ਚੰਡੀਗੜ੍ਹ:2022 ਦੀਆਂ ਵਿਧਾਨਸਭਾ ਚੋਣਾਂ ਜਿਵੇਂ-ਜਿਵੇਂ ਨੇੜੇ ਆ ਰਹੀਆਂ ਹਨ ਉਵੇਂ-ਉਵੇਂ ਹਰ ਪਾਰਟੀ ਪੱਬਾਂ ਭਾਰ ਹੋ ਰਹੀ ਹੈ। ਜੇਕਰ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਮੁੱਖ ਮੰਤਰੀ ਦੇ ਕਿਹੜੇ ਚਿਹਰੇ ਹੇਠ ਚੋਣਾਂ ਲੜੇਗਾ ਇਹ ਸਥਿਤੀ ਅਜੇ ਸਪੱਸ਼ਟ ਨਹੀਂ ਹੋ ਰਹੀ ਹੈ, ਉਥੇ ਹੀ ਖ਼ਬਰਾਂ ਇਹ ਵੀ ਚੱਲ ਰਹੀਆਂ ਹਨ ਕਿ ਪਾਰਟੀ ਦੇ ਸੀਨੀਅਰ ਆਗੂ ਹਾਈਕਮਾਨ ਨਾਲ ਇਸ ਸਬੰਧੀ ਨਾਰਾਜ਼ ਵੀ ਚੱਲ ਰਹੇ ਹਨ।
ਇਹ ਵੀ ਪੜੋ: ਵਿਧਾਇਕ ਮੀਤ ਹੇਅਰ ਦਾ CM ਚਿਹਰੇ ਨੂੰ ਲੈਕੇ ਵੱਡਾ ਬਿਆਨ
ਉਥੇ ਹੀ ਜੇਕਰ AAP ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਦੀ ਗੱਲ ਕੀਤੀ ਜਾਵੇ ਤਾਂ ਚਰਚਾ ਇਹ ਛਿੜੀ ਹੋਈ ਹੈ ਕਿ ਭਗਵੰਤ ਮਾਨ ਨੂੰ ਆਮ ਆਦਮੀ ਪਾਰਟੀ ਮੁੱਖ ਮੰਤਰੀ ਦੇ ਚਿਹਰੇ ਵੱਜੋਂ ਲੈ ਕੇ ਆ ਰਹੀ ਹੈ, ਪਰ ਕੁਝ ਪਾਰਟੀ ਆਗੂ ਇਸ ਨੂੰ ਝੂਠੀ ਅਫ਼ਵਾਹ ਕਰਾਰ ਦੇ ਰਹੇ ਹਨ, ਉਥੇ ਹੀ ਇਸ ਸਬੰਧੀ ਜਦੋਂ ਭਗਵੰਤ ਮਾਨ ਨੂੰ ਸਾਵਲ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਇਹ ਪਾਰਟੀ ਦਾ ਅੰਦਰੂਨੀ ਮਾਮਲਾ ਹੈ ਤੇ ਹਾਈਕਮਾਨ ਜੋ ਫੈਸਲਾ ਕਰੇਗੀ ਉਹਨਾਂ ਨੂੰ ਮਨਜੂਰ ਹੋਵੇਗਾ।