ਚੰਡੀਗੜ੍ਹ: ਪੰਜਾਬ ਕਾਂਗਰਸ (Punjab Congress) ਵਿਚਾਲੇ ਚਲ ਰਹੀ ਹਲਚਲ ਖ਼ਤਮ ਹੋਣ ਦਾ ਨਾ ਨਹੀਂ ਲੈ ਰਹੀ ਹੈ, ਉਥੇ ਹੀ ਦੂਜੇ ਪਾਸੇ ਪੰਜਾਬ ਕਾਂਗਰਸ (Punjab Congress) ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ (Sunil Jakhar) ਨੇ ਪੰਜਾਬ ਕਾਂਗਰਸ 'ਤੇ ਤੰਜ ਕੱਸਿਆ ਗਿਆ ਹੈ, ਜਿਸ ਵਿਚ ਉਨ੍ਹਾਂ ਨੇ ਲਿਖਿਆ ਹੈ ਕਿ ਮੈਂ ਸਮਝ ਸਕਦਾ ਹਾਂ ਕਿ ਭਾਜਪਾ 'ਭਾਰਤ ਦੀ ਆਇਰਨ ਲੇਡੀ' ਨੂੰ ਇਤਿਹਾਸ ਵਿਚੋਂ ਮਿਟਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਕੀ ਅਜੇ ਵੀ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਨਹੀਂ ਹੈ। ਮੈਂ ਜਾਣਦਾ ਹਾਂ ਕਿ ਕੈਪਟਨ ਸਾਬ੍ਹ ਦੀ ਤਸਵੀਰ ਵਾਲਾ ਇਹ ਇਸ਼ਤਿਹਾਰ ਜੋ ਕਿ ਪਿਛਲੇ ਸਾਲ ਦੀ ਪੰਜਾਬ ਸਰਕਾਰ ਵੇਲੇ ਲਗਾਇਆ ਗਿਆ ਸੀ, ਦੀ ਵਰਤੋਂ ਕਰਨ 'ਤੇ ਉਹ ਕੋਈ ਇਤਰਾਜ਼ ਨਹੀਂ ਕਰਨਗੇ।
ਜਾਖੜ ਦੇ ਟਵੀਟ ਤੋਂ ਬਾਅਦ ਪੰਜਾਬ ਕਾਂਗਰਸ ਵਲੋਂ ਵੀ ਟਵੀਟ ਕਰਕੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਯਾਦ ਕੀਤਾ ਗਿਆ ਹੈ। ਟਵਿਟ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਹੈ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਨਾ ਤਾਂ ਪੰਜਾਬ ਸਰਕਾਰ ਵਲੋਂ ਅਤੇ ਨਾ ਹੀ ਪੰਜਾਬ ਕਾਂਗਰਸ ਪ੍ਰਧਾਨ ਵਲੋਂ ਕੋਈ ਟਵੀਟ ਜਾਂ ਸ਼ਰਧਾਂਜਲੀ ਭੇਟ ਨਹੀਂ ਕੀਤੀ ਗਈ ਸੀ। ਸੁਨੀਲ ਜਾਖੜ ਦੇ ਯਾਦ ਕਰਵਾਉਣ ਤੋਂ ਬਾਅਦ ਹੀ ਪੰਜਾਬ ਸਰਕਾਰ ਦਾ ਇਹ ਟਵੀਟ ਆਇਆ ਹੈ।
ਰਾਹੁਲ ਗਾਂਧੀ ਨੇ ਟਵੀਟ ਕਰ ਆਪਣੀ ਦਾਦੀ ਨੂੰ ਕੀਤਾ ਯਾਦ
ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਵਲੋਂ ਇਸ ਵਾਰ ਕੋਈ ਇਸ਼ਤਿਹਾਰ ਨਹੀਂ ਦਿੱਤਾ ਗਿਆ ਹੈ। ਜਦੋਂ ਕਿ ਇਹ ਕਾਂਗਰਸ ਪਾਰਟੀ ਦਾ ਸਭ ਤੋਂ ਵੱਡਾ ਦਿਨ ਹੈ। ਰਾਹੁਲ ਗਾਂਧੀ ਨੇ ਆਪਣੀ ਦਾਦੀ ਇੰਦਰਾ ਗਾਂਧੀ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਨਾਰੀ ਸ਼ਕਤੀ ਦੀ ਬਿਹਤਰੀਨ ਉਦਾਹਰਣ ਦੱਸਦੇ ਹੋਏ ਸ਼ਰਧਾਂਜਲੀ ਦਿੱਤੀ। ਰਾਹੁਲ ਨੇ ਇੰਦਰਾ ਗਾਂਧੀ ਦੀ ਸਮਾਧੀ 'ਸ਼ਕਤੀ ਸਥਾਨ' 'ਤੇ ਫੁੱਲ ਚੜ੍ਹਾਏ। ਉਨ੍ਹਾਂ ਨੇ ਟਵੀਟ ਕਰਦਿਆਂ ਹੋਏ ਲਿਖਿਆ ਕਿ ਮੇਰੀ ਦਾਦੀ ਅੰਤਿਮ ਸਮੇਂ ਤੱਕ ਨਿਡਰਤਾ ਨਾਲ ਦੇਸ਼ ਦੀ ਸੇਵਾ ਵਿਚ ਲੱਗੀ ਰਹੀ। ਉਨ੍ਹਾਂ ਦਾ ਜੀਵਨ ਸਾਡੇ ਲਈ ਪ੍ਰੇਰਣਾ ਸਰੋਤ ਹੈ। ਨਾਰੀ ਸ਼ਕਤੀ ਦੀ ਬਿਹਤਰੀਨ ਉਦਾਹਰਣ ਸ਼੍ਰੀਮਤੀ ਇੰਦਰਾ ਗਾਂਧੀ ਜੀ ਦੇ ਬਲਿਦਾਨ ਦਿਵਲ 'ਤੇ ਸ਼ਰਧਾਂਜਲੀ।
ਸਮੁੱਚੀ ਕਾਂਗਰਸ ਪਾਰਟੀ ਵਲੋਂ ਟਵੀਟ ਕਰ ਆਇਰਨ ਲੇਡੀ ਨੂੰ ਦਿੱਤੀ ਗਈ ਸ਼ਰਧਾਂਜਲੀ
ਕਾਂਗਰਸ ਵਲੋਂ ਟਵੀਟ ਕਰਦਿਆਂ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ ਗਈ। ਕਾਂਗਰਸ ਨੇ ਲਿਖਿਆ, ਉਨ੍ਹਾਂ ਨੇ ਤਾਕਤ ਦੀ ਨੁਮਾਇੰਦਗੀ ਕੀਤੀ। ਉਹ ਬਲਿਦਾਨ ਦਾ ਪ੍ਰਤੀਕ ਹਨ। ਉਨ੍ਹਾਂ ਨੇ ਸੇਵਾ ਦੀ ਨੁਮਾਇੰਦਗੀ ਕੀਤੀ। ਭਾਰਤ ਦੀ ਆਇਰਨ ਲੇਡੀ, ਸਾਡੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ, ਸੱਚੀ ਭਾਰਤ ਰਤਨ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਉਨ੍ਹਾਂ ਦੀ ਬਰਸੀ 'ਤੇ ਸ਼ਤ-ਸ਼ਤ ਨਮਨ।
ਇਹ ਵੀ ਪੜ੍ਹੋ-G20 ਸੰਮੇਲਨ 'ਚ ਪ੍ਰਧਾਨ ਮੰਤਰੀ ਮੋਦੀ: ਭਾਰਤ ਅਗਲੇ ਸਾਲ 5 ਬਿਲੀਅਨ ਤੋਂ ਵੱਧ ਕੋਵਿਡ ਵੈਕਸੀਨ ਡੋਜ਼ ਦਾ ਉਤਪਾਦਨ ਕਰਨ ਲਈ ਤਿਆਰ