ਚੰਡੀਗੜ੍ਹ: PPCC President (PPCC President) ਨਵਜੋਤ ਸਿੰਘ ਸਿੱਧੂ ਨੇ ਬੁੱਧਵਾਰ ਨੂੰ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਐਮਐਸਪੀ ਵਿੱਚ ਕੀਤੇ ਗਏ ਵਾਧੇ ਨੂੰ ਧੋਖਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਕੇਂਦਰ ਸਰਕਾਰ ਨੇ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਹੋਣ ਦਾ ਵਾਅਦਾ ਕੀਤਾ ਸੀ ਪਰ ਗੰਨੇ ਤੇ ਦੀਆਂ ਕੀਮਤਾਂ ਵਿੱਚ 1.75 ਫੀਸਦੀ ਯਾਨੀ ਸਿਰਫ 5 ਰੁਪਏ ਪ੍ਰਤੀ ਕੁਇੰਟਲ ਵਾਧਾ ਕੀਤਾ, ਜਦੋਂਕਿ ਕਣਕ ਦੀ ਐਮਐਸਪੀ ਦੋ ਫੀਸਦੀ ਵਧਾਈ ਯਾਨੀ 40 ਰੁਪਏ ਪ੍ਰਤੀ ਕੁਇੰਟਲ ਵਾਧਾ।
ਸਿਧੂ ਨੇ ਕਿਹਾ ਕਿ ਦੂਜੇ ਪਾਸੇ ਪਿਛਲੇ ਇੱਕ ਸਾਲ ਵਿੱਚ ਡੀਜਲ ਦੀਆਂ ਕੀਮਤਾਂ (Diesel Rate) 48 ਫੀਸਦੀ ਵਧ ਗਈਆਂ ਤੇ ਡੀਏਪੀ 140 ਫੀਸਦੀ ਵਧ ਗਿਆ। ਇਸੇ ਤਰ੍ਹਾਂ ਸਰ੍ਹੋਂ ਦਾ ਤੇਲ ਦੀਆਂ ਕੀਮਤਾਂ ਵਿੱਚ 174 ਫੀਸਦੀ ਵਾਧਾ ਹੋ ਗਿਆ ਤੇ ਸੂਰਜਮੁਖੀ ਦਾ ਤੇਲ 170 ਫੀਸਦੀ ਵਧ ਗਿਆ ਜਦੋਂਕਿ ਐਲਪੀਜੀ ਸਿਲੈਂਡਰ 190 ਰੁਪਏ ਵਧ ਗਿਆ।
ਸਿੱਧੂ ਨੇ ਕਿਹਾ ਕਿ ਕਿਸਾਨਾਂ, ਮਜਦੂਰਾਂ ਤੇ ਛੋਟੇ ਵਪਾਰੀਆਂ ਲਈ ਐਨਡੀਏ (NDA)ਦਾ ਮਤਲਬ ਨੋ ਡਾਟਾ ਅਵੇੇਲੇਬਲ ਬਣ ਕੇ ਰਹਿ ਗਿਆ ਹੈ। ਸਰਕਾਰ ਸਿਰਫ ਆਪਣੇ ਕਾਰਪੋਰੇਟ ਮਿੱਤਰਾਂ (Corporate Friends) ਨੂੰ ਅਮੀਰ ਬਣਾਉਣਾ ਜਾਣਦੀ ਹੈ, ਜਿਨ੍ਹਾਂ ਦਾ ਕਰਜਾ ਮਾਫ ਕਰ ਦਿੱਤਾ ਜਾਂਦਾ ਹੈ, ਜਦੋਂਕਿ ਉਨ੍ਹਾਂ ਦੇ ਜਹਾਜਾਂ ਵਿੱਚ ਸਫਰ ਹੁੰਦਾ ਹੈ ਤੇ ਉਹੀ ਸਰਕਾਰ ਲਈ ਨੀਤੀਆਂ ਬਣਾਉਂਦੇ ਹਨ। ਉਨ੍ਹਾਂ ਕਿਹਾ ਕਿ ਇਹ ਤਿਂਨ ਖੇਤੀ ਕਾਨੂੰਨ ਵੀ ਸਿਰਫ 0.1 ਫੀਸਦੀ ਲੋਕਾਂ ਲਈ ਬਣਾਏ ਗਏ ਹਨ, ਜਿਹੜੇ 70ਫੀਸਦੀ ਭਾਰਤੀਆਂ ਨੂੰ ਲੁੱਟ ਰਹੇ ਹਨ।
ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੇ ਜੂਨ 2020 ਵਿੱਚ ਸਰਵ ਪਾਰਟੀ ਮੀਟਿੰਗ ਵਿੱਚ ਖੇਤੀ ਕਾਨੂੰਨਾਂ (Farm Laws) ਦੀ ਹਮਾਇਤ ਕੀਤੀ ਤੇ ਪ੍ਰਕਾਸ਼ ਸਿੰਘ ਬਾਦਲ ਤੇ ਹਰ ਸਿਮਰਤ ਕੌਰ (Harsimrat Badal) ਸਤੰਬਰ 2020 ਤੱਕ ਖੇਤੀ ਕਾਨੂੰਨਾਂ ਦੇ ਹੱਕ ਵਿੱਚ ਵੀਡੀਉ ਬਣਾ ਰਹੇ ਸਨ ਤੇ ਉਨ੍ਹਾਂ ਸਿਰਫ ਲੋਕਾਂ ਦੇ ਦਬਾਅ ਹੇਠ ਹੀ ਐਨਡੀਏ ਦਾ ਪੱਲਾ ਛੱਡਿਆ। ਉਨ੍ਹਾਂ ਕਿ ਹਾ ਕਿ ਦਿੱਲੀ ਦੀ ਆਮ ਆਦਮੀ ਪਾਰਟੀ ਸਰਕਾਰ ਕਿਸਾਨਾਂ ਪ੍ਰਤੀ ਝੂਠੀ ਹਮਦਰਦੀ ਜਿਤਾ ਰਹੀ ਹੈ ਤੇ ਦਿੱਲੀ ਵਿੱਚ ਇਹ ਕਾਨੂਂਨ ਨਿਜੀ ਮੰਡੀਆਂ ਵਿੱਚ ਲਾਗੂ ਹੋ ਗਏ ਹਨ।
ਤੋਮਰ ਕੋਲ ਨਹੀਂ ਹੈ ਕੋਈ ਅਂਕੜਾ
ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ (PM Narender Modi) ਕਹਿੰਦੇ ਹਨ ਕਿ ਉਹ ਕਿਸਾਨਾਂ ਦੀ ਆਮਦਨ ਦੁੱਗਣੀ ਕਰਨਾ ਚਾਹੁੰਦੇ ਹਨ ਪਰ ਉਨ੍ਹਾਂ ਦੇ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਕੋਲ ਅਜਿਹਾ ਕੋਈ ਅੰਕੜਾ ਮੌਜੂਦ ਨਹੀਂ ਹੈ, ਜਿਸ ਨਾਲ ਕਿਸਾਨਾਂ ਦੀ ਵਿੱਤੀ ਹਾਲਤ ਬਾਰੇ ਪਤਾ ਚਲਦਾ ਹੋਵੇ। ਉਨ੍ਹਾਂ ਇਹ ਬਿਆਨ ਸੰਸਦ ਵਿੱਚ ਦਿੱਤਾ ਸੀ। ਸਿੱਧੂ ਨੇ ਕਿਹਾ ਕਿ ਅਜਿਹਾ ਸਰਵੇਖਣ ਸਿਰਫ ਡਾਕਟਰ ਮਨਮੋਹਨ ਸਿੰਘ (Dr. Manmohan Singh) ਦੀ ਅਗਵਾਈ ਵਾਲੀ ਯੂਪੀਏ ਸਰਕਾਰ ਵਿੱਚ ਹੀ ਕਰਵਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਜੇਕਰ ਮੋਦੀ ਸਰਕਾਰ ਕੋਲ ਕਿਸਾਨਾਂ ਦੀ ਵਿੱਤੀ ਹਾਲਤ ਦਰਸਾਉਂਦਾ ਅੰਕੜਾ ਮੌਜੂਦ ਨਹੀਂ ਹੈ ਤਾਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਜੁਮਲਾ ਛੱਡ ਕੇ ਇਹ ਖੇਤੀ ਕਾਨੂੰਨ ਕਿਵੇਂ ਬਣਾਏ ਗਏ। ਸਿੱਧੂ ਨੇ ਕਿਹਾ ਕਿ ਇਸ ਦੇ ਉਲਟ ਮੋਦੀ ਸਰਕਾਰ ਕੋਲ ਅੰਬਾਨੀ ਤੇ ਅਡਾਨੀ ਬਾਰੇ ਸਾਰੇ ਅੰਕੜਿਆਂ ਦੀ ਜਾਣਕਾਰੀ ਮੌਜੂਦ ਹੈ। ਉਨ੍ਹਾਂ ਕਿਹਾ ਕਿ ਕਾਰਪੋਰੇਟ ਘਰਾਣਿਆਂ ਦੀ ਅੱਖ ਹੁਣ ਖੇਤੀ ਖੇਤਰ ‘ਤੇ ਹੈ। ਸਿੱਧੂ ਨੇ ਕਿਹਾ ਕਿ ਨਿਰਮਾਣ ਤੇ ਸੇਵਾ ਖੇਤਰ ਪਹਿਲਾਂ ਹੀ ਕਾਰਪੋਰੇਟ ਹੱਥਾਂ ਵਿੱਚ ਹੈ ਤੇ ਹੁਣ ਨਜਰ ਖੇਤੀਬਾੜੀ ਖੇਤਰ ‘ਤੇ ਹੈ, ਜਿਹੜਾ ਕਿ ਇਸ ਵੇਲੇ ਸਭ ਤੋਂ ਲਾਹੇਵੰਦ ਧੰਦਾ ਹੈ।
ਇਹ ਵੀ ਪੜ੍ਹੋ:ਕਰਨਾਲ ਵਿੱਚ ਕਿਸਾਨਾਂ ਦਾ ਧਰਨਾ ਜਾਰੀ, ਵੀਰਵਾਰ ਰਾਤ ਤੱਕ ਵਧਾਈ ਇੰਟਰਨੈੱਟ ਪਾਬੰਦੀ