ਲੁਧਿਆਣਾ:ਮਾਛੀਵਾੜਾ ਸਾਹਿਬ ਦੇ ਇੱਕ ਪਿੰਡ ’ਚ ਤਿੰਨ ਲੜਕਿਆਂ ਵੱਲੋਂ ਗੈਂਗਰੇਪ (Gangrape) ਦਾ ਸ਼ਿਕਾਰ ਬਣੀ ਨੌਜਵਾਨ ਕੁੜੀ ਦੀ ਇਲਾਜ ਦੌਰਾਨ (Death during treatment ) ਮੌਤ ਹੋ ਗਈ ਹੈ। ਪੀੜਤਾ ਨੂੰ ਕੋਈ ਜਹਿਰੀਲੀ ਚੀਜ ਦੇ ਕੇ ਜਬਰ ਜਨਾਹ (Rape) ਕੀਤਾ ਗਿਆ ਸੀ, ਜਿਸ ਕਾਰਨ ਤਿੰਨ ਦਿਨਾਂ ਤੋਂ ਉਸਦੀ ਹਾਲਤ ਖਰਾਬ ਸੀ ਅਤੇ ਉਹ ਸਰਕਾਰੀ ਹਸਪਤਾਲ (Government Hospital) ਲੁਧਿਆਣਾ ਵਿੱਚ ਜੇਰੇ ਇਲਾਜ ਸੀ, ਜਿਸ ਨੇ ਕਿ ਇਲਾਜ ਦੌਰਾਨ ਦਮ ਤੋੜ ਦਿੱਤਾ। ਪੀੜਤਾ ਦਾ ਅੰਤਿਮ ਸੰਸਕਾਰ (Funeral) ਵੀਰਵਾਰ ਦੀ ਸ਼ਾਮ ਕੀਤਾ ਗਿਆ।
ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਸੋ-ਮੋਟੋ
ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਖ਼ਬਰ ਕਿ ਪੰਜਾਬ ਦੇ ਸ੍ਰੀ ਮਾਛੀਵਾੜਾ ਸਾਹਿਬ ਦੇ ਪਿੰਡ ਸਤਾਬਗੜ੍ਹ ਵਿੱਚ ਗੈਂਗਰੱਪ ਦੀ ਸ਼ਿਕਾਰ ਹੋਈ ਲੜਕੀ ਦੀ ਮੌਤ ਹੋ ਗਈ ਹੈ ਉਸ ‘ਤੇ ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਸੋ-ਮੋਟੋ ਲੈਂਦੇ ਹੋਏ ਪੁਲਿਸ ਨੂੰ ਇਸ ਦੀ ਪੁਖਤਾ ਜਾਂਚ ਕਰਨ ਲਈ ਕਿਹਾ ਹੈ।