ਪੰਜਾਬ

punjab

ETV Bharat / city

Punjab Assembly Election 2022 : ਕੀ ਖਰੜ ਵਾਸੀ ਮੁੜ ਕਰ ਸਕਣਗੇ 'ਆਪ' 'ਤੇ ਭਰੋਸਾ, ਜਾਣੋਂ ਇਥੋਂ ਦਾ ਸਿਆਸੀ ਹਾਲ... - 2022 ਵਿਧਾਨ ਸਭਾ ਚੋਣਾਂ

Assembly Election 2022: ਵਿਧਾਨ ਸਭਾ ਹਲਕਾ ਖਰੜ (Kharar Assembly Constituency) ’ਚ ਇਸ ਸਮੇਂ ਆਮ ਆਦਮੀ ਪਾਰਟੀ (Aam Aadmi Party) ਦੇ ਕੰਵਰ ਸੰਧੂ (Kanwar Sandhu) ਮੌਜੂਦਾ ਵਿਧਾਇਕ ਹਨ। ਕੰਵਰ ਸੰਧੂ (Kanwar Sandhu) ਜਿਨ੍ਹਾਂ ਨੇ ਜਿੱਤ ਤੋਂ ਕੁਝ ਸਮਾਂ ਬਾਅਦ ਅਸਤੀਫ਼ਾ ਦੇ ਦਿੱਤਾ ਸੀ। ਹੁਣ ਇਸ ਸੀਟ ’ਤੇ ਕਿਸ ਦਾ ਦਬਦਬਾ ਨਜ਼ਰ ਆ ਰਿਹਾ ਹੈ, ਇਸ ਲਈ ਪੜੋ ਪੂਰੀ ਖ਼ਬਰ...

ਕੀ ਖਰੜ ਵਾਸੀ ਮੁੜ ਕਰ ਸਕਣਗੇ 'ਆਪ' 'ਤੇ ਭਰੋਸਾ
ਕੀ ਖਰੜ ਵਾਸੀ ਮੁੜ ਕਰ ਸਕਣਗੇ 'ਆਪ' 'ਤੇ ਭਰੋਸਾ

By

Published : Jan 2, 2022, 2:57 PM IST

ਚੰਡੀਗੜ੍ਹ: ਪੰਜਾਬ ਵਿੱਚ ਵਿਧਾਨ ਸਭਾ ਚੋਣਾਂ 2022 (Punjab Assembly Election 2022) ਹੋਣ ਜਾ ਰਹੀਆਂ ਹਨ, ਉਥੇ ਹੀ ਹਰ ਪਾਰਟੀ ਵੱਲੋਂ ਜਿੱਤ ਲਈ ਪੂਰਾ ਜੋਰ ਲਗਾਇਆ ਜਾ ਰਿਹਾ ਹੈ ਤਾਂ ਜੋ ਸੱਤਾ ਹਾਸਿਲ ਕੀਤੀ ਜਾ ਸਕੇ ਤੇ ਹਰ ਪਾਰਟੀ ਵੱਲੋਂ ਚੋਣ ਪ੍ਰਚਾਰ ਵੀ ਧੜੱਲੇ ਨਾਲ ਕੀਤਾ ਜਾ ਰਿਹਾ ਹੈ। ਅੱਜ ਅਸੀਂ ਵਿਧਾਨ ਸਭਾ ਹਲਕਾ ਖਰੜ (Kharar Assembly Constituency) ਦੀ ਗੱਲ ਕਰਾਂਗੇ, ਕਿ ਆਖਿਰਕਾਰ ਇਸ ਸੀਟ ਦਾ ਸਿਆਸੀ ਸਮੀਕਰਨ ਕੀ ਹੈ।

ਖਰੜ ਸੀਟ (Kharar Assembly Constituency)

ਵਿਧਾਨ ਸਭਾ ਹਲਕਾ ਖਰੜ (Kharar Assembly Constituency) ਵਿੱਚ ਇਸ ਸਮੇਂ ਆਮ ਆਦਮੀ ਪਾਰਟੀ (Aam Aadmi Party) ਦੇ ਕੰਵਰ ਸੰਧੂ (Kanwar Sandhu) ਮੌਜੂਦਾ ਵਿਧਾਇਕ ਹਨ। ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵਲੋਂ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਵਾਰ ਇਸ ਸੀਟ ’ਤੇ ਹਰ ਇੱਕ ਪਾਰਟੀ ਲਈ ਜਿੱਤ ਦਾ ਰਾਹ ਅਸਾਨ ਨਹੀਂ ਹੋਵੇਗਾ।

ਇਹ ਵੀ ਪੜ੍ਹੋ :Punjab Assembly Election 2022: ਮਹਿਲ ਕਲਾਂ ਸੀਟ ’ਤੇ ਕਿਸਦਾ ਚੱਲੇਗਾ ਜਾਦੂ, ਜਾਣੋ ਇੱਥੋਂ ਦਾ ਸਿਆਸੀ ਹਾਲ...

2017 ਵਿਧਾਨ ਸਭਾ ਦੇ ਚੋਣ ਨਤੀਜੇ

2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਖਰੜ ਸੀਟ (Kharar Assembly Constituency) ’ਤੇ 71.81 ਫੀਸਦ ਵੋਟਿੰਗ ਹੋਈ ਸੀ। ਇਸ ਦੌਰਾਨ ਆਮ ਆਦਮੀ ਪਾਰਟੀ (Aam Aadmi Party) ਦੇ ਉਮੀਦਵਾਰਕੰਵਰ ਸੰਧੂ (Kanwar Sandhu) ਵਿਧਾਇਕ ਚੁਣੇ ਗਏ ਸਨ, ਜਿਹਨਾਂ ਨੂੰ 54171 ਵੋਟਾਂ ਪਈਆਂ ਸਨ। ਉਥੇ ਹੀ ਦੂਜੇ ਨੰਬਰ ’ਤੇ ਕਾਂਗਰਸ (Congress) ਦੇ ੳਮੀਦਵਾਰ ਜਗਮੋਹਨ ਸਿੰਘ ਕੰਗ (Jagmohan Singh Kang) ਨੂੰ 52159 ਤੇ ਤੀਜੇ ਨੰਬਰ 'ਤੇ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਉਮੀਦਵਾਰ ਰਣਜੀਤ ਸਿੰਘ ਗਿੱਲ (Ranjit Singh Gill) ਨੂੰ 46807 ਵੋਟਾਂ ਪਈਆਂ ਸਨ।

2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ

2017 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਇਸ ਸੀਟ 'ਤੇ ਆਮ ਆਦਮੀ ਪਾਰਟੀ (Aam Aadmi Party) ਦਾ ਸਭ ਤੋਂ ਵੱਧ 34.19 ਫੀਸਦ ਵੋਟ ਸ਼ੇਅਰ ਸੀ, ਜਦਕਿ ਦੂਜੇ ਨੰਬਰ ’ਤੇ ਕਾਂਗਰਸ (Congress) ਦਾ 32.92 ਫੀਸਦ ਤੇ ਤੀਜੇ ਨੰਬਰ ’ਤੇ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦਾ 29.55 ਫੀਸਦ ਵੋਟ ਸ਼ੇਅਰ ਸੀ।

ਇਹ ਵੀ ਪੜ੍ਹੋ :Punjab Assembly Election 2022: ਰਾਜਪੁਰਾ ਸੀਟ ’ਤੇ ਦਿਖਣਗੇ ਨਵੇਂ ਚਿਹਰੇ, ਜਾਣੋ ਇੱਥੋਂ ਦਾ ਸਿਆਸੀ ਹਾਲ...

2012 ਵਿਧਾਨ ਸਭਾ ਦੇ ਚੋਣ ਨਤੀਜੇ

2012 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਖਰੜ ਸੀਟ (Kharar Assembly Constituency) ’ਤੇ 76.83 ਫੀਸਦ ਵੋਟਿੰਗ ਹੋਈ ਸੀ, ਇਸ ਦੌਰਾਨ ਕਾਂਗਰਸ ਦੇ ਉਮੀਦਵਾਰ ਜਗਮੋਹਨ ਸਿੰਘ (Jagmohan Singh) ਵਿਧਾਇਕ ਚੁਣੇ ਗਏ ਸਨ, ਜਿਹਨਾਂ ਨੇ ਅਕਾਲੀ ਦਲ ਦੇ ਉਮੀਦਵਾਰ ਉਜਾਗਰ ਸਿੰਘ (Ujjagar Singh) ਨੂੰ ਹਰਾਇਆ ਸੀ।

ਇਸ ਦੌਰਾਨ ਕਾਂਗਰਸ ਦੇ ਉਮੀਦਵਾਰ ਜਗਮੋਹਨ ਸਿੰਘ (Jagmohan Singh) ਨੂੰ 49451 ਵੋਟਾਂ, ਜਦਕਿ ਦੂਜੇ ਨਬੰਰ ’ਤੇ ਰਹੇ ਅਕਾਲੀ ਦਲ ਦੇ ਉਮੀਦਵਾਰ ਉਜਾਗਰ ਸਿੰਘ (Ujjagar Singh) ਨੂੰ 42672 ਵੋਟਾਂ ਤੇ ਤੀਜੇ ਨੰਬਰ ਤੇ ਰਹੇ ਬਹੁਜਨ ਸਮਾਜ ਪਾਰਟੀ (BSP) ਦੇ ਉਮੀਦਵਾਰ ਅਰਜਨ ਸਿੰਘ (Arjan Singh) ਨੂੰ 22884 ਵੋਟਾਂ ਪਈਆਂ ਸਨ।

2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ

2012 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਖਰੜ ਸੀਟ (Kharar Assembly Constituency) ’ਤੇ ਕਾਂਗਰਸ ਦਾ ਸਭ ਤੋਂ ਵੱਧ 37.02 ਫੀਸਦ ਵੋਟ ਸ਼ੇਅਰ ਰਿਹਾ ਸੀ, ਜਦਕਿ ਦੂਜੇ ਨੰਬਰ ’ਤੇ ਸ਼੍ਰੋਮਣੀ ਅਕਾਲੀ ਦਲ ਦਾ 31.94 ਫੀਸਦ ਤੇ ਬਹੁਜਨ ਸਮਾਜ ਪਾਰਟੀ ਦਾ 17.13 ਫੀਸਦੀ ਵੋਟ ਸ਼ੇਅਰ ਸੀ।

ਖਰੜ ਸੀਟ (Kharar Assembly Constituency) ਦਾ ਸਿਆਸੀ ਸਮੀਕਰਨ

ਜੇਕਰ ਖਰੜ ਸੀਟ (Kharar Assembly Constituency) ਦੇ ਮੌਜੂਦਾ ਸਮੀਕਰਨਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਵਾਰ ਕਿਸੇ ਵੀ ਪਾਰਟੀ ਲਈ ਜਿੱਤ ਦਾ ਰਾਹ ਅਸਾਨ ਨਹੀਂ ਹੋਵੇਗਾ। ਆਮ ਆਦਮੀ ਪਾਰਟੀ ਦੇ ਵਿਧਾਇਕ ਕੰਵਰ ਸੰਧੂ ਵਲੋਂ ਜਿੱਤ ਤੋਂ ਬਾਅਦ ਹਲਕੇ 'ਚ ਵਿਚਰਿਆ ਨਹੀਂ ਗਿਆ, ਜਿਸ ਕਾਰਨ ਇਸ ਵਾਰ ਦੀ ਉਮੀਦਵਾਰ ਅਨਮੋਲ ਗਗਨ ਮਾਨ (Anmol Gagan Mann) ਨੂੰ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ।

ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਵਲੋਂ ਇਸ ਵਾਰ ਮੁੜ ਤੋਂ ਰਣਜੀਤ ਸਿੰਘ ਗਿੱਲ ਨੂੰ ਉਮੀਦਵਾਰ ਵਜੋਂ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ। ਪਿਛਲੀ ਵਾਰ 2017 ਦੀਆਂ ਚੋਣਾਂ 'ਚ ਰਣਜੀਤ ਸਿੰਘ ਗਿੱਲ ਤੀਜੇ ਨੰਬਰ 'ਤੇ ਰਹੇ ਸਨ।

ਇਸ ਵਾਰ ਕਾਂਗਰਸ ਵਲੋਂ ਹੁਣ ਤੱਕ ਕਿਸੇ ਵੀ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ। ਜਦਕਿ ਇਸ ਤੋਂ ਜਗਮੋਹਨ ਸਿੰਘ ਕੰਗ ਕਾਂਗਰਸ ਦੇ ਉਮੀਦਵਾਰ ਰਹੇ ਹਨ। ਇਸ ਵਾਰ ਕਾਂਗਰਸ 'ਚ ਕਈ ਨੌਜਵਾਨ ਚਿਹਰੇ ਜੋ ਇਲਾਕੇ 'ਚ ਸਰਗਰਮ ਹਨ ਅਤੇ ਟਿਕਟ ਲਈ ਆਪਣੀ ਦਾਅਵੇਦਾਰੀ ਠੋਕ ਸਕਦੇ ਹਨ।

ਇਸ ਦੇ ਨਾਲ ਹੀ ਖਰੜ ਸੀਟ 'ਤੇ ਕਿਸਾਨਾਂ ਦੇ ਸੰਯੁਕਤ ਸਮਾਜ ਮੋਰਚਾ ਵੀ ਸਿਆਸੀ ਪਾਰਟੀਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਇਸ ਦੇ ਨਾਲ ਹੀ ਭਾਜਪਾ, ਪੰਜਾਬ ਲੋਕ ਕਾਂਗਰਸ ਅਤੇ ਅਕਾਲੀ ਦਲ ਸੰਯੁਕਤ ਵਲੋਂ ਆਪਣਾ ਸਾਂਝਾ ਉਮੀਦਵਾਰ ਚੋਣ ਮੈਦਾਨ 'ਚ ਨਹੀਂ ਉਤਾਰਿਆ ਗਿਆ ਹੈ।

ਇਹ ਵੀ ਪੜ੍ਹੋ :Punjab Assembly Election 2022: ਕੀ ਗਿੱਦੜਬਾਹਾ ਸੀਟ ‘ਤੇ ਹੈਟਰਿਕ ਮਾਰੇਗੀ ਕਾਂਗਰਸ, ਜਾਣੋ ਇੱਥੋਂ ਦਾ ਸਿਆਸੀ ਸਮੀਕਰਨ...

ABOUT THE AUTHOR

...view details