ਚੰਡੀਗੜ੍ਹ:ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਵੱਲੋਂ ਨਵੀਂ ਪਾਰਟੀ ਬਣਾਏ (Captain announces new party) ਜਾਣ ਉੱਤੇ ਤਿੱਖਾ ਵਿਅੰਗ ਕਰਦਿਆਂ ਪੰਜਾਬ ਕਾਂਗਰਸ ਦੇ ਸਕੱਤਰ ਅਤੇ ਕੈਬਨਿਟ ਮੰਤਰੀ ਪਰਗਟ ਸਿੰਘ (Pargat Singh) ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਦਾ ਭਾਜਪਾ ਨਾਲ ਗੱਠਜੋੜ ਕਰਨਾ ਪੋਸਟ ਨਹੀਂ ਪ੍ਰੀ ਪਲਾਨ (Pre-plan) ਸੀ। ਉਹਨਾਂ ਨੇ ਕਿਹਾ ਕਿ ਮੈਂ ਤਾਂ ਢਾਈ ਸਾਲ ਪਹਿਲਾਂ ਹੀ ਕਹਿ ਰਿਹਾ ਸੀ, ਕਿ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਭਾਜਪਾ ਨਾਲ ਮਿਲੇ ਹੋਏ ਹਨ। ਉਹਨਾਂ ਨੇ ਕਿਹਾ ਕਿ ਕੱਲ੍ਹੇ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਨਹੀਂ ਬਾਦਲ ਪਰਿਵਾਰ ਵੀ ਭਾਜਪਾ ਨਾਲ ਮਿਲਿਆ ਹੋਇਆ ਹੈ।
ਇਹ ਵੀ ਪੜੋ: ਕੈਪਟਨ ਅਮਰਿੰਦਰ ਸਿੰਘ ਬਣਾਉਣਗੇ ਆਪਣੀ ਸਿਆਸੀ ਪਾਰਟੀ
ਪਰਗਟ ਸਿੰਘ (Pargat Singh) ਨੇ ਕਿਹਾ ਕਿ ਜੋ ਇਹ ਕਰ ਰਹੇ ਹਨ ਤੇ ਪੰਜਾਬ ਜੋ ਇਸ ਸਮੇਂ ਜੋ ਵੀ ਦੇਣ ਹੈ ਇਹਨਾਂ ਸਾਰਿਆ ਦੀ ਇਕੱਠੀ ਹੀ ਹੈ। ਉਹਨਾਂ ਨੇ ਕਿਹਾ ਕਿ ਮੈਂ ਇਸ ਸਬੰਧੀ ਬਹੁਤ ਸ਼ਪੱਸ਼ਟ ਹਾਂ ਉਹਨਾਂ ਨੇ ਕਿਹਾ ਕਿ ਮੈਂ ਤਾਂ ਇਹ ਢਾਈ ਸਾਲ ਪਹਿਲਾਂ ਹੀ ਕਹਿੰਦਾ ਆ ਰਿਹਾ ਹੈ, ਉਸ ਸਮੇਂ ਲੋਕ ਵਿਸ਼ਵਾਸ਼ ਨਹੀਂ ਕਰਦੇ ਸਨ ਤੇ ਮੇਰੇ ’ਤੇ ਸਵਾਲ ਕਰਦੇ ਸਨ ਤੇ ਹੁਣ ਸਭ ਕੁਝ ਸਪੱਸ਼ਟ ਹੋ ਰਿਹਾ ਹੈ, ਤੁਸੀਂ ਸਭ ਦੇਖ ਰਹੇ ਹੋ। ਉਹਨਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਬੀਜੇਪੀ ਦੇ ਏਜੰਡਾ ਨਹੀਂ ਸਗੋਂ ਏਜੰਡਾ ਹੀ ਕੇਂਦਰ ਤੋਂ ਬਣ ਕੇ ਆਉਦਾ ਜੀ ਜੋ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਲਾਗੂ ਕਰਦੇ ਸਨ।
ਸਿੱਧੂ ਨਹੀਂ ਨਾਰਾਜ਼