ਚੰਡੀਗੜ੍ਹ: ਸੇਵਾ ਮੁਕਤ ਆਈਪੀਐਸ ਅਧਿਕਾਰੀ (Retired IPS officer) ਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ (Punjab Congress President Navjot Sidhu) ਦੇ ਸਲਾਹਕਾਰ ਮੁਹੰਮਦ ਮੁਸਤਫਾ (Muhammad Mustafa) ਨੇ ਸੋਸ਼ਲ ਮੀਡੀਆ ਅਕਾਉਂਟ ਟਵਿੱਟਰ (Social media account Twitter) 'ਤੇ ਇਕ ਟਵੀਟ ਕੀਤਾ ਹੈ, ਜਿਸ ਵਿਚ ਉਨ੍ਹਾਂ ਨੇ ਸ਼ੇਅਰ-ਸ਼ਾਇਰੀ ਕੀਤੀ ਹੈ।
ਉਨ੍ਹਾਂ ਨੇ ਆਪਣੇ ਟਵੀਟ (Tweet) ਵਿਚ ਲਿਖਿਆ ਹੈ, ਇਸ ਲਈ ਆਪਣੇ ਸ਼ਿਕਾਰ ਨੂੰ ਕਦੇ ਇੰਨਾ ਕਮਜ਼ੋਰ ਤੇ ਮਜਬੂਰ ਨਾ ਸਮਝੋ ਕਿ ਤਾਕਤ ਦੇ ਨਸ਼ੇ ਵਿਚ ਚੂਰ ਉਸ ਨੂੰ ਠੋਕਦੇ ਹੀ ਰਹੋ, ਇਹ ਸੋਚ ਨਾਲ ਕਿ ਉਹ ਤੁਹਾਡਾ ਕਦੇ ਕੁਝ ਨਹੀਂ ਵਿਗਾੜ ਸਕਦਾ। ਕੁਦਰਤ ਦਾ ਕਾਨੂੰਨ ਹੈ ਕਿ ਸਮਾਂ ਹਮੇਸ਼ਾ ਇਕੋ ਜਿਹਾ ਨਹੀਂ ਰਹਿੰਦਾ। ਚਲੋ ਮੈਂ ਹੁਣ ਆਪਣੇ ਪੁਰਾਣੇ ਜਿਗਰੀ ਦੋਸਤ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਦੇ ਬਾਰੇ ਆਪਣੇ ਗੁੱਸੇ ਤੇ ਕੜਵਾਹਟ ਨੂੰ ਇਕ ਪਾਸੇ ਰੱਖਦੇ ਹੋਏ ਅੱਗੇ ਵੱਧਣਾ ਚਾਹੁੰਦਾ ਹਾਂ। ਬਸ਼ਰਤੇ ਅੱਗੇ ਤੋਂ ਕੋਈ ਹੋਰ ਸਾਜ਼ਿਸ਼ ਨਾ ਰਚੀ ਜਾਵੇ। ਮੇਰੇ ਮਜ਼ਹਬ ਇਸਲਾਮ ਦਾ ਵੀ ਇਹੀ ਤਕਾਜ਼ਾ ਹੈ ਕਿ ਮੁਆਫ ਕਰੋ ਤੇ ਭੁੱਲ ਜਾਓ। ਇਸ ਤੋਂ ਬਾਅਦ ਉਨ੍ਹਾਂ ਨੇ ਸ਼ੇਅਰੋ-ਸ਼ਾਇਰੀ ਕੀਤੀ ਹੈ।
ਇਹ ਵੀ ਪੜ੍ਹੋ-UP Election 2022: ਯੂਪੀ ਵਿੱਚ ਕਾਂਗਰਸ 40% ਔਰਤਾਂ ਨੂੰ ਟਿਕਟਾਂ ਦੇਵੇਗੀ: ਪ੍ਰਿਯੰਕਾ ਗਾਂਧੀ