ਪੰਜਾਬ

punjab

ETV Bharat / city

ਹੁਸ਼ਿਆਰਪੁਰ ਵਿੱਚ ਸਿਹਤ ਵਿਭਾਗ ਨੇ ਕਾਲਜ ਕੰਨਟੀਨਾਂ 'ਤੇ ਕੀਤੀ ਛਾਪੇਮਾਰੀ

ਹੁਸ਼ਿਆਰਪੁਰ ਵਿਖੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਿਹਤ ਵਿਭਾਗ ਦੀ ਟੀਮਾਂ ਵੱਲੋਂ ਸ਼ਹਿਰ ਦੇ ਕਾਲਜਾਂ ਦੀਆਂ ਕੰਨਟੀਨਾਂ 'ਚ ਵੱਡੇ ਪੱਧਰ ਉੱਤੇ ਛਾਪੇਮਾਰੀ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਸਿਹਤ ਅਫ਼ਸਰ ਵੱਲੋਂ ਕੰਨਟੀਨ ਚਾਲਕਾਂ ਨੂੰ ਸਫ਼ਾਈ ਸਬੰਧੀ ਤੇ ਮਿਆਦ ਖ਼ਤਮ ਹੋਣ ਮਗਰੋਂ ਖਾਣ-ਪੀਣ ਦੀਆਂ ਚੀਜ਼ਾਂ ਦੀ ਵਰਤੋਂ ਲਈ ਵਿਸ਼ੇਸ਼ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ।

ਫੋਟੋ
ਫੋਟੋ

By

Published : Feb 27, 2020, 7:21 PM IST

ਹੁਸ਼ਿਆਰਪੁਰ: ਜ਼ਿਲ੍ਹਾ ਸਿਹਤ ਵਿਭਾਗ ਟੀਮ ਵੱਲੋਂ ਸ਼ਹਿਰ ਦੇ ਵੱਖ-ਵੱਖ ਕਾਲਜਾਂ ਦੀਆਂ ਕੰਨਟੀਨਾਂ 'ਚ ਛਾਪੇਮਾਰੀ ਕੀਤੀ ਗਈ। ਸਿਹਤ ਵਿਭਾਗ ਵੱਲੋਂ ਇਹ ਕਾਰਵਾਈ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਕੀਤੀ ਗਈ ਹੈ।

ਇਸ ਬਾਰੇ ਦੱਸਦੇ ਹੋਏ ਜ਼ਿਲ੍ਹਾ ਸਿਹਤ ਅਫ਼ਸਰ ਡਾਕਟਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਵਾਰ-ਵਾਰ ਵਿਦਿਆਰਥੀਆਂ ਵੱਲੋਂ ਸ਼ਿਕਾਇਤਾਂ ਮਿਲ ਰਹੀਆਂ ਸਨ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦੀਆਂ ਸ਼ਿਕਾਇਤਾਂ ਮੁਤਾਬਕ ਕਾਲਜ ਕੰਨਟੀਨਾਂ 'ਚ ਸਫ਼ਾਈ ਦਾ ਸਹੀ ਪ੍ਰਬੰਧ ਨਹੀਂ ਹੈ, ਤੇ ਮਿਆਦ ਖ਼ਤਮ ਹੋ ਜਾਣ ਮਗਰੋਂ ਵੀ ਖਾਣ ਦੀਆਂ ਚੀਜਾਂ ਵੇਚੇ ਜਾਣ ਬਾਰੇ ਦੱਸਿਆ ਗਿਆ ਸੀ।

ਕਾਲਜ ਕੰਨਟੀਨਾਂ 'ਚ ਛਾਪੇਮਾਰੀ

ਹੋਰ ਪੜ੍ਹੋ : 2022 'ਚ ਕੈਪਟਨ ਸਰਕਾਰ ਤੋਂ ਲੋਕ ਲੈਣਗੇ ਬਦਲਾ: ਸਿਮਰਜੀਤ ਬੈਂਸ

ਡਾਕਟਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਮਿਸ਼ਨ ਤੰਦਰੁਸਤ ਤਹਿਤ ਜਦੋਂ ਸਿਹਤ ਵਿਭਾਗ ਦੀ ਟੀਮ ਵੱਲੋਂ ਕਾਲਜ ਕੰਨਟੀਨਾਂ ਦੀ ਜਾਂਚ ਕੀਤੀ ਗਈ ਤਾਂ ਇੱਥੇ ਕਈ ਖਾਮੀਆਂ ਪਾਈਆਂ ਗਈਆਂ। ਕੰਨਟੀਨ ਚਾਲਕਾਂ ਵੱਲੋਂ ਸਫ਼ਾਈ ਉੱਤੇ ਧਿਆਨ ਨਹੀਂ ਦਿੱਤਾ ਜਾ ਰਿਹਾ ਸੀ। ਸਮੇਂ ਦੀ ਮਿਆਦ ਖ਼ਤਮ ਹੋਣ ਦੇ ਬਾਵਜੂਦ ਖਾਣ ਦੀ ਚੀਜ਼ਾਂ ਜਿਵੇਂ ਕਿ ਬ੍ਰੈਡ, ਚਿਪਸ ਆਦਿ ਵੇਚੇ ਜਾ ਰਹੇ ਸਨ।

ਇਸ ਤੋਂ ਇਲਾਵਾ ਘਟੀਆ ਕੁਆਲਟੀ ਦੇ ਤੇਲ 'ਚ ਖਾਣਾ ਤਿਆਰ ਕਰਕੇ ਵੇਚਿਆ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਕਾਲਜ ਕੰਨਟੀਨ ਚਾਲਕਾਂ ਨੂੰ ਸਫ਼ਾਈ ਸਬੰਧੀ ਤੇ ਮਿਆਦ ਖ਼ਤਮ ਹੋਣ ਮਗਰੋਂ ਖਾਣ-ਪੀਣ ਦੀਆਂ ਚੀਜ਼ਾਂ ਦੀ ਵਰਤੋਂ ਲਈ ਵਿਸ਼ੇਸ਼ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ। ਜੇਕਰ ਕੋਈ ਵੀ ਕੰਨਟੀਨ ਚਾਲਕ ਇਨ੍ਹਾਂ ਨਿਰਦੇਸ਼ਾਂ ਦੀ ਪਾਲਣਾ ਨਹੀਂ ਕਰਦਾ ਤਾਂ ਉਸ ਉੱਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ ਤੇ ਕੰਨਟੀਨਾਂ ਸੀਲ ਕਰ ਦਿੱਤੀਆਂ ਜਾਣਗੀਆਂ।

ABOUT THE AUTHOR

...view details