ਫਗਵਾੜਾ: ਜਲੰਧਰ ਤੋਂ ਫਗਵਾੜੇ ਨੂੰ ਆ ਰਹੀਂ ਇੱਕ ਤੇਜ਼ ਰਫ਼ਤਾਰ ਕਾਰ ਦੇ ਚਹੇੜੂ ਦੇ ਕੋਲ ਪਲਟਣ ਕਾਰਨ ਇੱਕ ਨੌਜਵਾਨ ਦੀ ਮੌਤ ਤੇ 3 ਨੌਜਵਾਨ ਜਖ਼ਮੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ।
ਫਗਵਾੜਾ ਦੇ ਕੋਲ ਕਾਰ ਪਲਟਣ ਕਾਰਨ ਇੱਕ ਦੀ ਮੌਤ, 3 ਜ਼ਖ਼ਮੀ - crime news
ਜਲੰਧਰ ਤੋਂ ਫਗਵਾੜੇ ਨੂੰ ਆ ਰਹੀ ਇੱਕ ਤੇਜ਼ ਰਫ਼ਤਾਰ ਕਾਰ ਦੇ ਚਹੇੜੂ ਦੇ ਕੋਲ ਪਲਟਣ ਕਾਰਨ ਇੱਕ ਨੌਜਵਾਨ ਦੀ ਮੌਤ ਤੇ 3 ਨੌਜਵਾਨ ਜਖ਼ਮੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ।
ਫ਼ੋਟੋ
ਜਖ਼ਮੀਆਂ ਨੂੰ ਐਂਬੂਲੈਂਸ ਦੀ ਸਹਾਇਤਾ ਦੇ ਨਾਲ ਸਰਕਾਰੀ ਹਸਪਤਾਲ ਇਲਾਜ ਦੇ ਲਈ ਲਿਆਇਆ ਗਿਆ, ਜਿੱਥੇ ਡਾਕਟਰਾਂ ਨੇ ਇਨ੍ਹਾਂ ਦੀ ਹਾਲਤ ਗੰਭੀਰ ਦੇਖਦੇ ਹੋਏ, ਇਨ੍ਹਾਂ ਨੂੰ ਜਲੰਧਰ ਰੈਫਰ ਕਰ ਦਿੱਤਾ ।
ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਫਗਵਾੜਾ ਹਸਪਤਾਲ ਦੀ ਮੋਰਚਰੀ ਦੇ ਵਿੱਚ ਰੱਖ ਦਿੱਤਾ ਹੈ । ਚਾਰੇ ਨੌਜਵਾਨ ਜਲੰਧਰ ਅਤੇ ਆਸ-ਪਾਸ ਦੇ ਇਲਾਕੇ ਦੇ ਹੀ ਰਹਿਣ ਵਾਲੇ ਸਨ। ਦੱਸਣਯੋਗ ਹੈ ਕਿ 4 ਨੌਜਵਾਨ ਜਲੰਧਰ ਤੋਂ ਫਗਵਾੜਾ ਆ ਰਹੇ ਸਨ ਕਿ ਚਹੇੜੂ ਦੇ ਕੋਲ ਇਨ੍ਹਾਂ ਦੀ ਕਾਰ ਹਾਦਸਾਗ੍ਰਸਤ ਹੋ ਗਈ ਸੀ।