ਪੰਜਾਬ

punjab

ETV Bharat / city

ਕਿਸਾਨਾਂ ਦੇ ਵਿਰੋਧ ਦੇ ਡਰੋਂ ਭਾਜਪਾ ਲੀਡਰਾਂ ਨੇ ਗੱਡੀਆਂ ਤੋਂ ਝੰਡੀਆਂ ਅਤੇ ਪੋਸਟਰ ਹਟਾਏ

ਇੱਕ ਪਾਸੇ ਜਿੱਥੇ ਦਿੱਲੀ(Delhi) ਦੇ ਵਿੱਚ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਥੇ ਹੀ ਦੂਜੇ ਪਾਸੇ ਕਿਸਾਨ ਲਗਾਤਾਰ ਭਾਜਪਾ ਦੇ ਆਗੂਆਂ(BJP leaders) ਦਾ ਵਿਰੋਧ ਕਰ ਰਹੇ ਹਨ।

ਕਿਸਾਨਾਂ ਦੇ ਵਿਰੋਧ ਦੇ ਡਰੋਂ ਭਾਜਪਾ ਲੀਡਰਾਂ ਨੇ ਗੱਡੀਆਂ ਤੋਂ ਝੰਡੀਆਂ ਅਤੇ ਪੋਸਟਰ ਹਟਾਏ
ਕਿਸਾਨਾਂ ਦੇ ਵਿਰੋਧ ਦੇ ਡਰੋਂ ਭਾਜਪਾ ਲੀਡਰਾਂ ਨੇ ਗੱਡੀਆਂ ਤੋਂ ਝੰਡੀਆਂ ਅਤੇ ਪੋਸਟਰ ਹਟਾਏ

By

Published : Nov 6, 2021, 3:10 PM IST

ਲੁਧਿਆਣਾ: ਇੱਕ ਪਾਸੇ ਜਿੱਥੇ ਦਿੱਲੀ(Delhi) ਦੇ ਵਿੱਚ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਥੇ ਹੀ ਦੂਜੇ ਪਾਸੇ ਕਿਸਾਨ ਲਗਾਤਾਰ ਭਾਜਪਾ ਦੇ ਆਗੂਆਂ(BJP leaders) ਦਾ ਵਿਰੋਧ ਕਰ ਰਹੇ ਹਨ।

ਸਿਰਫ਼ ਪੰਜਾਬ ਹੀ ਨਹੀਂ ਸਗੋਂ ਯੂ.ਪੀ ਅਤੇ ਹਰਿਆਣਾ(UP and Haryana) ਦੇ ਵਿੱਚ ਵੀ ਭਾਜਪਾ ਦੇ ਵੱਡੇ ਲੀਡਰਾਂ ਦਾ ਵਿਰੋਧ ਹੋ ਰਿਹਾ ਹੈ। ਜਿਸਦੇ ਮੱਦੇਨਜ਼ਰ ਹੁਣ ਭਾਜਪਾ ਦੇ ਲੀਡਰਾਂ ਵੱਲੋਂ ਆਪਣੀਆਂ ਗੱਡੀਆਂ ਬਦਲ ਦਿੱਤੀਆਂ ਗਈਆਂ ਹਨ।

ਬੀਜੇਪੀ ਦੇ ਵੱਡੇ ਲੀਡਰ ਜਿਹੜੀਆਂ ਗੱਡੀਆਂ 'ਚ ਬੈਠ ਕੇ ਆਏ। ਉਹ ਹਰਿਆਣਾ ਤੇ ਹਿਮਾਚਲ(Haryana and Himachal) ਨੰਬਰ ਸਨ, ਇੱਥੋਂ ਤੱਕ ਕੇ ਭਾਜਪਾ ਦੀਆਂ ਗੱਡੀਆਂ ਤੇ ਨਾ ਤਾਂ ਭਾਜਪਾ ਦਾ ਲੋਗੋ ਨਜ਼ਰ ਆਇਆ ਨਾ ਹੀ ਭਾਜਪਾ ਦੀ ਕੋਈ ਝੰਡੀ ਲੱਗੀ ਹੋਈ ਸੀ। ਇੱਥੋਂ ਤੱਕ ਕਿ ਗੱਡੀਆਂ ਤੇ ਲੱਗਣ ਵਾਲੇ ਪੋਸਟਰ ਵੀ ਗੱਡੀਆਂ ਤੋਂ ਗਾਇਬ ਵਿਖਾਈ ਦਿੱਤੇ।

ਕਿਸਾਨਾਂ ਦੇ ਵਿਰੋਧ ਦੇ ਡਰੋਂ ਭਾਜਪਾ ਲੀਡਰਾਂ ਨੇ ਗੱਡੀਆਂ ਤੋਂ ਝੰਡੀਆਂ ਅਤੇ ਪੋਸਟਰ ਹਟਾਏ

ਪੰਜਾਬ ਦੇ ਵਿੱਚ ਸਿਆਸੀ ਸਮੀਕਰਨ ਜਿੱਥੇ ਬਦਲਦੇ ਵਿਖਾਈ ਦੇ ਰਹੇ ਹਨ, ਉੱਥੇ ਹੀ ਭਾਜਪਾ ਦੇ ਵੱਡੇ ਲੀਡਰਾਂ ਵੱਲੋਂ ਆਪਣੀ ਗੱਡੀਆਂ ਵੀ ਬਦਲੀਆਂ ਜਾ ਰਹੀਆਂ ਹਨ। ਹਰਿਆਣਾ ਤੋਂ ਮੈਂਬਰ ਪਾਰਲੀਮੈਂਟ ਰਾਮਚੰਦਰ ਜਾਗਰਾ(Member of Parliament Ramchandra Jagra from Haryana) ਆਪਣੀ ਗੱਡੀ 'ਚ ਪਹੁੰਚੇ, ਤਾਂ ਉਨ੍ਹਾਂ ਦੀ ਵੀ ਗੱਡੀ ਤੇ ਕੋਈ ਵੀ ਭਾਜਪਾ ਦੀ ਝੰਡੀ ਸਟਿੱਕਰ ਜਾਂ ਲੋਗੋ ਨਹੀਂ ਸੀ।

ਇੱਥੋਂ ਤੱਕ ਕਿ ਅਸ਼ਵਨੀ ਸ਼ਰਮਾ ਪੰਜਾਬ ਪ੍ਰਧਾਨ(Ashwani Sharma Punjab President) ਦੀ ਗੱਡੀ ਹਿਮਾਚਲ ਨੰਬਰ ਸੀ ਅਤੇ ਉਨ੍ਹਾਂ ਦੀ ਗੱਡੀ ਤੇ ਵੀ ਨਾ ਤਾਂ ਕੋਈ ਕਮਲ ਦਾ ਫੁੱਲ ਸੀ ਅਤੇ ਨਾ ਹੀ ਕੋਈ ਝੰਡੀ ਚੁੱਕੀ ਇੱਕ ਪਾਸੇ ਜਿਥੇ ਲਗਾਤਾਰ ਕਿਸਾਨ ਭਾਜਪਾ ਦੇ ਆਗੂਆਂ ਅਤੇ ਵਰਕਰਾਂ ਦਾ ਖੇਤੀ ਕਾਨੂੰਨਾਂ ਨੂੰ ਲੈ ਕੇ ਵਿਰੋਧ ਕਰ ਰਹੇ ਹਨ।

ਥਾਂ ਥਾਂ ਤੇ ਗੱਡੀਆਂ ਕਿਸਾਨਾਂ ਵੱਲੋਂ ਘਿਰੀਆਂ ਜਾਂਦੀਆਂ ਹਨ। ਜਿਸ ਨੂੰ ਲੈ ਕੇ ਹੁਣ ਭਾਜਪਾ ਦੇ ਆਗੂਆਂ ਨੇ ਆਪਣੀਆਂ ਗੱਡੀਆਂ ਤੋਂ ਭਾਜਪਾ ਦੇ ਸਟਿੱਕਰ ਲੋਗੋ ਹੀ ਉਤਾਰ ਦਿੱਤੇ ਹਨ।

ਇਹ ਵੀ ਪੜ੍ਹੋ:ਅਹਿਮਦਨਗਰ ਦੇ ਜ਼ਿਲ੍ਹਾ ਹਸਪਤਾਲ ਦੇ ਆਈਸੀਯੂ ਵਿਭਾਗ ‘ਚ ਲੱਗੀ ਅੱਗ, 6 ਲੋਕਾਂ ਦੀ ਮੌਤ

ABOUT THE AUTHOR

...view details