ਜਲੰਧਰ: ਜਲੰਧਰ ਦੇ ਲਾਮਾ ਪਿੰਡ ਦੇ ਲੋਕਾਂ 'ਚ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਵੱਡੀ ਗਿਣਤੀ' ਚ ਪੁਲਿਸ ਲਾਮਾ ਪਿੰਡ ਦੀਆਂ ਸੜਕਾਂ 'ਤੇ ਘੁੰਮਦੀ ਰਹੀ ਅਤੇ ਪੁਲਿਸ ਨੇ ਲੋਕਾਂ ਦੇ ਘਰਾਂ, ਖਾਲੀ ਪਲਾਟਾਂ, ਸ਼ਮਸ਼ਾਨ ਘਾਟ ਦੀ ਤਲਾਸ਼ੀ ਲਈ।
ਪੁਲਿਸ ਨੇ ਲਾਮਾ ਪਿੰਡ 'ਚ ਚਲਾਈ ਤਲਾਸ਼ੀ ਮੁਹਿੰਮ
ਜਲੰਧਰ ਦੇ ਲਾਮਾ ਪਿੰਡ ਦੇ ਲੋਕਾਂ 'ਚ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਵੱਡੀ ਗਿਣਤੀ' ਚ ਪੁਲਿਸ ਲਾਮਾ ਪਿੰਡ ਦੀਆਂ ਸੜਕਾਂ 'ਤੇ ਘੁੰਮਦੀ ਰਹੀ ਅਤੇ ਪੁਲਿਸ ਨੇ ਲੋਕਾਂ ਦੇ ਘਰਾਂ, ਖਾਲੀ ਪਲਾਟਾਂ, ਸ਼ਮਸ਼ਾਨ ਘਾਟ ਦੀ ਤਲਾਸ਼ੀ ਲਈ।
ਜਲੰਧਰ ਚ ਵਾਰਦਾਤਾਂ ਨੂੰ ਅੰਜਾਮ ਦੇੇਣ ਵਾਲੇ ਗੈਂਗਸਟਰਾਂ ਦੀ ਹੁਣ ਖੈਰ ਨਹੀ, ਏਐਸਆਈ ਬਲਵਿੰਦਰ ਸਿੰਘ
ਜਾਣਕਾਰੀ ਦਿੰਦੇ ਹੋਏ ਥਾਣਾ ਰਾਮਾ ਮੰਡੀ ਦੀ ਏਐਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਆਦੇਸ਼ਾਂ ਅਨੁਸਾਰ ਕਈ ਖੇਤਰਾਂ ਦੀ ਚੈਕਿੰਗ ਕੀਤੀ ਗਈ।
ਦੱਸਿਆ ਜਾ ਰਿਹਾ ਹੈ ਕਿ ਨਸ਼ੇ ਦੇ ਆਦੀ ਵਿਅਕਤੀ ਇਨ੍ਹਾਂ ਇਲਾਕਿਆਂ ਵਿਚ ਕਈ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ ਅਤੇ ਇਨ੍ਹਾਂ ਨੂੰ ਰੋਕਣ ਲਈ ਪੁਲਿਸ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਗਈ ਸੀ। ਜਿਸ ਵਿੱਚ ਪੁਲਿਸ ਨੇ ਲਾਮਾ ਪਿੰਡ, ਕਾਜੀ ਮੰਡੀ, ਭੀਮ ਨਗਰ, ਬਲਦੇਵ ਨਗਰ, ਧਨਕੀਆ ਮੁਹੱਲਾ ਤੋਂ ਇਲਾਵਾ ਕਈ ਇਲਾਕਿਆਂ ਵਿੱਚ ਤਲਾਸ਼ੀ ਮੁਹਿੰਮ ਚਲਾਈ।