ਲੁਧਿਆਣਾ:ਦੇਸ਼ ਭਰ ਚ 2 ਦਿਨ ਲਈ ਬੈਂਕ ਬੰਦ (banks will remain close for two days), ਬੈਂਕਾਂ ਦੇ ਨਿੱਜੀਕਰਨ (privatization of banks) ਅਤੇ ਪੈਨਸ਼ਨ (pension to bank employees) ਦੇ ਮੁੱਦੇ ਨੂੰ ਲੈ ਕੇ ਭਾਰਤ ਸਰਕਾਰ ਵਿਰੁੱਧ ਬੈਂਕ ਮੁਲਾਜ਼ਮ ਸੜਕਾਂ ’ਤੇ ਉੱਤਰ ਆਏ ਹਨ (bank employees come on roads against center govt.)। ਅੱਜ ਤੋਂ 2 ਦਿਨ ਲਈ ਦੇਸ਼ ਭਰ ਦੇ ਨਿੱਜੀ ਬੈਂਕਾਂ ਅਤੇ ਐਸ ਬੀ ਆਈ ਬੈਂਕ ਸਖਾਵਾਂ ਨੂੰ ਛੱਡ ਕੇ ਸਾਰੇ ਬੈਂਕ 2 ਦਿਨ ਦੀ ਹੜਤਾਲ ’ਤੇ ਹਨ ਅਤੇ ਕੰਮ ਕਾਜ ਪੁਰੀ ਤਰਾਂ ਠੱਪ ਕੀਤਾ ਗਿਆ ਹੈ।
ਬੈਂਕ ਮੁਲਾਜ਼ਮਾਂ ਦਾ ਰੋਸ ਬੈਂਕਾਂ ਦੇ ਨਿੱਜੀਕਰਨ ਤੇ ਪੈਨਸ਼ਨ ਨੂੰ ਲੈ ਕੇ ਹੈ। ਉਨ੍ਹਾਂ ਨੇ ਕਿਹਾ ਕਿ ਜੋ ਭਾਰਤ ਦੇ ਲੋਕਾਂ ਦਾ ਪੈਸਾ ਲੁੱਟ ਕੇ ਲੈ ਗਏ ਉਨ੍ਹਾਂ ਤੇ ਸਰਕਾਰ ਸਖਤ ਕਰਵਾਈ ਕਰਨ ਦੀ ਥਾਂ ਬੈਂਕਾਂ ਦਾ ਨਿੱਜੀਕਰਨ ਕਰ ਰਹੀ ਹੈ ਜੋ ਠੀਕ ਨਹੀਂ ਹੈ। ਇਸੇ ਕਾਰਨ ਬੈੰਕ ਮੁਲਾਜ਼ਮ ਅੱਜ ਤੋਂ 2 ਦਿਨ ਦੀ ਹੜਤਾਲ ਤੇ ਨੇ ਉਨ੍ਹਾਂ ਨੇ ਕਿਹਾ ਕਿ ਸਰਕਾਰ ਜੇਕਰ ਹਾਲੇ ਵੀ ਨਾ ਜਾਗੀ ਤਾਂ ਹੋਰ ਸਖਤ ਕਦਮ ਚੁੱਕਣਗੇ, 2 ਦਿਨਾਂ ਤੱਕ ਬੈੰਕਾਂ ਦਾ ਕੰਮ ਕਾਜ ਪੁਰੀ ਤਰਾਂ ਠੱਪ ਰਹੇਗਾ।