ਚੰਡੀਗੜ੍ਹ:ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਤੋਂ ਬਾਅਦ ਗੈਂਗਸਟਰ ਕਾਫੀ ਚਰਚਾ ਵਿੱਚ ਹਨ। ਇਸਦੇ ਨਾਲ ਹੀ ਚਰਚਾ ਉਨ੍ਹਾਂ ਗੈਂਗਸਟਰਾਂ ਦੀ ਵੀ ਹੋ ਰਹੀ ਵਿਦੇਸ਼ਾਂ ਵਿੱਚ ਬੈਠ ਕੇ ਪੰਜਾਬ ਅੰਦਰ ਵੱਡੀਆਂ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ। ਕੈਨੇਡਾ ਵਿੱਚ ਕਈ ਗੈਂਗਸਟਰ ਪੰਜਾਬ ਵਿੱਚ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਜੇਕਰ ਕੈਨੇਡਾ ਦੀ ਗੱਲ ਕਰੀਏ ਤਾਂ ਕੈਨੇਡਾ ਵਿੱਚ ਇੱਕ ਵੱਡਾ ਹਿੱਸਾ ਪੰਜਾਬੀਆਂ ਦਾ ਹੈ ਜੋ ਵੱਖ ਵੱਖ ਕੰਮਾਂ ਦੇ ਸਬੰਧ ਵਿੱਚ ਕੈਨੇਡਾ ਵਿੱਚ ਵਸ ਰਿਹਾ ਹੈ। ਕੰਮ ਦੇ ਨਾਲ ਨਾਲ ਵੱਡੀ ਗਿਣਤੀ ਵਿੱਚ ਪੰਜਾਬੀ ਗੈਂਗਇਜਮ ਦੀ ਦੁਨੀਆ ਵਿੱਚ ਵੀ ਸ਼ਾਮਿਲ ਹਨ। ਇਕੱਲੇ ਕੈਨੇਡਾ ਵਿੱਚ ਪੰਜਾਬੀ ਗੈਂਗਸਟਰ ਦੇਸ਼ ਵਿੱਚ ਅਪਰਾਧਾਂ ਲਈ ਜ਼ਿੰਮੇਵਾਰ ਟੌਪ 3 ਗੁੱਟਾਂ ਵਿੱਚ ਆਉਂਦੇ ਹਨ।
ਪੰਜਾਬ ਚ ਵਾਰਦਾਤਾਂ ਦਾ ਕੈਨੇਡਾ ਕੁਨੈਕਸ਼ਨ :ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਇੱਕ ਵਾਰ ਫਿਰ ਗੈਂਗਸਟਰ, ਗੈਂਗ ਵਾਰ ਅਤੇ ਅੰਤਰਰਾਸ਼ਟਰੀ ਅਪਰਾਧ ਸਿੰਡੀਕੇਟ ਪੂਰੇ ਦੇਸ਼ ਵਿੱਚ ਚਰਚਾ ਵਿੱਚ ਹੈ। ਮੂਸੇਵਾਲਾ ਦੇ ਕਤਲ ਤੋਂ ਬਾਅਦ ਹੀ ਇਸ ਘਟਨਾ ਦੀ ਜ਼ਿੰਮੇਵਾਰੀ ਕੈਨੇਡਾ ਵਿੱਚ ਬੈਠੇ ਗੈਂਗਸਟਰ ਗੋਲਡੀ ਬਰਾੜ ਵੱਲੋਂ ਲਈ ਗਈ ਸੀ। ਉਸਦੀ ਜਿੰਮੇਵਾਰੀ ਤੋਂ ਬਾਅਅ ਲਾਰੈਂਸ ਬਿਸ਼ਨੋਈ ਨਾਲ ਵੀ ਮੂਸੇਵਾਲਾ ਦਾ ਕਤਲ ਦੀ ਤਾਰ ਜੋੜੀ ਜਾ ਰਹੀ ਹੈ। ਮੂਸੇਵਾਲਾ ਦਾ ਕਤਲ ਗਿਰੋਹਾਂ ਦੀ ਆਪਸੀ ਦੁਸ਼ਮਣੀ ਵੀ ਕਿਹਾ ਜਾ ਰਿਹਾ ਹੈ। ਇੱਥੇ ਇੱਕ ਵੱਡਾ ਸਵਾਲ ਇਹ ਉੱਠਦਾ ਹੈ ਕਿ ਭਾਰਤ ਵਿੱਚ ਅਪਰਾਧਿਕ ਗਤੀਵਿਧੀਆਂ ਦੇ ਤਾਰ ਕੈਨੇਡਾ ਨਾਲ ਕਿਵੇਂ ਜੁੜੇ ਹੋਏ ਹਨ।
ਪੰਜਾਬੀ ਕਿਵੇਂ ਬਣ ਰਹੇ ਕੈਨੇਡਾ ਚ ਗੈਂਗਸਟਰ: ਪੰਜਾਬੀ-ਕੈਨੇਡੀਅਨ ਕ੍ਰਾਈਮ ਸਿੰਡੀਕੇਟ ਮੁੱਖ ਤੌਰ 'ਤੇ ਉਨ੍ਹਾਂ ਨੌਜਵਾਨ ਦਾ ਸਮੂਹ ਹੈ ਜੋ ਪੰਜਾਬੀ ਪਰਿਵਾਰਾਂ ਵਿੱਚ ਪੈਦਾ ਹੋਏ ਹਨ। ਇਕੱਲੇ ਕੈਨੇਡਾ ਦੀ ਗੱਲ ਕਰੀਏ ਤਾਂ ਪੰਜਾਬੀ-ਕੈਨੇਡੀਅਨ ਗੈਂਗ ਦੇਸ਼ ਵਿਚ ਅਪਰਾਧਾਂ ਲਈ ਜ਼ਿੰਮੇਵਾਰ ਟੌਪ-3 ਗਰੁੱਪਾਂ ਵਿਚ ਆਉਂਦੇ ਹਨ। ਬ੍ਰਿਟਿਸ਼ ਕੋਲੰਬੀਆ ਦੀ 2004 ਦੀ ਸਲਾਨਾ ਪੁਲਿਸ ਰਿਪੋਰਟ ਅਨੁਸਾਰ ਉਸ ਸਮੇਂ ਦੇ ਪੰਜਾਬੀ-ਕੈਨੇਡੀਅਨ ਅਪਰਾਧੀ ਸੰਗਠਨ ਦੂਜੇ ਗਰੁੱਪਾਂ ਨਾਲੋਂ ਕਾਫੀ ਅੱਗੇ ਸਨ। ਇਸ ਵੇਲੇ ਕੈਨੇਡਾ ਵਿੱਚ ਪੰਜਾਬੀ ਮੂਲ ਦੇ ਗੈਂਗਸਟਰ ਜ਼ਿਆਦਾਤਰ ਦੂਜੀ ਜਾਂ ਤੀਜੀ ਪੀੜ੍ਹੀ ਦੇ ਪੰਜਾਬੀ-ਕੈਨੇਡੀਅਨ ਹਨ। ਵੈਨਕੂਵਰ ਦੀ ਸਾਲ 2005 ਦੀ ਰਿਪੋਰਟ ਅਨੁਸਾਰ ਪੰਜਾਬ ਨਾਲ ਸਬੰਧਤ ਲੋਕਾਂ ਦੇ ਗਿਰੋਹਾਂ ਦੀ ਸ਼ੁਰੂਆਤ 1980 ਦੇ ਦਹਾਕੇ ਵਿੱਚ ਕੈਨੇਡਾ ਦੇ ਵੈਨਕੂਵਰ ਵਿੱਚ ਸ਼ੁਰੂ ਹੋਈ। ਇਸ ਸਮੇਂ ਜੋ ਗੈਂਗਸਟਰ ਦਾ ਨਾਮ ਸਾਹਮਣੇ ਆਇਆ ਉਸਦਾ ਨਾਮ ਭੁਪਿੰਦਰ ਬਿੰਦੀ ਸਿੰਘ ਜੋਹਲ ਸ਼ਾਮਿਲ ਹੈ। ਉਸ ਵੱਲੋਂ ਨਸ਼ੇ ਰਾਹੀਂ ਆਪਣਾ ਕਾਰੋਬਾਰ ਸ਼ੁਰੂ ਕੀਤਾ ਗਿਆ ਸੀ।
ਕਿਹੜੇ ਗਰੁੱਪਾਂ ਦੀ ਚਰਚਾ:ਕੈਨੇਡਾ ਵਿੱਚ ਕਾਫੀ ਗੈਂਗਸਟਰ ਗਰੁੱਪ ਹਨ ਜੋ ਆਪਣੀਆਂ ਗਤੀਵਿਧੀਆ ਕਰਕੇ ਚਰਚਾ ਵਿੱਚ ਰਹੇ ਹਨ। ਇੰਨ੍ਹਾ ਵਿੱਚੋਂ ਬ੍ਰਦਰਜ਼ ਕੀਪਰਜ਼ ਗੈਂਗ, ਇਸ ਗੈਂਗ ਦੀ ਸ਼ੁਰੂਆਤ ਗਵਿੰਦਰ ਸਿੰਘ ਗਰੇਵਾਲ ਨੇ ਕੀਤੀ ਸੀ। ਇਸ ਤੋਂ ਇਲਾਵਾ ਧੁਕ-ਧੁਰੇ ਗਰੁੱਪ, ਧਾਲੀਵਾਲ ਪਰਿਵਾ, ਮੱਲ੍ਹੀ-ਬੁੱਟਰ ਸੰਗਠਨ, ਪੰਜਾਬੀ ਮਾਫੀਆ ਅਤੇ ਸੰਘੇੜਾ ਕ੍ਰਾਈਮ ਆਰਗੇਨਾਈਜ਼ੇਸ਼ਨ ਆਦਿ ਹੋਰ ਵੀ ਕਈ ਨਾਮ ਹਨ ਜੋ ਚਰਚਾ ਵਿੱਚ ਰਹੇ ਹਨ। ਕੈਨੇਡਾ ਵਿੱਚ ਭਾਰਤੀ ਮੂਲ ਦੇ ਇੰਨ੍ਹਾਂ ਗੈਂਗਸਟਰਾਂ ਦਾ ਦਬਦਬਾ ਸਾਲ 2000 ਤੋਂ ਵਧਣਾ ਸ਼ੁਰੂ ਹੋਇਆ ਹੈ। ਇੰਨ੍ਹਾਂ ਗੈਂਗਸਟਰਾਂ ਗਰੁੱਪ ਦਾ ਮੁੱਖ ਉਦੇਸ਼ ਆਪਣੇ ਗਰੁੱਪ ਨੂੰ ਵੱਧ ਤੋ ਵੱਧ ਫੈਲਾਉਣ ਹੈ ਜਿਵੇਂ ਇੱਕ ਤੋਂ ਵੱਖ ਵੱਖ ਦੇਸ਼ ਵਿੱਚ। ਇਸੇ ਤਰ੍ਹਾਂ ਇਗ ਗੈਂਗ ਪੰਜਾਬ ਵਿੱਚ ਫੈਲੇ ਹੋਏ ਹਨ। ਵੱਡੀ ਗੱਲ ਇਹ ਗੈਂਗ ਵੱਖ ਵੱਖ ਤਰ੍ਹਾਂ ਦੀਆਂ ਸਮਾਜਿਕ ਗਤੀਵਿਧੀਆਂ ਵਿੱਚ ਸ਼ਾਮਲ ਹੁੰਦੇ ਹਨ। ਕੈਨੇਡਾ ਦੇ ਕਈ ਗੈਂਗਸਟਰਾਂ ਨੇ ਵੀ ਪੰਜਾਬ ਨਾਲ ਆਪਣੇ ਸਬੰਧ ਹੋਣ ਦੀ ਗੱਲ ਕਹੀ ਹੈ।
ਕਿਵੇਂ ਕੈਨੇਡਾ ਚ ਬਣੇ ਗੈਂਗ?:ਕੈਨੇਡੇ ਵਿੱਚ ਬੈਠੇ ਗੈਂਗਸਟਰ ਸਮੂਹਾਂ ਦਾ ਪੰਜਾਬ ਵਿੱਚ ਆਪਣੀਆਂ ਗਤੀਵਿਧੀਆਂ ਨੂੰ ਚਲਾਉਣ ਦਾ ਤਰੀਕਾ ਕਾਫੀ ਚਰਚਾ ਵਿੱਚ ਰਿਹਾ ਹੈ। ਕਿਹਾ ਜਾਂਦਾ ਹੈ ਕਿ ਕੈਨੇਡਾ ਵਿੱਚ ਵੱਡੇ ਪੱਧਰ ਉੱਪਰ ਪੰਜਾਬੀਆਂ ਦੀ ਐਂਟਰੀ ਹੋਈ ਅਤੇ ਉੱਥੇ ਰਹਿ ਰਹੇ ਲੋਕਾਂ ਵੱਲੋਂ ਉਨ੍ਹਾਂ ਨੂੰ ਆਸਰਾ ਵੀ ਦਿੱਤਾ ਗਿਆ। ਜਦੋਂ ਕਿਤੇ ਉਨ੍ਹਾਂ ਨੂੰ ਸਥਾਨਕ ਲੋਕਾਂ ਵੱਲੋਂ ਪਰੇਸ਼ਾਨ ਕੀਤਾ ਗਿਆ ਜਾਂ ਕਿਸੇ ਅਪਰਾਧੀ ਵੱਲੋਂ ਤੰਗ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇੰਨ੍ਹਾਂ ਵੱਲੋਂ ਉਨ੍ਹਾਂ ਦੀ ਮਦਦ ਵੀ ਕੀਤੀ ਗਈ ਇਸ ਤਰ੍ਹਾਂ ਹੌਲੀ ਹੌਲੀ ਇਸ ਤਰ੍ਹਾਂ ਦੇ ਰੁਝਾਨ ਨੇ ਪੰਜਾਬ ਵਿੱਚ ਕਈ ਗੈਂਗ ਬਣਾਉਣ ਦਾ ਕਾਰਨ ਵੀ ਬਣਿਆ।
ਪੰਜਾਬ ਚ ਕਿਵੇਂ ਕੀਤੀਆਂ ਜਾ ਰਹੀਆਂ ਵਾਰਦਾਤਾਂ?: ਪੰਜਾਬੀਆਂ ਦੇ ਗੈਂਗ ਬਣਨ ਦਾ ਅਸਰ ਕੈਨੇਡਾ ਹੀ ਨਹੀਂ ਪੰਜਾਬ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਅਕਸਰ ਕਿਹਾ ਜਾਂਦਾ ਹੈ ਕਿ ਇੰਨ੍ਹਾਂ ਦੀਆਂ ਗਤੀਵਿਧੀਆਂ ਨੂੰ ਹੋਰ ਵਧਾਵਾ ਪਾਕਿਸਤਾਨ ਦੀ ਖੁਫੀਆਂ ਏਜੰਸੀ ਆਈਐਸਆਈ ਵੱਲੋਂ ਦਿੱਤੀ ਜਾਂਦੀ ਹੈ । ਪੰਜਾਬ ਦੇ ਸਾਬਕਾ ਡੀਜੀਪੀ ਸ਼ਸ਼ੀਕਾਂਤ ਨੇ ਇੱਕ ਮੀਡੀਆ ਅਦਾਰੇ ਨੂੰ ਦੱਸਿਆ ਕਿ ਉਨ੍ਹਾਂ ਨੇ ਪੰਜਾਬ ਵਿੱਚ ਨਸ਼ਿਆਂ ਦੀ ਤਸਕਰੀ ਬਾਰੇ ਇੱਕ ਰਿਪੋਰਟ ਤਿਆਰ ਕੀਤੀ ਸੀ, ਜਿਸ ਵਿੱਚ ਖੁਲਾਸਾ ਹੋਇਆ ਸੀ ਕਿ ਸੂਚੀ ਵਿੱਚ 14 ਨਾਮ ਕੈਨੇਡਾ ਨਾਲ ਜੁੜੇ ਹੋਏ ਹਨ। ਇਸ ਤੋਂ ਇਲਾਵਾ ਪੰਜਾਬ ਵਿੱਚ ਵਾਪਰੀਆਂ ਹੋਰ ਵੱਡੀਆਂ ਘਟਨਾਵਾਂ ਨੂੰ ਲੈਕੇ ਕੈਨੇਡੀਅਨ ਧੜਿਆਂ ਦਾ ਨਾਮ ਲਗਾਤਾਰ ਉੱਠ ਰਿਹਾ ਹੈ। ਸਾਬਕਾ ਡੀਜੀਪੀ ਨੇ ਇਹ ਵੀ ਦੱਸਿਆ ਕਿ ਕੈਨੇਡਾ 'ਚ ਬੈਠੇ ਗੈਂਗਸਟਰ ਭਾਰਤ 'ਚ ਰਹਿੰਦੇ ਅਪਰਾਧੀ ਵਿਰਤੀ ਵਾਲੇ ਲੋਕਾਂ ਰਾਹੀਂ ਅਜਿਹਿਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ।
ਇਹ ਵੀ ਪੜ੍ਹੋ:ਗੋਲੀਆਂ ਲੱਗਣ ਤੋਂ ਬਾਅਦ ਕਿੰਨ੍ਹੇ ਸਮੇਂ ਤੱਕ ਮੂਸੇਵਾਲਾ ਰਿਹਾ ਸੀ ਜਿਉਂਦਾ ? ਰਿਪੋਰਟ 'ਚ ਵੱਡਾ ਖੁਲਾਸਾ!