ਪੰਜਾਬ

punjab

ETV Bharat / city

ਬਿਜਲੀ ਬੋਰਡ ਦੇ ਜੇਈ ਤੇ ਏਈ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀ ਕੀਤਾ ਕਾਬੂ

ਜਲੰਧਰ ਦੇ ਵਿਜੀਲੈਂਸ ਵਿਭਾਗ ਦੇ ਜੂਨੀਅਰ ਇੰਜੀਨੀਅਰ (ਜੇਈ) ਅਤੇ ਐਸਿਸਟੇਂਟ ਇੰਜੀਨੀਅਰ (ਏਈ) ਨੂੰ ਕਿਸਾਨ ਕੋਲੋਂ ਰਿਸ਼ਵਤ ਲੈਂਦੇ ਹੋਇਆ ਰੰਗੇ ਹੱਥੀ ਕੀਤਾ ਗ੍ਰਿਫਤਾਰ

ਵਿਜੀਲੈਂਸ ਵਿਭਾਗ

By

Published : Jun 4, 2019, 2:25 PM IST

ਜਲੰਧਰ:ਫਿਲੌਰ ਦੇ ਗੰਨਾ ਪਿੰਡ 'ਚ ਬਿਜਲੀ ਵਿਭਾਗ ਦੇ ਜੂਨੀਅਰ ਇੰਜੀਨੀਅਰ (ਜੇਈ) ਅਤੇ ਐਸਿਸਟੇਂਟ ਇੰਜੀਨੀਅਰ (ਏਈ) ਨੂੰ ਕਿਸਾਨ ਕੋਲੋਂ 25,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ ਹੈ। ਵਿਜੀਲੈਂਸ ਵਿਭਾਗ ਦੇ ਅਧਿਕਾਰੀ ਨਿਰੰਜਨ ਸਿੰਘ ਨੇ ਦੱਸਿਆ ਕਿ ਹਰਜਿੰਦਰ ਸਿੰਘ ਨਾਮਕ ਕਿਸਾਨ ਖੇਤਾਂ ਵਿੱਚ ਕੰਬਾਈਨ ਦੇ ਨਾਲ ਕੰਮ ਕਰ ਰਿਹਾ ਸੀ ਕਿ ਅਚਾਨਕ ਉਸਦੀ ਕੰਬਾਈਨ ਬਿਜਲੀ ਦੇ ਖੰਭੇ ਨਾਲ ਜਾ ਟਕਰਾਈ। ਕੰਬਾਈਨ ਨਾਲ ਟਕਰਾਣ ਦੇ ਕਾਰਨ ਬਿਜਲੀ ਦਾ ਖੰਭਾ ਤੇ ਪਿੰਡ ਨੂੰ ਜਾਂਦੀਆ ਹੋਇਆ ਤਾਰਾਂ ਦਾ ਕਾਫ਼ੀ ਨੁਕਸਾਨ ਹੋ ਗਿਆ ਸੀ।

ਰਿਸ਼ਵਤ ਲੈਂਦੇ ਜੇਈ ਤੇ ਏਈ ਕਾਬੂ

ਬਿਜਲੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਇਸ ਨੁਕਸਾਨ ਲਈ ਕਿਸਾਨ ਹਰਜਿੰਦਰ ਸਿੰਘ ਤੋਂ 90 ਹਜ਼ਾਰ ਦੀ ਰਕਮ ਵਿਭਾਗ ਨੂੰ ਅਦਾ ਕਰਨ ਲਈ ਕਿਹਾ ਗਿਆ, ਜਿਸ ਤੋਂ ਬਾਅਦ ਅਧਿਕਾਰੀਆਂ ਨੇ ਵਿਭਾਗ ਦੇ ਨਾਲ ਮਾਮਲਾ ਸੈਟਲ ਕਰਨ ਦੇ ਬਦਲੇ 'ਚ ਕਿਸਾਨ ਕੋਲੋਂ 25,000 ਦੀ ਮੰਗ ਕੀਤੀ ਗਈ, ਜਿਸ ਦੀ ਸ਼ਿਕਾਇਤ ਕਿਸਾਨ ਹਰਜਿੰਦਰ ਸਿੰਘ ਨੇ ਵਿਜੀਲੈਂਸ ਨੂੰ ਦਿੱਤੀ, ਜਿਸ ਤੋਂ ਬਾਅਦ ਮੌਕੇ ਤੇ ਹੀ ਜੇਈ ਅਤੇ ਏਈ ਨੂੰ ਰੰਗੇ ਹੱਥੀ ਗ੍ਰਿਫਤਾਰ ਕਰ ਲਿਆ ਗਿਆ ।

ABOUT THE AUTHOR

...view details