ਚੰਡੀਗੜ੍ਹ : ਪੰਜਾਬ ਸਕੂਲ ਸਿੱਖਿਆ ਬੋਰਡ ( PSEB) ਵੱਲੋਂ 12ਵੀਂ ਜਮਾਤ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਵਿਦਿਆਰਥੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅਧਿਕਾਰਤ ਵੈਬਸਾਈਟ 'ਤੇ ਨਤੀਜੇ ਵੇਖ ਸਕਦੇ ਹਨ।
ਇਸ ਵਾਰ ਦਾ ਕੁੱਲ 96.48 ਫੀਸਦੀ ਵਿਦਿਆਰਥੀ ਪਾਸ ਹੋਏ ਹਨ। ਲੜਕੀਆਂ ਦੀਆਂ 97.34 ਫੀਸਦੀ ਹੈ, ਲੜਕਿਆਂ ਦੀਆਂ ਪਾਸ ਫੀਸਦੀ 95.74 ਬਣਦੀ ਹੈ। ਵਿਦਿਆਰਥੀ ਕੱਲ੍ਹ ਨੂੰ ਬੋਰਡ ਦੀ ਵੈਬਸਾਈਟ ਉਤੇ ਆਪਣਾ ਨਤੀਜਾ ਦੇਖ ਸਕਣਗੇ।
ਦੱਸਣਯੋਗ ਹੈ ਕਿ ਵਿਦਿਆਰਥੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅਧਿਕਾਰਤ ਵੈਬਸਾਈਟwww.pseb.ac.in 'ਤੇ ਜਾ ਕੇ ਨਤੀਜੇ ਵੇਖ ਸਕਦੇ ਹਨ। ਇਸ ਤੋਂ ਇਲਾਵਾ ਨਤੀਜੇ ਡਿਜ਼ੀ ਲੌਕਰ (digilocker) ਉੱਤੇ ਵੀ ਅਪਡੇਟ ਕੀਤੇ ਜਾਣਗੇ।
ਬੋਰਡ ਦੀਆਂ 12ਵੀਂ ਦੀ ਪ੍ਰੀਖਿਆ ਇਸ ਸਾਲ ਕੋਵਿਡ ਦੀ ਦੂਜੀ ਲਹਿਰ ਦੇ ਕਾਰਨ ਨਹੀਂ ਹੋ ਸਕੀ ਸੀ । ਪੰਜਵੀਂ , ਅਠਵੀਂ , ਦਸਵੀਂ ਦਾ ਪ੍ਰੀਖਿਆ ਨਤੀਜਾ ਬੋਰਡ ਪਹਿਲਾਂ ਹੀ ਐਲਾਨ ਕਰ ਚੁੱਕਿਆ ਹੈ।
ਇਹ ਵੀ ਪੜ੍ਹੋ : CBSE 12th Result 2021: ਵਿਦਿਆਰਥੀਆਂ ਦਾ ਇੰਤਜ਼ਾਰ ਹੋਇਆ ਖ਼ਤਮ, ਵੇਖੋ ਐਲਾਨ ਹੋਏ ਨਤੀਜੇ