ਚੰਡੀਗੜ੍ਹ:ਪੰਜਾਬ ਦੇ ਉਪ ਮੁੱਖ ਮੰਤਰੀਓਪੀ ਸੋਨੀ (OP Sony) ਨੇ ਦੱਸਿਆ ਕਿ ਓਮੀਕਰੋਨ (Omicron) ਨੂੰ ਲੈ ਕੇ ਕੋਰੋਨਾ ਨੂੰ ਲੈ ਕੇ ਸਮੀਖਿਆ ਮੀਟਿੰਗ ਕੀਤੀ ਗਈ ਹੈ। ਜਿਸ ਵਿੱਚ ਸਿਹਤ ਵਿਭਾਗ ਦੇ ਵੱਡੇ ਅਫਸਰਾਂ ਅਤੇ ਸਿਵਲ ਸਰਜਨਾਂ ਨੂੰ ਬੁਲਾਇਆ ਗਿਆ ਸੀ। ਇਸ ਮੀਟਿੰਗ ਵਿੱਚ ਪੁੱਛਿਆ ਗਿਆ ਕਿ ਸਾਡੇ ਕੀ ਪ੍ਰਬੰਧ ਹਨ? ਓਪੀ ਸੋਨੀ ਨੇ ਕਿਹਾ ਕਿ ਜੇਕਰ ਤੀਜੀ ਲਹਿਰ ਆਉਂਦੀ ਹੈ ਤਾਂ ਅਸੀਂ ਪੂਰੀ ਤਰ੍ਹਾਂ ਤਿਆਰ ਹਾਂ।
ਪਿਛਲੇ ਦਿਨ੍ਹੀਂ ਓਮਿਕਰੋਨ ਦਾ ਇੱਕ ਕੇਸ ਆਇਆ ਸੀ ਜੋ ਠੀਕ ਹੋ ਗਿਆ ਹੈ। 25 ਤੋਂ 30 ਹਜ਼ਾਰ ਦਾ ਟੈਸਟਿੰਗ ਹੋ ਰਹੀ ਹੈ, ਪ੍ਰੋਟੈਸਟ ਕਾਰਨ ਕੁਝ ਦਿੱਕਤ ਆਈ ਸੀ। ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਪੈਰਾਮੈਡੀਕਲ ਸਟਾਫ਼,ਨਰਸਾਂ ਨੇ ਹੜਤਾਲ ਕੀਤੀ ਸੀ, ਹੁਣ ਹਾਲਤ ਠੀਕ ਹੋ ਰਹੇ ਹਨ।
- ਹੁਣ ਤੱਕ ਪਹਿਲੀ ਡੋਜ਼ 85 ਫੀਸਦੀ ਅਤੇ ਦੂਜੀ ਡੋਜ਼ 45 ਫੀਸਦੀ ਹੋ ਚੁੱਕੀ ਹੈ।
- ਇਸ ਨੂੰ 15 ਦਿਨ੍ਹਾਂ ਵਿੱਚ 60 ਫੀਸਦੀ ਕਰਨ ਦੇ ਆਦੇਸ਼ ਦਿੱਤੇ ਗਏ ਹਨ, ਜਦਕਿ ਪਹਿਲੀ ਖੁਰਾਕ 15 ਦਿਨ੍ਹਾਂ ਵਿੱਚ 100 ਫੀਸਦੀ ਹੋਵੇਗੀ।
- ਓ.ਪੀ.ਸੋਨੀ ਨੇ ਦੱਸਿਆ ਕਿ ਜਿੱਥੇ ਘੱਟ ਟੈਸਟਿੰਗ ਹੈ, ਉਸਨੂੰ ਪੂਰਾ ਕਰਨ ਲਈ ਕਿਹਾ ਗਿਆ ਹੈ।