ਜਲੰਧਰ: ਸੰਘਰਸ਼ 'ਚ ਜੇਕਰ ਸਾਰੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹੋ ਜਾਣ ਤਾਂ ਉਹ ਇਤਿਹਾਸ ਦੇ ਪੰਨਿਆਂ 'ਚ ਲਿਖਿਆ ਜਾਂਦਾ ਹੈ। ਜਿੱਥੇ ਕਿਸਾਨ ਆਪਣੇ ਹੱਕਾਂ ਲਈ ਦਿੱਲੀ ਡੱਟੇ ਹਨ ਤੇ ਉਨ੍ਹਾਂ ਨੂੰ ਬਾਰਡਰ 'ਤੇ ਕਿਸੇ ਚੀਜ਼ ਦੀ ਘਾਟ ਨਾ ਆਵੇ ਤਾਂ ਸਮਾਜ ਸੇਵੀ ਸੰਸਥਾਵਾਂ ਤੇ ਆਮ ਲੋਕ ਇਸ ਨੂੰ ਯਕੀਨੀ ਬਣਾ ਰਹੇ ਹਨ। ਕੜਾਕੇ ਦੀ ਠੰਢ 'ਚ ਕਿਸਾਨਾਂ ਲਈ ਸੰਤ ਸਮਾਜ ਕਿਸਾਨਾਂ ਲਈ ਪਿੰਨੀਆਂ ਬਣਾ ਕੇ ਭੇਜ ਰਿਹਾ ਹੈ।
ਧਰਨੇ 'ਤੇ ਬੈਠੇ ਕਿਸਾਨਾਂ ਦੇ ਲਈ ਬਣ ਰਹੀਆਂ ਪਿੰਨੀਆਂ - farm laws
ਸੰਘਰਸ਼ 'ਚ ਜੇਕਰ ਸਾਰੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹੋ ਜਾਣ ਤਾਂ ਉਹ ਇਤਿਹਾਸ ਦੇ ਪੰਨਿਆਂ 'ਚ ਲਿਖਿਆ ਜਾਂਦਾ ਹੈ। ਜਿੱਥੇ ਕਿਸਾਨ ਆਪਣੇ ਹੱਕਾਂ ਲਈ ਉੱਥੇ ਡੱਟੇ ਹਨ ਤੇ ਉਨ੍ਹਾਂ ਨੂੰ ਬਾਰਡਰ 'ਤੇ ਕਿਸੇ ਚੀਜ਼ ਦੀ ਘਾਟ ਨਾ ਆਵੇ ਤਾਂ ਸਮਾਜ ਸੇਵੀ ਸੰਸਥਾਵਾਂ ਤੇ ਆਮ ਲੋਕ ਆਪਣੀ ਸੇਵਾ ਦੇ ਰਹੇ ਹਨ।
ਕਿਸਾਨਾਂ ਦੇ ਸੰਘਰਸ਼ ਨੂੰ ਸਮਾਜਿਕ ਸੰਸਥਾਵਾਂ, ਗਾਇਕ ਸਣੇ ਖਿਡਾਰੀਆਂ ਦਾ ਸਮਰਥਨ ਮਿਲ ਰਿਹਾ ਹੈ ਅਤੇ ਸਭ ਦੇ ਸਾਥ ਸਦਕਾ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਰਾਸ਼ਨ ਖਾਣ ਪੀਣ ਦੇ ਸਾਮਾਨ ਦੀ ਕਮੀ ਨਹੀਂ ਆਵੇ, ਇਸ ਲਈ ਲੋਕਾਂ ਦਾ ਵੀ ਸਹਿਯੋਗ ਲਗਾਤਾਰ ਜਾਰੀ ਹੈ। ਇਸੇ ਨੂੰ ਲੈ ਕੇ ਜਲੰਧਰ ਦੇ ਨੌਲੀ ਪਿੰਡ ਦੇ ਸੰਤ ਸਮਾਜ ਵੱਲੋਂ ਦਿੱਲੀ ਦੇ ਬਾਰਡਰ 'ਤੇ ਸਰਦੀਆਂ ਵਿੱਚ ਸੰਘਰਸ਼ ਕਰ ਰਹੇ ਕਿਸਾਨਾਂ ਦੇ ਲਈ ਪਿੰਨੀਆਂ ਬਣਾ ਕੇ ਭੇਜੀਆਂ ਜਾ ਰਹੀਆਂ ਹਨ। ਜਿਨ੍ਹਾਂ ਨੂੰ ਦੋ ਗੱਡੀਆਂ ਵਿੱਚ ਭਰ ਕੇ ਜਲਦ ਰਵਾਨਾ ਕੀਤਾ ਜਾਵੇਗਾ। ਇਸ ਬਾਰੇ ਡੇਰੇ ਦੇ ਸੰਤ ਪਰਮਜੀਤ ਸਿੰਘ ਨੇ ਦੱਸਿਆ ਕਿ ਕਿਸਾਨ ਦਿੱਲੀ ਵਿੱਚ ਆਪਣੀ ਮੰਗਾਂ ਨੂੰ ਲੈ ਕੇ ਅੰਦੋਲਨ ਕਰ ਰਹੇ ਹਨ ਜਿਸ ਦੇ ਲਈ ਇਹ ਪਿੰਨੀਆਂ ਭੇਜੀਆਂ ਜਾ ਰਹੀਆਂ ਹਨ ਉੱਥੇ ਹੀ ਸੰਤ ਪਰਮਜੀਤ ਸਿੰਘ ਨੇ ਕੇਂਦਰ ਸਰਕਾਰ ਨੂੰ ਜਲਦ ਤੋਂ ਜਲਦ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ।