ਪਟਿਆਲਾ: ਆਦਮੀ ਦੁਆਰਾ ਵਲੋਂ ਆਪਣੀ ਹੀ 13 ਸਾਲ ਦੀ ਮਤਰੇਈ ਧੀ ਨਾਲ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਲੜਕੀ ਦੀ ਮਾਂ ਦੇ ਮੁਤਾਬਿਕ ਮੁਲਜ਼ਮ ਕਾਫੀ ਦੇਰ ਤੋਂ ਬੱਚੀ ਨਾਲ ਛੇੜ ਛਾੜ ਦੀਆ ਹਰਕਤਾਂ ਕਰਦਾ ਆ ਰਿਹਾ ਸੀ ਅਤੇ ਉਸਨੂੰ ਡਰਾਉਂਦਾ ਧਮਕਾਉਂਦਾ ਵੀ ਰਹਿੰਦਾ ਸੀ ਬੱਚੀ ਦੀ ਮਾਂ ਦਾ ਇਹ ਵੀ ਕਹਿਣਾ ਹੈ ਕੀ ਉਹ ਖੁਦ ਇਕ ਬੇਟੀ ਤੇ ਬੇਟੇ ਦਾ ਪਿਤਾ ਹੈ ਇਸਦੇ ਬਾਵਜੂਦ ਵੀ ਉਸਨੇ ਉਸਦੀ 13 ਸਾਲ ਦੀ ਬੇਟੀ ਤੇ ਤਰਸ ਨਹੀਂ ਆਇਆ।
13 ਸਾਲਾਂ ਮਤਰੇਈ ਧੀ ਨਾਲ ਪਿਤਾ ਨੇ ਕੀਤਾ ਜਿਨਸੀ ਸੋਸ਼ਣ
ਪੀੜਤ ਲੜਕੀ ਦੀ ਮਾਂ ਦੇ ਮੁਤਾਬਿਕ ਮੁਲਜ਼ਮ ਕਾਫੀ ਦੇਰ ਤੋਂ ਬੱਚੀ ਨਾਲ ਛੇੜ ਛਾੜ ਦੀਆ ਹਰਕਤਾਂ ਕਰਦਾ ਆ ਰਿਹਾ ਸੀ ਅਤੇ ਉਸਨੂੰ ਡਰਾਉਂਦਾ ਧਮਕਾਉਂਦਾ ਵੀ ਰਹਿੰਦਾ ਸੀ।
ਦਰਅਸਲ ਪੀੜਤ ਬੱਚੀ ਦੀ ਮਾਂ ਤਲਾਕਸ਼ੁਦਾ ਹੈ ਤੇ ਉਹ ਪਟਿਆਲਾ ਦੇ ਨਾਭਾ 'ਚ ਰੌਣੀ ਪਿੰਡ ਵਿਖੇ ਮਕੈਨਿਕ ਦੀ ਦੁਕਾਨ ਚਲਾ ਰਿਹਾ ਅਤੇ ਉਹ ਪਿਛਲੇ ਚਾਰ ਸਾਲਾਂ ਤੋਂ ਉਸਦੇ ਨਾਲ ਰਹਿ ਰਹੀ ਸੀ ਮਹਿਲਾ ਨੇ ਦੱਸਿਆ ਕਿ ਉਸਦੀ ਪਹਿਲੇ ਵਿਆਹ ਤੋਂ ਉਸਦੀ ਇਹ ਬੇਟੀ ਸੀ ਜਦੋਂ ਕਿ ਉਸਦੇ ਪਤੀ ਦੇ ਪਹਿਲੇ ਵਿਆਹ ਤੋਂ ਇਕ ਬੇਟਾ ਤੇ ਇਕ ਬੇਟੀ ਸੀ ਮਹਿਲਾ ਨੇ ਦੋਸ਼ ਲਗਾਏ ਕਿ ਉਹ ਘਰ ਵਿਚ ਛੋਟੇ ਬੱਚਿਆਂ ਨੂੰ ਕੁੱਝ ਖਾਣ ਦਾ ਲਾਲਚ ਦੇ ਕੇ ਬਾਹਰ ਭੇਜ ਦਿੰਦਾ ਸੀ ਤੇ ਬਾਅਦ ਵਿਚ ਉਸਦੀ ਬੇਟੀ ਨਾਲ ਬਲਾਤਕਾਰ ਕਰਦਾ ਸੀ।
ਉੱਥੇ ਹੀ ਪਟਿਆਲਾ ਦੇ ਲਾਹੌਰੀ ਗੇਟ ਥਾਣਾ ਦੀ ਐਸ ਐਚ ਓ ਸੰਦੀਪ ਕੌਰ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੀੜਤ ਬੱਚੀ ਦੀ ਮਾਂ ਦੇ ਬਿਆਨ ਦੇ ਅਧਾਰ ਤੇ ਉਨ੍ਹਾਂ ਵੱਲੋਂ ਧਾਰਾ 506,376 ਪੋਕਸੋ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਫਿਲਹਾਲ ਦੋਸ਼ੀ ਮੋਕੋ ਤੋਂ ਫਰਾਰ ਹੈ