ਚੰਡੀਗੜ੍ਹ:ਪੰਜਾਬ ਸਰਕਾਰ ’ਚ ਫੇਰਬਦਲ ਤੋਂ ਬਾਅਦ ਪੰਜਾਬ ਕਾਂਗਰਸ ਚ ਕਲੇਸ਼ ਵਧਦਾ ਜਾ ਰਿਹਾ ਹੈ। ਹੁਣ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਇੱਕ ਦੂਜੇ ਦੇ ਆਹਮੋ-ਸਾਹਮਣੇ ਹੋ ਚੁੱਕੇ ਹਨ। ਉੱਥੇ ਹੀ ਦੂਜੇ ਪਾਸੇ ਸਿੱਧੂ ਦੇ ਮੀਡੀਆ ਸਲਾਹਕਾਰ ਸੁਰਿੰਦਰ ਡੱਲਾ ਨੇ ਵੀ ਕੈਪਟਨ ਅਮਰਿੰਦਰ ਸਿੰਘ ’ਤੇ ਨਿਸ਼ਾਨਾ ਸਾਧਿਆ ਹੈ।
ਨਵਜੋਤ ਸਿੰਘ ਸਿੱਧੂ ਦੇ ਮੀਡੀਆ ਸਲਾਹਕਾਰ ਸੁਰਿੰਦਰ ਡੱਲਾ ਨੇ ਸਾਬਕਾ ਸੀਐੱਮ ਕੈਪਟਨ ਅਮਰਿੰਦਰ ਸਿੰਘ ’ਤੇ ਪਲਟਵਾਰ ਕੀਤਾ ਹੈ। ਮੀਡੀਆ ਸਲਾਹਕਾਰ ਸੁਰਿੰਦਰ ਡੱਲਾ ਨੇ ਟਵੀਟ ਜਰੀਏ ਕੈਪਟਨ ਨੂੰ ਕਿਹਾ ਕਿ ਕਿਵੇਂ ਦਾ ਰਾਸ਼ਟਰਵਾਦ ਹੈ ਤੁਹਾਡਾ, ਦੇਸ਼ ਭਗਤ ਪਰਿਵਾਰ ਦੇ ਮੁੰਡੇ ਨੂੰ ਤੁਸੀਂ ਪਾਕਿਸਤਾਨ ਨਾਲ ਜੋੜ ਰਹੇ ਹੈ ਜਦਕਿ ਤੁਹਾਡੇ ਪਾਕਿਸਤਾਨੀ ਮਿੱਤਰ ਸਾਡੇ ਸਰਕਾਰੀ ਰਿਹਾਇਸ਼ਾਂ ਚ ਆਰਾਮ ਨਾਲ ਰਹੇ ਹਨ ਅਜਿਹਾ ਨਾ ਹੋਵੇ ਲੋਕ ਤੁਹਾਡੀ ਰਾਸ਼ਟਰਭਗਤੀ ’ਤੇ ਹੀ ਸਵਾਲ ਚੁੱਕ ਦੇਣ। ਯਾਦ ਰਖੋ ਅਸੀਂ ਵੀ ਫੌਜੀ ਅਤੇ ਆਜ਼ਾਦੀ ਘੁਲਾਟੀਏ ਪਰਿਵਾਰ ਤੋਂ ਆਉਂਦੇ ਹਾਂ ਭਾਰਤ ਮਾਤਾ ਦੀ ਜੈ ਹੋ।