ਲੁਧਿਆਣਾ: ਪੰਜਾਬ ਦਾ ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਲਗਾਤਾਰ ਦਿੱਲੀ ਦੇ ਵਿੱਚ ਧਰਨੇ ਤੇ ਡੱਟਿਆ ਹੋਇਆ ਹੈ ਅਤੇ ਲੋਹੜੀ ਦੇ ਤਿਉਹਾਰ ਨੂੰ ਕੁੱਝ ਹੀ ਦਿਨ ਬਾਕੀ ਰਹਿ ਗਏ ਹਨ ਜਿਸ ਕਰਕੇ ਇਸ ਵਾਰ ਲੋਹੜੀ ਦਾ ਤਿਉਹਾਰ ਵੀ ਫਿੱਕਾ ਨਜ਼ਰ ਆ ਰਿਹਾ ਹੈ ਪਰ ਦੁਕਾਨਦਾਰਾਂ ਨੇ ਲੋਹੜੀ ਦੇ ਤਿਉਹਾਰ ਨੂੰ ਲੈ ਕੇ ਆਪਣੀ ਵਿਕਰੀ ਵਧਾਉਣ ਲਈ ਇੱਕ ਨਵਾਂ ਢੰਗ ਲੱਭਿਆ ਹੈ ਦੁਕਾਨਦਾਰ ਟਰੈਕਟਰ ਟਰਾਲੀ ਦੇ ਮਾਡਲ ਤਿਆਰ ਕਰਵਾ ਕੇ ਉਨ੍ਹਾਂ ਵਿੱਚ ਮਠਿਆਇਆਂ ਪਾ ਕੇ ਵੇਚ ਰਹੇ ਹਨ, ਜਿਸ ਨੂੰ ਲੈ ਕੇ ਲੋਕ ਕਾਫੀ ਆਕਰਸ਼ਤ ਹੋ ਰਹੇ ਹਨ। ਇਹ ਮਾਡਲ ਜਿੱਥੇ ਵੇਖਣ ਨੂੰ ਖੂਬਸੂਰਤ ਲਗਦੇ ਨੇ ਉਥੇ ਹੀ ਸਾਡੇ ਦੇਸ਼ ਦੇ ਅੰਨਦਾਤੇ ਦਾ ਇੱਕ ਚਿੰਨ੍ਹ ਵੀ ਹੈ ਜਿਸ ਤੋਂ ਲੋਕ ਕਾਫੀ ਪ੍ਰਭਾਵਿਤ ਹੋ ਰਹੇ ਹਨ।
ਲੋਹੜੀ ਦੇ ਤਿਉਹਾਰ ਤੇ ਦੁਕਾਨਦਾਰਾਂ ਨੇ ਗਾਹਕਾਂ ਨੂੰ ਲੁਭਾਉਣ ਲਈ ਅਪਣਾਏ ਨਵੇਂ ਤਰੀਕੇ ਗਾਹਕਾਂ ਨੂੰ ਆਕਰਸ਼ਤ ਕਰਨ ਲਈ ਅਪਣਾਏ ਨਵੇਂ ਤਰੀਕੇ
ਆਪਣੀ ਵਿਕਰੀ ਨੂੰ ਵਧਾਉਣ ਲਈ ਤੇ ਲੋਕਾਂ ਨੂੰ ਕੁੱਝ ਵੱਖ ਪੇਸ਼ ਕਰਨ ਲਈ ਮਠਿਆਈ ਵਾਲਿਆਂ ਨੇ ਗਾਹਕਾਂ ਨੂੰ ਆਕਰਸ਼ਤ ਕਰਨ ਲਈ ਨਵੀਂ ਤਕਨੀਕ ਅਪਣਾਈ ਹੈ, ਜਿਸ ਨਾਲ ਲੋਕ ਕਾਫ਼ੀ ਪ੍ਰਭਾਵਿਤ ਹੋ ਰਹੇ ਹਨ। ਇਹ ਨਵੀਂ ਤਕਨੀਕ ਦੇਸ਼ ਦੇ ਅੰਨਦਾਤਾ ਨੂੰ ਸਮਰਪਿਤ ਹੈ। ਇਹ ਗਾਹਕਾਂ ਦੀ ਪਹਿਲੀ ਪਸੰਦ ਬਣ ਰਹੇ ਹਨ ਅਤੇ ਲੋਕ ਜਿੱਥੇ ਮਠਿਆਇਆਂ ਦਾ ਲੁੱਟ ਲੈਂਦੇ ਨੇ ਉੱਥੇ ਹੀ ਟਰੈਕਟਰ ਟਰਾਲੀ ਨੂੰ ਆਪਣੇ ਘਰ ਵਿੱਚ ਸਜਾਉਂਦੇ ਨੇ ਜੋ ਕਿ ਕਿਸਾਨਾਂ ਦਾ ਚਿੰਨ੍ਹ ਹੈ ਖੇਤੀਬਾੜੀ ਦਾ ਹਿੱਸਾ ਹੈ ਅਤੇ ਉਹ ਵੀ ਇਸ ਰਾਹੀਂ ਕਿਸਾਨ ਅੰਦੋਲਨ ਚ ਹਿੱਸਾ ਪਾ ਰਹੇ ਹਨ।
ਲੋਹੜੀ ਦੇ ਤਿਉਹਾਰ ਤੇ ਦੁਕਾਨਦਾਰਾਂ ਨੇ ਗਾਹਕਾਂ ਨੂੰ ਲੁਭਾਉਣ ਲਈ ਅਪਣਾਏ ਨਵੇਂ ਤਰੀਕੇ ਉਨ੍ਹਾਂ ਨੇ ਕਿਹਾ ਹਾਲਾਂਕਿ ਇਹ ਆਰਡਰ ਤੇ ਤਿਆਰ ਹੁੰਦੇ ਨੇ ਇਸ ਕਰਕੇ ਪਿੱਛੋਂ ਬਹੁਤੇ ਆਰਡਰ ਤਾਂ ਨਹੀਂ ਆ ਰਹੇ ਗਾਹਕਾਂ ਦੀ ਡਿਮਾਂਡ ਪੂਰੀ ਕਰਨੀ ਬਹੁਤ ਮੁਸ਼ਕਿਲ ਹੋ ਰਹੀ ਹੈ ਪਰ ਫਿਰ ਵੀ ਉਹ ਵੱਧ ਤੋਂ ਵੱਧ ਟਰੈਕਟਰ ਟਰਾਲੀ ਦੇ ਮਾਡਲ ਵੇਚ ਰਹੇ ਹਾਂ ਤੇ ਉੱਧਰ ਦੂਜੇ ਪਾਸੇ ਗਾਹਕ ਵੀ ਮਠਿਆਇਆਂ ਦੀ ਅਜਿਹੀ ਪੈਕਿੰਗ ਨੂੰ ਦੇਖ ਕੇ ਕਾਫੀ ਖੁਸ਼ ਹਨ।