ਪੰਜਾਬ

punjab

ਜੀ.ਕੇ ਬਿਹਾਰ ਦੇ ਲੋਕਾਂ ਨੇ ਟੁੱਟੀਆਂ ਸੜਕਾਂ ਨੂੰ ਲੈ ਕੇ ਸਰਪੰਚ ਖ਼ਿਲਾਫ਼ ਕੀਤਾ ਰੋਸ ਜ਼ਾਹਿਰ

By

Published : Jun 27, 2021, 5:17 PM IST

ਜੀ.ਕੇ ਬਿਹਾਰ ਦੇ ਸਥਾਨਕ ਲੋਕਾਂ ਦੇ ਵੱਲੋਂ ਟੁੱਟੀਆਂ ਸੜਕਾਂ ਨੂੰ ਲੈ ਕੇ ਸਰਪੰਚ ਦੇ ਖ਼ਿਲਾਫ਼ ਕੀਤਾ ਰੋਸ ਜ਼ਾਹਰ ਕੀਤਾ ਗਿਆ। ਇਸ ਮੌਕੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਸਥਾਨਕ ਲੋਕਾਂ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਟੁੱਟੀਆਂ ਸੜਕਾਂ ਦੇ ਕਾਰਨ ਇਲਾਕਾ ਨਿਵਾਸੀਆਂ ਨੂੰ ਬੜੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦਾ ਕਹਿਣਾ ਕਿ ਇਸ ਸਬੰਧੀ ਕਈ ਵਾਰ ਉਹ ਸਰਪੰਚ ਨੂੰ ਜਾਣੂ ਕਰਵਾ ਚੁੱਕੇ ਹਨ।

ਜੀ.ਕੇ ਬਿਹਾਰ ਦੇ ਲੋਕਾਂ ਨੇ ਟੁੱਟੀਆਂ ਸੜਕਾਂ ਨੂੰ ਲੈ ਕੇ ਸਰਪੰਚ ਖ਼ਿਲਾਫ਼ ਕੀਤਾ ਰੋਸ ਜ਼ਾਹਿਰ
ਜੀ.ਕੇ ਬਿਹਾਰ ਦੇ ਲੋਕਾਂ ਨੇ ਟੁੱਟੀਆਂ ਸੜਕਾਂ ਨੂੰ ਲੈ ਕੇ ਸਰਪੰਚ ਖ਼ਿਲਾਫ਼ ਕੀਤਾ ਰੋਸ ਜ਼ਾਹਿਰ

ਲੁਧਿਆਣਾ: ਧਾਂਦਰਾ ਰੋਡ ਸਥਿਤ ਜੀ.ਕੇ ਬਿਹਾਰ ਦੇ ਸਥਾਨਕ ਲੋਕਾਂ ਦੇ ਵੱਲੋਂ ਟੁੱਟੀਆਂ ਸੜਕਾਂ ਨੂੰ ਲੈ ਕੇ ਸਰਪੰਚ ਦੇ ਖ਼ਿਲਾਫ਼ ਕੀਤਾ ਰੋਸ ਜ਼ਾਹਰ ਕੀਤਾ ਗਿਆ। ਇਸ ਮੌਕੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਸਥਾਨਕ ਲੋਕਾਂ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਟੁੱਟੀਆਂ ਸੜਕਾਂ ਦੇ ਕਾਰਨ ਇਲਾਕਾ ਨਿਵਾਸੀਆਂ ਨੂੰ ਬੜੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦਾ ਕਹਿਣਾ ਕਿ ਇਸ ਸਬੰਧੀ ਕਈ ਵਾਰ ਉਹ ਸਰਪੰਚ ਨੂੰ ਜਾਣੂ ਕਰਵਾ ਚੁੱਕੇ ਹਨ। ਉਨ੍ਹਾਂ ਨਾਲ ਹੀ ਇਲਜ਼ਾਮ ਲਗਾਏ ਹਨ ਕਿ ਜਦੋਂ ਸਰਪੰਚ ਨੂੰ ਇਨਾਂ ਸੜਕਾਂ ਨੂੰ ਬਣਾਉਣ ਲਈ ਕਿਹਾ ਜਾਂਦਾ ਹੈ ਤਾਂ ਉਸ ਵਲੋਂ ਪੈਸਿਆਂ ਦੀ ਮੰਗ ਕੀਤੀ ਜਾਂਦੀ ਹੈ।

ਜੀ.ਕੇ ਬਿਹਾਰ ਦੇ ਲੋਕਾਂ ਨੇ ਟੁੱਟੀਆਂ ਸੜਕਾਂ ਨੂੰ ਲੈ ਕੇ ਸਰਪੰਚ ਖ਼ਿਲਾਫ਼ ਕੀਤਾ ਰੋਸ ਜ਼ਾਹਿਰ

ਜਦੋਂ ਇਸ ਸੰਬੰਧੀ ਇਲਾਕਾ ਸਰਪੰਚ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਹ ਸੜਕ ਮਨਰੇਗਾ ਦੇ ਅਧੀਨ ਆਉਂਦੀ ਪਾਸ ਹੋ ਚੁੱਕੀ ਹੈ। ਉਨ੍ਹਾਂ ਦਾ ਕਹਿਣਾ ਕਿ ਝੋਨੇ ਦੀ ਬਿਜਾਈ ਕਾਰਨ ਲੇਬਰ ਦੀ ਘਾਟ ਹੈ। ਜਿਸ ਕਾਰਨ ਸੜਕ ਨਹੀਂ ਬਣ ਰਹੀ। ਇਸ ਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਕਿ ਆਪਣੇ ਖੇਤਰ ਦੇ ਵਿਕਾਸ ਲਈ ਉਹ ਪੂਰੀ ਤਨਦੇਹੀ ਨਾਲ ਕੰਮ ਕਰਦੇ ਹਨ। ਉਨ੍ਹਾਂ ਦਾ ਕਹਿਣਾ ਕਿ ਬਾਕੀ ਜੋ ਮੇਰੇ ਉੱਪਰ ਸਥਾਨਕ ਲੋਕਾਂ ਵੱਲੋਂ ਸੜਕ ਬਣਾਉਣ ਸਬੰਧੀ ਪੈਸਿਆਂ ਦੀ ਡਿਮਾਂਡ ਦੇ ਇਲਜ਼ਾਮ ਲਗਾਏ ਜਾ ਰਹੇ ਹਨ, ਉਹ ਬਿਲਕੁਲ ਬੇਬੁਨਿਆਦ ਹਨ।ਉਨ੍ਹਾਂ ਦਾ ਕਹਿਣਾ ਕਿ ਚੋਣਾਂ ਦਾ ਸਮਾਂ ਨਜ਼ਦੀਕ ਹੈ ਜਿਸ ਕਾਰਨ ਵਿਰੋਧੀਆਂ ਵਲੋਂ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ:Punjab Police ’ਚ ਭਰਤੀ ਲਈ ਮੁਫ਼ਤ ਸਿਖਲਾਈ ਕੈਂਪ

ABOUT THE AUTHOR

...view details