ਪਟਿਆਲਾ: ਲੋਕ ਸਭਾ ਚੋਣਾਂ ਤੋਂ ਪਹਿਲਾ ਸਮਾਣਾ ਰੋਡ ਫਤਿਹਪੁਰ ਕੋਲ ਸ਼ੁੱਕਰਵਾਰ ਰਾਤ ਨੂੰ ਸ਼ੈਲਰ ਵਿਚ ਵੱਡੀ ਮਾਤਰਾ 'ਚੋ ਸ਼ਰਾਬ ਬਰਾਮਦ ਹੋਈ ਸੀ। ਜਿਸ ਤੋਂ ਬਾਅਦ ਡਾ. ਧਰਮਵੀਰ ਗਾਂਧੀ ਅਤੇ ਸੁਰਜੀਤ ਸਿੰਘ ਰੱਖੜਾ ਨੇ ਰਾਤ ਦੇ 3 ਵਜੇ ਤੱਕ ਸਮਾਣਾ ਰੋਡ ਜਾਮ ਕਰ ਦਿੱਤਾ ਸੀ ਅਤੇ ਦੋਵੇਂ ਪਾਰਟੀਆਂ ਦੇ ਉਮੀਦਵਾਰਾਂ 'ਤੇ ਸਮਰਥਕਾਂ ਨੇ ਕਾਂਗਰਸ ਖਿਲਾਫ ਮੋਰਚਾ ਖੋਲਿਆ ਤੇ ਜ਼ੋਰ-ਜ਼ੋਰ ਦੇ ਨਾਅਰੇ ਲਗਾਏ। ਜਿਸ ਤੋਂ ਬਾਅਦ ਰਾਤ ਤੋਂ ਲਾਇਆ ਧਰਨਾ ਚੁੱਕ ਦਿਤਾ।
ਸਮਾਣਾ ਵਿਖੇ ਭਾਰੀ ਮਾਤਰਾ 'ਚ ਸ਼ਰਾਬ ਮਿਲਣ 'ਤੇ ਡਾ. ਧਰਮਵੀਰ ਗਾਂਧੀ ਤੇ ਰੱਖੜਾ ਨੇ ਲਾਇਆ ਧਰਨਾ
ਲੋਕ ਸਭਾ ਚੋਣਾਂ ਤੋਂ ਪਹਿਲਾ ਸਮਾਣਾ ਰੋਡ ਫਤਿਹਪੁਰ ਕੋਲ ਸ਼ੁੱਕਰਵਾਰ ਰਾਤ ਨੂੰ ਸ਼ੈਲਰ ਵਿਚ ਵੱਡੀ ਮਾਤਰਾ 'ਚੋ ਸ਼ਰਾਬ ਬਰਾਮਦ ਹੋਈ ਸੀ।
Dr. Gandhi
ਜ਼ਿਕਰਯੋਗ ਹੈ ਕਿ ਇਸ ਦੌਰਾਨ ਕਾਂਗਰਸ ਪਾਰਟੀ ਵਲੋਂ ਕਥਿਤ ਤੌਰ ਤੇ ਵੋਟਰਾਂ ਨੂੰ ਭਰਮਾਉਣ ਲਈ ਸ਼ਰਾਬ ਵਰਤਣ ਦਾ ਇਲਜ਼ਾਮ ਲਗਾਇਆ ਗਿਆ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸ਼ੈਲਰ ਵਿਚੋਂ ਕਾਂਗਰਸ ਦੀ ਉਮੀਦਵਾਰ ਪ੍ਰਨੀਤ ਕੌਰ ਦੇ ਪੋਸਟਰ ਵੀ ਮਿਲੇ ਹਨ। ਧਰਨਾ ਅੱਜ ਸਵੇਰੇ ਚੁਕ ਦਿਤਾ ਗਿਆ।