ਸ਼੍ਰੀ ਚਮਕੌਰ ਸਾਹਿਬ:ਪੰਜਾਬ ਦੇ ਮੁੱਖ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਨਵੇਂ ਸਾਲ ਮੌਕੇ ਗੁਰਦੁਆਰਾ ਸ੍ਰੀ ਕਤਲਗੜ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਮੁੱਖ ਮੰਤਰੀ ਨੇ ਸ੍ਰੀ ਚਮਕੌਰ ਸਾਹਿਬ ਦੇ ਲੋਕਾਂ ਨੂੰ ਨਵੇਂ ਸਾਲ ਦਾ ਤੋਹਫਾ ਦੇਣ ਦਾ ਐਲਾਨ ਕੀਤਾ। ਮੁੱਖ ਮੰਤਰੀ ਨੇ ਸ੍ਰੀ ਚਮਕੌਰ ਸਾਹਿਬ ਵਿਖੇ ਸਿਟੀ ਸੈਂਟਰ ਲੋਕ ਅਰਪਣ ਕੀਤਾ। 5.60 ਕਰੋੜ ਰੁਪਏ ਦੀ ਲਾਗਤ ਵਾਲਾ ਇਹ ਸਿਟੀ ਸੈਂਟਰ ਚਾਰ ਏਕੜ ਦੇ ਰਕਬੇ ’ਚ ਫੈਲਿਆ ਹੈ। ਪਹਿਲਾਂ ਇਹ ਜ਼ਮੀਨ ਗੰਦੇ ਪਾਣੀ ਦਾ ਛੱਪੜ ਸੀ ,ਜਿਸਦੀ ਹੁਣ ਨੁਹਾਰ ਬਿਲਕੁਲ ਬਦਲ ਦਿੱਤੀ ਗਈ ਹੈ। ਇਸ ਸਿਟੀ ਸੈਂਟਰ ਵਿੱਚ ਕੈਫੇਟੇਰੀਆ, ਲੜਕੀਆਂ ਲਈ ਜਿਮਨੇਜ਼ੀਅਮ , 2 ਬਹੁਮੰਤਵੀ ਹਾਲ ਅਤੇ ਵਿਸ਼ੇਸ਼ ਤੌਰ ‘ਤੇ ਲੜਕੀਆਂ ਲਈ 2 ਏਕੜ ਦੇ ਖੇਡ ਮੈਦਾਨ ਦਾ ਪ੍ਰਬੰਧ ਹੈ। ਇਸ ਤੋਂ ਇਲਾਵਾ ਇਸ ਸਿਟੀ ਸੈਂਟਰ ਨੂੰ ਲੋਕਾਂ ਦੇ ਜਨਤਕ ਇਕੱਠਾਂ ਲਈ ਵਰਤਿਆ ਜਾ ਸਕੇਗਾ।
ਹਸਪਤਾਲ ’ਚ ਆਕਸੀਜਨ ਪਲਾਂਟ ਦਾ ਕੀਤਾ ਉਦਘਾਟਨ
ਮੁੱਖ ਮੰਤਰੀ ਚੰਨੀ ਨੇ ਸ੍ਰੀ ਚਮਕੌਰ ਸਾਹਿਬ ਦੇ ਸਰਕਾਰੀ ਹਸਪਤਾਲ ਵਿਖੇ 200 ਐਲ.ਪੀ.ਐਮ. ਪੀਸੀਏ ਆਕਸੀਜਨ ਜਨਰੇਸ਼ਨ ਪਲਾਂਟ ਦਾ ਉਦਘਾਟਨ ਵੀ ਕੀਤਾ(Oxygen plant inaugurated)। ਇਸ ਮੌਕੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਕੋਰੋਨਾ ਦੀ ਤੀਜੀ ਲਹਿਰ ਜਾਂ ਓਮੀਕ੍ਰੋਨ ਦੇ ਖਤਰੇ ਨਾਲ ਨਜਿੱਠਣ ਲਈ ਪੂਰੀ ਤਰਾਂ ਤਿਆਰ (Punjab is ready to counter third wave of corona)ਹੈ। ਮੁੱਖ ਮੰਤਰੀ ਨੇ ਕਿਹਾ ਕਿ ਕੇਜਰੀਵਾਲ ਦਾ ਦਿੱਲੀ ਹੈਲਥ ਮਾਡਲ ਕੋਰੋਨਾ ਦੀ ਪਹਿਲੀ ਅਤੇ ਦੂਜੀ ਲਹਿਰ ਦੌਰਾਨ ਪੂਰੀ ਤਰਾਂ ਫੇਲ ਹੋ ਗਿਆ ਸੀ, ਜਿਸ ਕਾਰਨ ਹਜਾਰਾਂ ਲੋਕਾਂ ਨੂੰ ਉਸ ਦੌਰਾਨ ਇਲਾਜ ਲਈ ਦਿੱਲੀ ਤੋਂ ਪੰਜਾਬ ਭੱਜਣਾ ਪਿਆ । ਉਨਾਂ ਕਿਹਾ ਕਿ ਹੁਣ ਕੇਜਰੀਵਾਲ ਪੰਜਾਬ ਵਿੱਚ ਦਿੱਲੀ ਸਿਹਤ ਅਤੇ ਸਿੱਖਿਆ ਮਾਡਲਾਂ ਦੇ ਅਜਿਹੇ ਝੂਠੇ ਵਾਅਦੇ ਕਰ ਰਿਹਾ ਹੈ, ਪਰ ਪੰਜਾਬ ਦੇ ਲੋਕ ਉਸਦੇ ਦੇ ਇੰਨਾਂ ਝਾਂਸਿਆਂ ਤੋਂ ਭਲੀਭਾਂਤ ਜਾਣੂ ਹਨ। ਉਨਾਂ ਕਿਹਾ ਕਿ ਜਿਹੜਾ ਵਿਅਕਤੀ ਇੱਕ ਸ਼ਹਿਰ ਵਰਗੇ ਸੂਬੇ ਨੂੰ ਵੀ ਸਹੀ ਢੰਗ ਨਾਲ ਨਹੀਂ ਸੰਭਾਲ ਸਕਿਆ, ਉਹ ਪੰਜਾਬ ਨੂੰ ਕਿਵੇਂ ਸੰਭਾਲੇਗਾ।
ਸਟੇਡੀਆਮਾਂ ਵਿੱਚ ਐਸਟਰੋਟਰਫ ਬਿਛਾਉਣ ਦੀ ਮੰਜੂਰੀ