ਲੁਧਿਆਣਾ: ਆਉਣ ਜਾਣ ਦੀ ਸਹੁਲਤ ਲਈ ਅਸੀਂ ਟੈਕਸੀਆਂ ਵੱਲ਼ ਝਾਕਦੇ ਹਾਂ ਪਰ ਰਜਿਸਟਰਡ ਤੇ ਨਿਜੀ ਟੈਕਸੀਆਂ 'ਚ ਅੰਤਰ ਨਹੀਂ ਕਰਦੇ। ਪੰਜਾਬ ਖ਼ਾਸ ਕਰਕੇ ਲੁਧਿਆਣੇ 'ਚ ਨਿਜੀ ਨੰਬਰ ਟੈਕਸੀ ਮਾਫਿਆ ਕਾਫ਼ੀ ਸਰਗਰਮ ਹੈ।ਸੈਂਕੜਿਆਂ ਦੇ ਤਦਾਦ 'ਚ ਨਿਜੀ ਨਬੰਰ ਟੈਕਸੀਆਂ ਚੱਲ਼ ਰਹੀਆਂ ਹਨ ਜੋ ਸਰਕਾਰ ਨੂੰ ਵੱਡੇ ਪੱਧਰ 'ਤੇ ਚੂਨਾ ਲੱਗਾ ਰਹੀ ਹੈ ਨਿਜੀ ਟੈਕਸੀਆਂ 'ਚ ਅਕਸਰ ਲੁੱਟ ਖੋਹ ਦੇ ਮਾਮਲੇ ਵੀ ਸਾਹਮਣੇ ਆਉਂਦੇ ਰਹੇ ਹਨ, ਰਹਿਸਟਰਡ ਨਾ ਹੋਣ ਕਰਕੇ ਉਨ੍ਹਾਂ ਦੀ ਪੁਖ਼ਤਾ ਜਾਣਕਾਰੀ ਨਹੀਂ ਹੁੰਦੀ ਹੈ। ਇਸ ਮਾਫੀਆ ਬਾਰ ਹਰ ਕਿਸੇ ਨੂੰ ਪਤਾ ਹੈ ਪਰ ਸਭ ਨੇ ਅੱਖੋਂ ਪਰੋਖੇ ਕੀਤਾ ਹੈ। ਜਿੱਥੇ ਸਰਕਾਰੀ ਖਜਾਨੇ ਨੂੰ ਚੂਨਾ ਲੱਗ ਰਿਹਾ ਉੱਥੇ ਰਜਿਸਟਰਡ ਟੈਕਸੀਆਂ ਵਾਲੇ ਦੀ ਰੋਜ਼ੀ ਰੋਟੀ 'ਤੇ ਅਸਰ ਪਿਆ ਹੈ।
ਰਜਿਸਟਰਡ ਗੱਡੀਆਂ ਤੇ ਨਿਜੀ ਗੱਡੀਆਂ 'ਚ ਅੰਤਰ
ਟ੍ਰੈਫਿਕ ਮਾਹਿਰ ਨੇ ਨਿਜੀ ਗੱਡੀਆਂ ਤੇ ਰਜਿਸਟਰਡ ਗੱਡੀਆਂ 'ਚ ਇਹ ਅੰਤਰ ਹੁੰਦਾ ਹੈ ਕਿ ਉਨ੍ਹਾਂ ਦੀ ਨੰਬਰ ਪਲੇਟ ਪੀਲੇ ਰੰਗ ਦੀ ਹੁੰਦੀ ਹੈ, ਜਿਸ ਤੋਂ ਭਾਵ ਹੈ ਕਿ ਇਹ ਗੱਡੀ ਰਹਿਸਟਰਡ ਹੈ, ਇਹ ਟੈਕਸ ਭਰਦੀ ਹੈ ਤੇ ਇਸਦੇ ਪੁਖਤਾ ਕਾਗਜ਼ਾਤ ਵੀ ਹੁੰਦੇ ਹਨ।
ਲੁਧਿਆਣਾ 'ਚ ਜ਼ਿਆਦਾ ਸਰਹਰਮ ਇਹ ਮਾਫੀਆ
ਨਿਜੀ ਟੈਕਸੀ ਮਾਫੀਆ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ 'ਚ ਜ਼ਿਆਦਾ ਸਰਗਰਮ ਹੈ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਕਲੇ ਲੁਧਿਆਣੇ 'ਚ 50 ਜਜ਼ਾਰ ਤੋਂ ਲੈ ਕੇ 1 ਲੱਖ ਗੱਡੀਆਂ ਚੱਲਦੀਆਂ ਹਨ ਜਿਨ੍ਹਾਂ 'ਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਇਹ ਤਾਂ ਦੇਖ ਦੇ ਅੱਖਾਂ ਮੀਚਣ ਵਾਲਾ ਹਿਸਾਬ ਹੈ।