ਚੰਡੀਗੜ੍ਹ: ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ। ਕਿਸਾਨ ਦਿੱਲੀ ਵਿੱਚ ਅੰਦੋਲਨ ਕਰਕੇ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਲੜਾਈ ਲੜ ਰਹੇ ਹਨ। ਕਿਸਾਨਾਂ ਦੀ ਲੜਾਈ ਵਿੱਚ ਦੇਸ਼ ਦਾ ਬੱਚਾ, ਬਜ਼ੁਰਗ , ਔਰਤਾਂ, ਨੌਜਵਾਨ ਹਰ ਕੋਈ ਉਨ੍ਹਾਂ ਦੇ ਨਾਲ ਹੈ। ਇਸ ਦੌਰਾਨ ਸਾਬਕਾ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਆਪਣੇ ਟਵਿੱਟਰ ਹੈਂਡਲ ਉੱਤੇ ਲੋਕਾਂ ਨੂੰ ਇਨ੍ਹਾਂ ਕਾਨੂੰਨਾਂ ਪ੍ਰਤੀ ਜਾਗੂਰਕ ਕਰਨ ਲਈ ਇੱਕ ਵੀਡੀਓ ਪਈ ਹੈ ਜਿਸ ਵਿੱਚ ਉਹ ਲੋਕਾਂ ਨੂੰ ਇਨ੍ਹਾਂ ਕਾਨੂੰਨਾਂ ਦੇ ਆਉਣ ਵਾਲੇ ਸਮੇਂ ਵਿੱਚ ਹੋਣ ਵਾਲੇ ਨੁਕਸਾਨਾਂ ਬਾਰੇ ਦਸ ਰਹੇ ਹਨ।
ਨਵਜੋਤ ਸਿੰਘ ਸਿੱਧੂ ਨੇ ਟਵਿੱਟਰ 'ਤੇ ਸਾਝੀ ਕੀਤੀ ਵੀਡੀਓ, ਖੇਤੀ ਕਾਨੂੰਨਾਂ ਪ੍ਰਤੀ ਕੀਤਾ ਜਾਗੂਰਕ
ਸਾਬਕਾ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਆਪਣੇ ਟਵਿੱਟਰ ਹੈਂਡਲ ਉੱਤੇ ਲੋਕਾਂ ਨੂੰ ਇਨ੍ਹਾਂ ਕਾਨੂੰਨਾਂ ਪ੍ਰਤੀ ਜਾਗੂਰਕ ਕਰਨ ਲਈ ਇੱਕ ਵੀਡੀਓ ਪਈ ਹੈ ਜਿਸ ਵਿੱਚ ਉਹ ਲੋਕਾਂ ਨੂੰ ਇਨ੍ਹਾਂ ਕਾਨੂੰਨਾਂ ਦੇ ਆਉਣ ਵਾਲੇ ਸਮੇਂ ਵਿੱਚ ਹੋਣ ਵਾਲੇ ਨੁਕਸਾਨਾਂ ਬਾਰੇ ਦਸ ਰਹੇ ਹਨ।
ਫ਼ੋਟੋ
ਨਵਜੋਤ ਸਿੰਘ ਨੇ ਸਿੱਧੂ ਨੇ ਟਵਿੱਟਰ ਹੈਂਡਲ ਉੱਤੇ ਵੀਡੀਓ ਸਾਂਝੀ ਕਰਦੇ ਹੋਏ ਲਿਖਿਆ ਕਿ ਆਜ਼ਾਦੀ ਤੋਂ ਪਹਿਲਾਂ ਅਸੀਂ ਈਸਟ ਇੰਡੀਆ ਕੰਪਨੀ ਦੀ ਏਕਾਅਧਿਕਾਰ ਨਾਲ ਲੜਾਈ ਕੀਤੀ ਸੀ ਅੱਜ ਅਸੀਂ ਕੇਂਦਰੀ ਸਰਕਾਰ ਨਾਲ ਲੜ ਰਹੇ ਹਾਂ। ਪ੍ਰਾਯੋਜਿਤ ਅੰਬਾਨੀ / ਅਡਾਨੀ ਕੰਪਨੀ, ਜੋ ਕਿ ਪੰਜਾਬ ਦੀਆਂ ਖੇਤੀ ਜ਼ਮੀਨਾਂ 'ਤੇ ਕਬਜ਼ਾ ਕਰ ਰਹੀ ਹੈ ਅਤੇ ਸਾਡੀ ਗੈਰ-ਟੈਕਸਯੋਗ ਖੇਤੀ ਆਮਦਨ ਨੂੰ ਜੇਬ ਵਿੱਚ ਜੋੜ ਰਹੀ ਹੈ। ਮੁੰਬਈ ਤੋਂ ਰਿਮੋਟ-ਨਿਯੰਤਰਿਤ ਏਕਾਧਿਕਾਰ ਚਲ ਰਿਹਾ ਹੈ।