ਚੰਡੀਗੜ੍ਹ: ਹਰਿਆਣਾ ਸਰਕਾਰ ਵਲੋਂ 1 ਹਫ਼ਤੇ ਲਈ ਜਿਥੇ ਪੂਰੇ ਸੂਬੇ 'ਚ ਲੌਕ ਡਾਊਨ ਲਗਾ ਦਿੱਤਾ ਹੈ। ਉਥੇ ਹੀ ਪੰਜਾਬ ਸਰਕਾਰ ਵਲੋਂ 15 ਮਈ ਤੱਕ ਜਾਰੀ ਕੀਤੀਆਂ ਨਵੀਆਂ ਹਦਿਾਇਤਾਂ ਅਨੁਸਾਰ ਸਾਰੀਆਂ ਗੈਰ-ਜ਼ਰੂਰੀ ਦੁਕਾਨਾਂ ਬੰਦ ਕਰਨ ਦਾ ਐਲਾਨ ਕੀਤਾ ਹੈ। ਉਥੇ ਹੀ ਸਾਰੀਆਂ ਡਾਕਟਰੀ ਸਹੂਲਤਾਂ ਜਾਰੀ ਰਹਿਣਗੀਆਂ ਅਤੇ 72 ਘੰਟੇ ਪੁਰਾਣੀ ਨੈਗੇਟਿਵ ਰਿਪੋਰਟ ਦਿਖਾਉਣ ਤੋਂ ਬਾਅਦ ਹੀ ਸੂਬੇ ਵਿੱਚ ਦਾਖਲ ਹੋ ਸਕਣਗੇ।ਇਸ ਦੇ ਨਾਲ ਹੀ ਸਾਰੇ ਸਰਕਾਰੀ ਅਦਾਰੇ ਅਤੇ ਬੈਂਕ ਕਰਮਚਾਰੀ ਸਿਰਫ਼ 50 ਪ੍ਰਤੀਸ਼ਤ ਹੀ ਦਫਤਰਾਂ ਵਿੱਚ ਕੰਮ ਕਰ ਸਕਣਗੇ।
ਉਥੇ ਹੀ ਕਾਰ 'ਚ 2 ਤੋਂ ਵੱਧ ਲੋਕ ਯਾਤਰਾ ਨਹੀਂ ਕਰ ਸਕਣਗੇ। ਸਿਰਫ ਉਹ ਵਿਅਕਤੀ ਜੋ ਮਰੀਜ਼ ਨੂੰ ਹਸਪਤਾਲ ਲੈ ਜਾਣਗੇ ਉਨ੍ਹਾਂ ਨੂੰ ਹੀ ਛੋਟ ਮਿਲੇਗੀ। ਇਸਦੇ ਨਾਲ ਸਰਕਾਰ ਨੇ 20 ਲੋਕਾਂ ਦੀ ਥਾਂ ਵਿਆਹ ਸਮਾਗਮਾਂ ਅਤੇ ਸਸਕਾਰ ਮੌਕੇ 10 ਤੋਂ ਵੱਧ ਲੋਕਾਂ ਦੇ ਇਕੱਠ 'ਤੇ ਪਾਬੰਦੀ ਲਗਾਈ ਹੈ। ਇਸ ਦੇ ਨਾਲ ਹੀ ਪਿੰਡਾਂ ਨੂੰ ਠੀਕਰੀ ਪਹਿਰੇ ਲਗਾਉਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ ਤਾਂ ਜੋ ਲੋਕ ਬਾਹਰ ਨਾ ਨਿਕਲ ਸਕਣ। ਇਸਦੇ ਨਾਲ ਸਬਜ਼ੀ ਮੰਡੀ ਵਿੱਚ ਭੀੜ ਇਕੱਠੀ ਨਾ ਹੋਵੇ, ਇਸ ਲਈ ਸਿਰਫ ਥੋਕ ਰੁਪੋਹੀ ਸਬਜ਼ੀਆਂ ਅਤੇ ਫਲਾਂ ਦੀ ਖਰੀਦ ਕਰਨ ਦੇ ਆਦੇਸ਼ ਦਿੱਤੇ ਗਏ ਹਨ।