ਪੰਜਾਬ

punjab

ETV Bharat / city

ਪੰਜਾਬ ਗਊ ਸੇਵਾ ਕਮਿਸ਼ਨ ਵੱਲੋਂ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਦਿਸ਼ਾ ਨਿਰਦੇਸ਼ ਜਾਰੀ - Punjab Cattle Service Commission

ਪੰਜਾਬ ਗਊ ਸੇਵਾ ਕਮੀਸ਼ਨ ਦੇ ਚੇਅਰਮੈਨ ਸਚਿਨ ਸ਼ਰਮਾ ਨੇ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਦਸਬੰਰ ਮਹੀਨੇ ਸੁਰੂ ਹੋਣ ਵਾਲੇ 'ਸਹੀਦੀ ਜੋੜ ਮੇਲ' ਨੂੰ ਮੁੱਖ ਰੱਖਦੇ ਹੋਏ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਸੜਕਾਂ 'ਤੇ ਘੁੰਮਦੇ ਬੇਸਹਾਰਾ ਗਊਧਨ ਨੂੰ ਸਬੰਧਤ ਗਊਸ਼ਾਲਾਵਾਂ 'ਚ ਪੁੱਜਦਾ ਕੀਤਾ ਜਾਵੇ।

ਪੰਜਾਬ ਗਊ ਸੇਵਾ ਕਮਿਸ਼ਨ ਵੱਲੋਂ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਦਿਸ਼ਾ ਨਿਰਦੇਸ਼ ਜਾਰੀ
ਪੰਜਾਬ ਗਊ ਸੇਵਾ ਕਮਿਸ਼ਨ ਵੱਲੋਂ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਦਿਸ਼ਾ ਨਿਰਦੇਸ਼ ਜਾਰੀ

By

Published : Nov 27, 2020, 8:58 PM IST

ਚੰਡੀਗੜ੍ਹ: ਪੰਜਾਬ ਗਊ ਸੇਵਾ ਕਮੀਸ਼ਨ ਦੇ ਚੇਅਰਮੈਨ ਸਚਿਨ ਸ਼ਰਮਾ ਨੇ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਦਸਬੰਰ ਮਹੀਨੇ ਸੁਰੂ ਹੋਣ ਵਾਲੇ 'ਸਹੀਦੀ ਜੋੜ ਮੇਲ' ਨੂੰ ਮੁੱਖ ਰੱਖਦੇ ਹੋਏ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਸੜਕਾਂ 'ਤੇ ਘੁੰਮਦੇ ਬੇਸਹਾਰਾ ਗਊਧਨ ਨੂੰ ਸਬੰਧਤ ਗਊਸ਼ਾਲਾਵਾਂ 'ਚ ਪੁੱਜਦਾ ਕੀਤਾ ਜਾਵੇ।


ਸ਼ਰਮਾ ਨੇ ਕਿਹਾ ਕਿ ਮਿਤੀ 27-28-29 ਦਸੰਬਰ-2020 ਨੂੰ ਛੋਟੇ ਸਾਹਿਬਜਾਦਿਆਂ ਦੀ ਯਾਦ ਵਿੱਚ 'ਸਹੀਦੀ ਜੋੜ ਮੇਲ' ਮਨਾਇਆ ਜਾਣਾ ਹੈ ਜਿਸ ਵਿੱਚ ਪੰਜਾਬ ਸੂਬੇ ਅਤੇ ਦੇਸ਼ ਵਿਦੇਸ਼ ਦੇ ਹੋਰ ਹਿੱਸਿਆਂ ਤੋਂ ਸੰਗਤ ਮੱਥਾ ਟੇਕਣ ਅਤੇ ਸੇਵਾ ਲਈ ਇੱਥੇ ਇੱਕਤਰ ਹੁੰਦੀ ਹੈ। ਜਿਸ ਤਰ੍ਹਾਂ ਇਸ ਵਾਰੀ ਸਰਦੀ ਦਾ ਮੌਸਮ ਜਲਦੀ ਸੁਰੂ ਹੋਣ ਕਾਰਨ ਠੰਡ ਅਤੇ ਧੁੰਦ ਦੀ ਸੰਭਾਵਨਾ ਵੱਧ ਲਗ ਰਹੀ ਹੈ, ਕਮਿਸ਼ਨ ਵੱਲੋਂ ਪਹਿਲਾ ਹੀ ਇਸ ਦਾ ਨੋਟਿਸ ਲੈਂਦੇ ਹੋਏ ਸੜਕਾ 'ਤੇ ਘੁੰਮਦੇ ਬੇਸਹਾਰਾ ਗਉਧਨ ਨੂੰ ਸੜਕਾਂ, ਬਾਜ਼ਾਰਾਂ ਅਤੇ ਹਾਈਵੇ ਤੋਂ ਜਲਦ ਤੋ ਜਲਦ ਗਊਸ਼ਾਲਾਂਵਾ ਵਿੱਚ ਸੁਰਖਿਅਤ ਭੇਜਣ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ।


ਸ਼ਰਮਾ ਨੇ ਕਿਹਾ ਕਿ ਜੇਕਰ ਸਮਾਂ ਰਹਿੰਦੇ ਕਾਰਵਾਈ ਨਾ ਕੀਤੀ ਗਈ ਤਾਂ ਜਿੱਥੇ ਸੜਕੀ ਹਾਦਸਿਆਂ ਵਿੱਚ ਬੇਕਸੂਰ ਲੋਕਾਂ ਨੂੰ ਜਾਨ-ਮਾਲ ਦਾ ਨੁਕਸਾਨ ਹੁੰਦਾ ਹੈ ਉੱਥੇ ਹੀ ਗਊਧਨ ਨੂੰ ਵੀ ਨੁਕਸਾਨ ਪਹੁੰਚਦਾ ਹੈ। ਚੇਅਰਮੈਨ ਸਚਿਨ ਸ਼ਰਮਾ ਨੇ ਕਿਹਾ ਕਿ ਪੰਜਾਬ ਗਊ ਸੇਵਾ ਕਮਿਸ਼ਨ ਨੇ ਮਿਤੀ 20.11.2020 ਨੂੰ ਸੂਬੇ ਦੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਰਾਹੀਂ ਹੁਕਮ ਜਾਰੀ ਕਰ ਦਿੱਤੇ ਹਨ ਅਤੇ ਕਮਿਸ਼ਨ ਵੱਲੋਂ 20 ਦਸੰਬਰ 2020 ਤੱਕ ਇਸ ਬਾਬਤ ਬਣਦੀ ਸਟੇਟਸ ਰਿਪੋਰਟ ਮੁੜ ਕਮਿਸ਼ਨ ਦਫਤਰ ਮੋਹਾਲੀ ਵਿੱਚ ਭੇਜਣ ਵੀ ਯਕੀਨੀ ਬਨਾਉਣ ਲਈ ਕਿਹਾ ਹੈ।


ਉਨ੍ਹਾਂ ਕਿਹਾ ਕਿ ਸਮੂਹ ਡਿਪਟੀ ਕਮੀਸ਼ਨਰ ਆਪਣੇ ਜ਼ਿਲ੍ਹੇ ਵਿੱਚਟੀਮਾਂ ਦਾ ਜਲਦ ਗਠਨ ਕਰਕੇ ਇਸ ਕੰਮ ਨੂੰ ਜਲਦ ਪੂਰਾ ਕਰਨ ਤਾਂ ਜੋ ਲੋਕਾ ਨੂੰ ਕਿਸੀ ਪ੍ਰਕਾਰ ਦੀ ਮੁਸ਼ਕਲ ਪੇਸ਼ ਨਾ ਆਵੇ ਅਤੇ ਪੰਜਾਬ ਸਰਕਾਰ ਵਿੱਚ ਲੋਕਾ ਦਾ ਵਿਸ਼ਵਾਸ ਕਾਇਮ ਰਹੇ।

ABOUT THE AUTHOR

...view details