ਪੰਜਾਬ

punjab

By

Published : Jul 10, 2020, 4:15 PM IST

ETV Bharat / city

ਬਟਾਲਾ 'ਚ ਨਸ਼ੇ ਦੀ ਹਾਲਤ 'ਚ ਟਰੱਕ ਡਰਾਈਵਰ ਨੇ ਵਾਹਨਾਂ ਨੂੰ ਮਾਰੀ ਟੱਕਰ, ਹੋਇਆ ਭਾਰੀ ਨੁਕਸਾਨ

ਬਟਾਲਾ 'ਚ ਇੱਕ ਟਰੱਕ ਡਰਾਈਵਰ ਤੰਗ ਬਜ਼ਾਰ 'ਚ ਟਰੱਕ ਲੈ ਕੇ ਦਾਖਲ ਹੋ ਗਿਆ। ਟਰੱਕ ਡਰਾਈਵਰ ਨੇ ਕਈ ਵਾਹਨਾਂ ਨੂੰ ਟੱਕਰ ਮਾਰੀ, ਜਿਸ ਨਾਲ ਸਥਾਨਕ ਦੁਕਾਨਦਾਰਾਂ ਦਾ ਭਾਰੀ ਨੁਕਸਾਨ ਹੋਇਆ। ਸਥਾਨਕ ਲੋਕਾਂ ਮੁਤਾਬਕ ਉਸ ਸਮੇਂ ਡਰਾਈਵਰ ਨਸ਼ੇ ਦੀ ਹਾਲਤ 'ਚ ਸੀ।

ਟਰੱਕ ਡਰਾਈਵਰ ਨੇ ਵਾਹਨਾਂ ਨੂੰ ਮਾਰੀ ਟੱਕਰ
ਟਰੱਕ ਡਰਾਈਵਰ ਨੇ ਵਾਹਨਾਂ ਨੂੰ ਮਾਰੀ ਟੱਕਰ

ਗੁਰਦਾਸਪੁਰ: ਬਟਾਲਾ ਸ਼ਹਿਰ ਦੇ ਭੰਡਾਰੀ ਮੁਹੱਲੇ 'ਚ ਉਸ ਵੇਲੇ ਭੱਜਦੜ ਮੱਚ ਗਈ ਜਦੋਂ ਇੱਕ ਤੇਜ਼ ਰਫਤਾਰ ਟਰੱਕ ਤੰਗ ਬਜ਼ਾਰ 'ਚ ਦਾਖਲ ਹੋ ਗਿਆ। ਇਸ ਹਾਦਸੇ 'ਚ ਕਈ ਦੁਕਾਨਦਾਰਾਂ ਤੇ ਸਥਾਨਕ ਲੋਕਾਂ ਦਾ ਭਾਰੀ ਨੁਕਸਾਨ ਹੋਇਆ।

ਟਰੱਕ ਡਰਾਈਵਰ ਨੇ ਵਾਹਨਾਂ ਨੂੰ ਮਾਰੀ ਟੱਕਰ

ਸਥਾਨਕ ਲੋਕਾਂ ਮੁਤਾਬਕ ਭੰਡਾਰੀ ਮੁਹੱਲੇ 'ਚ ਸਥਿਤ ਬਜ਼ਾਰ ਬੇਹਦ ਤੰਗ ਹੈ। ਇਥੇ ਟਰੱਕ ਦੀ ਐਂਟਰੀ ਬੰਦ ਹੈ। ਬਜ਼ਾਰ ਖੁੱਲ੍ਹਣ ਦੇ ਕੁੱਝ ਸਮੇਂ ਬਾਅਦ ਹੀ ਇੱਕ ਨੌਜਵਾਨ ਟਰੱਕ ਡਰਾਈਵਰ ਆਪਣਾ ਟਰੱਕ ਲੈ ਕੇ ਮੁੱਹਲੇ ਦੇ ਬਜ਼ਾਰ 'ਚ ਦਾਖਲ ਹੋ ਗਿਆ। ਇਸ ਦੌਰਾਨ ਰਸਤੇ 'ਚ ਜੋ ਵੀ ਆਇਆ ਉਹ ਸਭ ਨੂੰ ਟੱਕਰ ਮਾਰਦਾ ਹੋਇਆ ਅੱਗੇ ਲੰਘ ਗਿਆ। ਇਸ ਦੌਰਾਨ ਲੋਕਾਂ ਨੇ ਭੱਜ ਕੇ ਆਪਣੀ ਜਾਨ ਬਚਾਈ। ਲੋਕਾਂ ਮੁਤਾਬਕ ਉਕਤ ਟਰੱਕ ਡਰਾਈਵਰ ਨਸ਼ੇ ਵਿੱਚ ਸੀ। ਟਰੱਕ ਦੀ ਰਫਤਾਰ ਤੇਜ਼ ਹੋਣ ਕਾਰਨ ਇਲਾਕੇ 'ਚ ਬਿਜਲੀ ਦੇ ਖੰਭੇ, ਲੋਕਾਂ ਦੇ ਵਾਹਨ, ਰੇਹੜੀ ਵਾਲਿਆਂ ਤੇ ਸਥਾਨਕ ਦੁਕਾਨਦਾਰਾਂ ਦਾ ਭਾਰੀ ਨੁਕਸਾਨ ਹੋਇਆ ਹੈ। ਲੋਕਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ।

ਇਸ ਬਾਰੇ ਦੱਸਦੇ ਹੋਏ ਪੁਲਿਸ ਅਧਿਕਾਰੀ ਦਿਲਬਾਗ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਉਹ ਟੀਮ ਨਾਲ ਮੌਕੇ 'ਤੇ ਪੁਜੇ। ਉਨ੍ਹਾਂ ਵੱਲੋਂ ਟਰੱਕ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਉਸ ਦਾ ਟਰੱਕ ਵੀ ਜ਼ਬਤ ਕਰ ਲਿਆ ਗਿਆ ਹੈ। ਗ੍ਰਿਫ਼ਤਾਰੀ ਦੇ ਸਮੇਂ ਵੀ ਟਰੱਕ ਡਰਾਈਵਰ ਨਸ਼ੇ ਦੀ ਹਾਲਤ 'ਚ ਸੀ। ਪੁਲਿਸ ਨੇ ਮੁਲਜ਼ਮ ਵਿਰੁੱਧ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਸ ਘਟਨਾ 'ਚ ਦੁਕਾਨਦਾਰਾਂ ਅਤੇ ਲੋਕਾਂ ਦੇ ਵਾਹਨਾਂ ਦਾ ਕਾਫੀ ਨੁਕਸਾਨ ਹੋਇਆ ਹੈ ਜਦਕਿ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।

ABOUT THE AUTHOR

...view details