ਪੰਜਾਬ

punjab

ETV Bharat / city

ਬਿਜਲੀ ਸੰਕਟ ਨੇ ਘੇਰਿਆ ਪੰਜਾਬ, 4-4 ਘੰਟੇ ਦੇ ਕੱਟ ਲੱਗਣੇ ਸ਼ੁਰੂ

ਬਿਜਲੀ ਸਪਲਾਈ 'ਚ ਚਾਰ ਘੰਟੇ ਦੇ ਕੱਟ ਦਾ ਅਸਰ ਸਭ ਤੋਂ ਵੱਧ ਖੇਤੀ ਸੈਕਟਰ 'ਤੇ ਪੈ ਰਿਹਾ ਹੈ। ਤਿਉਹਾਰਾਂ ਦੇ ਦਿਨਾਂ 'ਚ ਸੂਬੇ 'ਚ ਬਿਜਲੀ ਸੰਕਟ ਹੋਰ ਵੱਧਣ ਦੀ ਸੰਭਾਵਨਾ ਹੈ।

ਬਿਜਲੀ ਸੰਕਟ ਨੇ ਘੇਰਿਆ ਪੰਜਾਬ, 4-4 ਘੰਟੇ ਦੇ ਕੱਟ ਲੱਗਣੇ ਸ਼ੁਰੂ
ਬਿਜਲੀ ਸੰਕਟ ਨੇ ਘੇਰਿਆ ਪੰਜਾਬ, 4-4 ਘੰਟੇ ਦੇ ਕੱਟ ਲੱਗਣੇ ਸ਼ੁਰੂ

By

Published : Nov 10, 2020, 1:39 PM IST

ਚੰਡੀਗੜ੍ਹ: ਮਾਲ ਗੱਡੀਆਂ ਬੰਦ ਹੋਣ ਨਾਲ ਕੋਲੇ ਦੀ ਘਾਟ ਕਰਕੇ ਪੰਜਾਬ ਦੇ ਸਾਰੇ ਥਰਮਲ ਪਲਾਂਟ ਬੰਦ ਪਏ ਹਨ ਤੇ ਬਿਜਲੀ ਸੰਕਟ ਦਾ ਮਾਮਲਾ ਦਿਨੋ ਦਿਨ ਭੱਖਦਾ ਜਾ ਰਿਹਾ ਹੈ।

ਤਿਉਹਾਰਾਂ ਦੇ ਦਿਨਾਂ 'ਚ ਸੂਬੇ 'ਚ ਬਿਜਲੀ ਸੰਕਟ ਹੋਰ ਵੱਧਣ ਦੀ ਸੰਭਾਵਨਾ ਹੈ। ਬਿਜਲੀ ਦੀ ਮੰਗ ਪੂਰੀ ਕਰਨ ਲਈ ਪਾਵਰਕੌਮ 80 ਫ਼ੀਸਦ ਬਿਜਲੀ ਹੋਰਨਾਂ ਸੂਬਿਆਂ ਤੋਂ ਲੈ ਰਹੀ ਹੈ। ਸੂਬੇ ਨੂੰ ਖੇਤੀ ਸੈਕਟਰ ਨੂੰ 6 ਘੰਟੇ ਬਿਜਲੀ ਦੇਣਾ ਬੋਝ ਨਹੀਂ ਹੈ ਪਰ ਇਸ ਦੇ ਨਾਲ ਹੀ ਖੇਤੀ ਸੈਕਟਰ 'ਚ 4-4 ਘੰਟੇ ਦੇ ਕੱਟ ਲੱਗ ਰਹੇ ਹਨ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਸੂਬੇ 'ਚ 4,836 ਮੈਗਾਵਾਟ ਬਿਜਲੀ ਦੀ ਲੋੜ ਸੀ ਤੇ 908 ਮੈਗਾਵਾਟ ਦਾ ਹੀ ਉਤਪਾਦਨ ਹੋ ਸਕਿਆ। ਬਾਕੀ ਬਿਜਲੀ ਹੋਰਨਾਂ ਸੂਬਿਆਂ ਦੀ ਬਿਜਲੀ ਕੰਪਨੀਆਂ ਤੋਂ ਲਈ ਜਾ ਰਹੀ ਹੈ।

ਖੇਤੀ ਬਿੱਲਾਂ ਦੇ ਵਿਰੋਧ ਕਰਕੇ ਪੰਜਾਬ 'ਚ ਮਾਲ ਗੱਡੀਆਂ ਦੀ ਆਮਦ ਨਹੀਂ ਹੈ ਜੋ ਇਹ ਮੁਸ਼ਕਲਾਂ ਨੂੰ ਹੋਰ ਵਧਾ ਰਿਹਾ ਹੈ। ਦੱਸ ਦਈਏ ਕਿ ਅੱਜੇ ਵੀ ਮਾਲ ਗੱਡੀਆਂ ਚੱਲਣ ਨੂੰ ਲੈ ਕੇ ਸਥਿਤੀ ਸਪਸ਼ਟ ਨਹੀਂ ਹੈ। ਇਸੇ ਕਰਕੇ ਇਹ ਮੁੱਦਾ ਰਾਜਨਿਤਕ ਗਲਿਆਰਿਆਂ 'ਚ ਗਰਮਾਇਆ ਹੋਇਆ ਹੈ।

ABOUT THE AUTHOR

...view details