ਲੁਧਿਆਣਾ: ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਲੁਧਿਆਣਾ 'ਚ ਇੱਕ ਸਮਾਗਮ 'ਚ ਪੁੱਜੇ ਜਿੱਥੇ ਉਨ੍ਹਾਂ ਐੱਸਵਾਈਐੱਲ ਦੇ ਮੁੱਦੇ 'ਤੇ ਪੰਜਾਬ ਦਾ ਪੱਖ ਲਿਆ ਉੱਥੇ ਹੀ ਇਮਰਾਨ ਖਾਨ ਨੂੰ ਐੱਸਜੀਪੀਸੀ ਵੱਲੋਂ ਦਿੱਤੇ ਸੱਦੇ ਨੂੰ ਲੈ ਕੇ ਉਨ੍ਹਾਂ ਐੱਸਜੀਪੀਸੀ ਦਾ ਇਹ ਨਿੱਜੀ ਫ਼ੈਸਲਾ ਦੱਸਦੇ ਹੋਏ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕੀਤਾ।
ਸਮਾਗਮ 'ਚ ਆਪਣੀ ਪਾਰਟੀ ਦੇ ਕੰਮਾਂ ਨੂੰ ਗਿਣਾਉਂਦਿਆਂ ਉਨ੍ਹਾਂ ਕਿਹਾ ਕਿ ਜੇ ਖ਼ਾਲਿਸਤਾਨ ਸਮਰਥਕ ਗੋਪਾਲ ਚਾਵਲਾ ਨੂੰ ਪ੍ਰਬੰਧਕ ਕਮੇਟੀ ਤੋਂ ਹਟਾਇਆ ਗਿਆ ਹੈ ਤਾਂ ਇਹ ਸਭ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਾਕਿਸਤਾਨ 'ਤੇ ਦਬਾਅ ਕਰਕੇ ਹੀ ਸੰਭਵ ਹੋਇਆ ਹੈ।