ਰਾਜਪੁਰਾ: ਸ਼ਹਿਰ ਦੀ ਦਾਣਾ ਮੰਡੀ ਵਿਖੇ ਬਾਦ ਦੁਪਹਿਰ ਖੁਰਾਕ ਅਤੇ ਸਿਵਲ ਮੰਤਰੀ ਭਾਰਤ ਭੁਸ਼ਣ ਆਸ਼ੂ ਵੱਲੋਂ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਫਸਲ ਦੀ ਸਰਕਾਰੀ ਖਰੀਦ ਦੀ ਸ਼ੁਰੂਆਤ ਕਰਵਾਈ ਗਈ। ਇਸ ਮੌਕੇ ਮੰਤਰੀ ਆਸ਼ੂ ਵੱਲੋਂ ਦਾਣਾ ਮੰਡੀ ਰਾਜਪੁਰਾ ਦਾ ਵਿਸ਼ੇਸ਼ ਦੌਰਾ ਕਰ ਮੰਡੀ ’ਚ ਪੂਰੀ ਫਸਲ ਦੀ ਸਰਕਾਰੀ ਖਰੀਦ ਦੀ ਸ਼ੁਰੂਆਤ ਕਰਵਾਈ ਗਈ ਤੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ।
ਰਾਜਪੁਰਾ ਦੀ ਦਾਣਾ ਮੰਡੀ ਤੋਂ ਕਣਕ ਦੀ ਸਰਕਾਰੀ ਖਰੀਦ ਦੀ ਹੋਈ ਰਸਮੀ ਸ਼ੁਰੂਆਤ ਇਹ ਵੀ ਪੜੋ: ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਸਾੜੀਆਂ ਬਿਜਲੀ ਬਿਲਾਂ ਦੀਆਂ ਕਾਪੀਆਂ
ਇਸ ਮੌਕੇ ਉਹਨਾਂ ਨੇ ਕਿਹਾ ਕਿ ਸਰਕਾਰ ਤੇ ਆੜ੍ਹਤੀਆ ’ਚ ਫਸਲ ਦੀ ਅਦਾਇਗੀ ਦਾ ਚਲ ਰਿਹਾ ਰੇੜਕਾ ਸਮਾਪਤ ਹੋ ਗਿਆ ਹੈ। ਪੰਜਾਬ ਸਰਕਾਰ ਅਤੇ ਆੜ੍ਹਤੀਆ ਭਾਈਚਾਰੇ ਵੱਲੋਂ ਮੀਟਿੰਗ ਕਰ ਮਾਸਲੇ ਦਾ ਹੱਲ ਕੱਢ ਲਿਆ ਗਿਆ ਹੈ। ਜਿਸ ਤੋਂ ਮਗਰੋਂ ਖਰੀਦ ਸ਼ੁਰੂ ਹੋ ਗਈ ਹੈ। ਉਹਨਾਂ ਨੇ ਕਿਹਾ ਕਿ ਅਸੀਂ ਕਿਸਾਨਾਂ ਨੂੰ ਕਿਸੇ ਵੀ ਪ੍ਰਕਾਰ ਦੀ ਪਰੇਸ਼ਾਨੀ ਨਹੀਂ ਆਉਣ ਦੇਵਾਂਗੇ।
ਇਹ ਵੀ ਪੜੋ: ‘ਆਈਜੀ ਕੁੰਵਰ ਵਿਜੇ ਪ੍ਰਤਾਪ ਨੂੰ ਹਟਾਉਣਾ ਕੈਪਟਨ ਤੇ ਬਾਦਲਾਂ ਦੀ ਸਾਂਝ ਦਾ ਨਤੀਜਾ’