ਚੰਡੀਗੜ੍ਹ: ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਪੰਜਾਬ ਦੇ ਡੀਜੀਪੀ ਨੇ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਡੀਜੀਪੀ ਵੀਕੇ ਭਵਰਾ ਨੇ ਕਿਹਾ ਕਿ ਪੰਜਾਬ ਵਿੱਚ ਹੋ ਰਹੇ ਕਤਲਾਂ ਵਿੱਚ ਜੇਕਰ ਪਿਛਲੇ ਸਾਲਾਂ ਦੀ ਗੱਲ ਕੀਤੀ ਜਾਵੇ ਤਾਂ ਹੁਣ ਇਹਨਾਂ ਤੇ ਠੱਲ ਪਈ ਹੈ। ਉਹਨਾਂ ਨੇ ਕਿਹਾ ਕਿ 2020 ਵਿੱਚ 757 ਤੇ 2021 ਵਿੱਚ 724 ਕਤਲ ਹੋਏ ਹਨ। ਉਹਨਾਂ ਨੇ ਕਿਹਾ ਕਿ ਦੇਖਿਆ ਜਾਵੇ ਤਾਂ ਹਰ ਮਹੀਨੇ 60 ਤੋਂ ਉਪਰ ਕਤਲ ਹੋਏ ਹਨ, ਜਿਹਨਾਂ ਦੀ ਗਿਣਤੀ ਇਸ ਸਾਲ ਹੋਣ ਵਾਲੇ ਕਤਲਾਂ ਤੋਂ ਕੀਤੇ ਜਿਆਦਾ ਹੈ।
ਡੀਜੀਪੀ ਵੀਕੇ ਭਵਰਾ ਨੇ ਕਿਹਾ ਕਿ ਪੰਜਾਬ ਵਿੱਚ ਹੋਰ ਰਹੇ ਕਤਲਾਂ ਨੂੰ ਹੋਰ ਘੱਟ ਕਰਨਾ ਹੈ ਤੇ ਇਸ ਲਈ ਅਸੀਂ ਲਗਾਤਾਰ ਕੰਮ ਕਰ ਰਹੇ ਹਨ। ਡੀਜੀਪੀ ਨੇ ਕਿਹਾ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਸੁਧਾਰਨ ਵਿੱਚ ਲੋਕਾਂ ਦੇ ਸਾਥ ਦੀ ਲੋੜ ਹਨ। ਉਹਨਾਂ ਨੇ ਕਿਹਾ ਕਿ ਲਾਇਸੈਂਸ ਹਥਿਆਰ ਨੂੰ ਸਿਰਫ਼ ਆਪਣੇ ਸੁਰੱਖਿਆ ਵਾਸਤੇ ਹੀ ਵਰਤਿਆ ਜਾਵੇ, ਇਸ ਨੂੰ ਗਲਤ ਕੰਮਾਂ ਲਈ ਨਾ ਵਰਤਿਆ ਜਾਵੇ।
ਗੈਂਗਸਟਰਾਂ ਦੀ ਕਤਲਾਂ ਨਾਲ ਘੱਟ ਸਬੰਧ: ਡੀਜੀਪੀ ਵੀਕੇ ਭਵਰਾ ਨੇ ਕਿਹਾ ਕਿ ਇਸ ਸਾਲ ਜੋ ਕਤਲ ਹੋਏ ਹਨ, ਉਹਨਾਂ ਵਿੱਚ ਸਿਰਫ਼ 6 ਕਤਲਾਂ ਵਿੱਚ ਗੈਂਗਸਟਰਾਂ ਦਾ ਹੱਥ ਹੈ। ਉਹਨਾਂ ਨੇ ਕਿਹਾ ਕਿ ਪੁਲਿਸ ਨੇ ਇਹਨਾਂ ਦੀ ਜਾਂਚ ਕਰਦੇ ਹੋਏ ਇਹ ਖੁਲਾਸਾ ਕੀਤਾ ਹੈ। ਡੀਜੀਪੀ ਵੀਕੇ ਭਵਰਾ ਨੇ ਕਿਹਾ ਕਿ ਹੁਣ ਤਕ 24 ਲੋਕ ਇਹਨਾਂ ਕਤਲਾਂ ਵਿੱਚ ਗ੍ਰਿਫ਼ਤਾਰ ਕੀਤੇ ਗਏ ਹਨ। ਉਹਨਾਂ ਨੇ ਕਿਹਾ ਕਿ ਮੁਲਜ਼ਮਾਂ ਤੋਂ 7 ਪਿਸਟਲ ਤੇ 7 ਕਾਰਾਂ ਵੀ ਬਰਾਮਦ ਕੀਤੀਆਂ ਗਈਆਂ ਹਨ, ਜਿਹਨਾਂ ਦੀ ਇਹਨਾਂ ਕਤਲਾਂ ਵਿੱਚ ਵਰਤੋਂ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਅਜੇ ਇਹਨਾਂ ਕਤਲਾਂ ਦੀ ਜਾਂਚ ਹੋ ਰਹੀ ਹੈ ਤੇ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।
ਡੀਜੀਪੀ ਨੇ ਕਿਹਾ ਕਿ ਬਾਕੀ ਕਤਲਾਂ ਵਿੱਚ ਰੰਜਿਸ਼ ਤੇ ਹੋਰ ਲੈਣ ਦੇਣ ਦੇ ਮਾਮਲੇ ਸਨ, ਜਿਹਨਾਂ ਨੂੰ ਪੁਲਿਸ ਨੇ ਹੱਲ ਕਰ ਲਿਆ ਹੈ। ਉਹਨਾਂ ਨੇ ਕਿਹਾ ਕਿ ਪੁਲਿਸ ਨੇ ਚਾਰ ਗੈਂਗਸਟਰ ਕਰਾਈਮ ਟਰੇਸ ਕਰ ਲਏ ਹਨ। ਉਹਨਾਂ ਨੇ ਕਿਹਾ ਕਿ ਇਸ ਵਿੱਚ ਕਿਸੇ ਦਾ ਕਤਲ ਜਾਂ ਫਿਰ ਅਗਵਾ ਕੀਤਾ ਜਾ ਸਕਦਾ ਸੀ।