ਲੁਧਿਆਣਾ: ਸਵੇਰੇ ਤੜਕੇ ਮੁੱਲਾਂਪੁਰ ਦਾਖਾ ਦੇ ਪਿੰਡ ਸਵੱਦੀ ਕਲਾਂ ਵਿੱਚ 3 ਲੁਟੇਰਿਆਂ ਵਲੋਂ 8 ਮਿੰਟਾਂ ਵਿੱਚ ਏਟੀਐਮ (ATM) ਲੁੱਟ ਲਿਆ ਗਿਆ ਤੇ ਲੁਟੇਰੇ ਏਟੀਐਮ (ATM) ਨੂੰ ਗੈਸ ਕਟਰ ਨਾਲ ਕੱਟ ਕੇ 9 ਲੱਖ 74 ਹਜ਼ਾਰ ਰੁਪਏ ਲੈ ਕੇ ਫਰਾਰ ਹੋ ਗਏ। ਇਸ ਮੌਕੇ 'ਤੇ ਪੁਲਿਸ ਨੇ ਪਹੁੰਚ ਕੇ ਇਸ ਲੁੱਟ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਪੁਲਿਸ ਨੂੰ ਉਮੀਦ ਹੈ ਕਿ ਜਲਦੀ ਹੀ ਇਨ੍ਹਾਂ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ।
ਇਸ ਬਾਰੇ ਜਦੋ ਸੀਸੀਟੀਵੀ ਫੁਟੇਜ ਦੇਖਿਆ ਤਾਂ ਪਤਾ ਲੱਗਿਆ ਕਿ ਸਵੇਰੇ ਢਾਈ ਤਿੰਨ ਵਜੇ ਦੇ ਕਰੀਬ 2 ਲੁਟੇਰੇ ATM ਵਿੱਚ ਵੜੇ, ਜਿਨ੍ਹਾਂ ਦੇ ਮੂੰਹ ਢਕੇ ਹੋਏ ਸਨ ਤੇ ਇਨਾਂ ਦਾ ਇੱਕ ਸਾਥੀ ਬਾਹਰ ਗੱਡੀ ਵਿੱਚ ਬੈਠਾ ਸੀ। ਏਟੀਐਮ (ATM) ਅੰਦਰ ਵੜੇ ਦੋਨੋਂ ਲੁਟੇਰਿਆਂ ਨੇ ਜਿਥੇ ਪਹਿਲਾਂ CCTV ਕੈਮਰੇ 'ਤੇ ਸਪਰੇਅ ਕੀਤਾ, ਉਥੇ ਹੀ 8 ਮਿੰਟਾਂ ਵਿੱਚ ਏਟੀਐਮ (ATM) ਨੂੰ ਗੈਸ ਕਟਰ ਨਾਲ ਕੱਟ ਕੇ 9 ਲੱਖ 74 ਹਜ਼ਾਰ ਰੁਪਏ ਲੁੱਟ ਕੇ ਫਰਾਰ ਹੋ ਗਏ।
ਇਹ ਵੀ ਪੜ੍ਹੋ :ਕਿਸਾਨਾਂ ਨੂੰ ਦੇਸ਼ ਵਿਰੋਧੀ ਕਹਿਣ ‘ਤੇ ਕਾਂਗਰਸ ਤੇ ਅਕਾਲੀਆਂ ਦਾ ਭਾਜਪਾ ਨੂੰ ਠੋਕਵਾਂ ਜਵਾਬ