

ਸੰਗਰੂਰ: ਧੂਰੀ ਵਿਖੇ ਵਿਆਹੁਤਾ ਵਲੋਂ ਪਤੀ ਦੇ ਲਾਰਿਆਂ ਤੋਂ ਦੁੱਖੀ ਹੋ ਕੇ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਪਤੀ ਉਸ ਨੂੰ ਕੈਨੇਡਾ ਲੈ ਕੇ ਜਾਣ ਦੇ ਲਾਰੇ ਲਗਾ ਰਿਹਾ ਸੀ ਜਿਸ ਤੋਂ ਉਹ ਪਰੇਸ਼ਾਨ ਰਹਿਣ ਲਗੀ ਸੀ।
ਧੂਰੀ ਦੀ 25 ਸਾਲਾ ਵਿਆਹੁਤਾ ਲੜਕੀ ਨੇ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਲੜਕੀ ਦਾ ਵਿਆਹ ਖੰਨਾ ਦੇ ਲੜਕੇ ਨਾਲ ਹੋਇਆ ਸੀ ਜੋ ਕੈਨੇਡਾ ਰਹਿੰਦਾ ਹੈ।
ਲੜਕੇ ਵੱਲੋਂ ਲੜਕੀ ਨੂੰ ਕੈਨੇਡਾ ਲੈ ਕੇ ਜਾਣ ਲਈ ਲਾਰੇ ਲਗਾਏ ਜਾ ਰਹੇ ਸੀ ਜਿਸ ਕਾਰਨ ਉਹ ਪਰੇਸ਼ਾਨ ਸੀ। ਇਸ ਗੱਲੋਂ ਦੁੱਖੀ ਹੋ ਕੇ ਲੜਕੀ ਨੇ ਆਪਣੇ ਪਿਤਾ ਦੀ ਬੰਦੂਕ ਨਾਲ ਗੋਲੀ ਮਾਰ ਕੇ ਆਪਣੀ ਜਿੰਦਗੀ ਖ਼ਤਮ ਕਰ ਲਈ। ਫ਼ਿਲਹਾਲ ਪੁਲਿਸ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ।

ABOUT THE AUTHOR

...view details