ਪੰਜਾਬ

punjab

ETV Bharat / city

ਮੋਹਾਲੀ: ਤੇਜ਼ ਰਫਤਾਰ ਕਾਰ ਅਤੇ ਓਵਰਲੋਡ ਆਟੋ ਵਿਚਾਲੇ ਟੱਕਰ, 2 ਦੀ ਮੌਤ 9 ਫੱਟੜ - ਪੀ.ਜੀ.ਆਈ. ਚੰਡੀਗੜ੍ਹ

ਮੋਹਾਲੀ 'ਚ ਤੇਜ਼ ਰਫਤਾਰ ਕਾਰ ਅਤੇ ਓਵਰਲੋਡ ਆਟੋ ਰਿਕਸ਼ਾ ਵਿਚਾਲੇ ਭਿਆਨਕ ਟੱਕਰ 'ਚ 2 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਹੈ, ਜਦ ਕਿ ਹਾਦਸੇ 'ਚ 9 ਗੰਭੀਰ ਫੱਟੜ ਹੋ ਗਏ ਹਨ

ਕਾਰ ਅਤੇ ਓਵਰਲੋਡ਼ ਆਟੋ ਵਿਚਾਲੇ ਟੱਕਰ

By

Published : Sep 8, 2019, 11:50 AM IST

Updated : Sep 8, 2019, 1:10 PM IST

ਮੋਹਾਲੀ: ਸ਼ਹਿਰ ਦੇ ਸੈਕਟਰ 70-71 ਰੋਡ ‘ਤੇ ਤੇਜ਼ ਰਫਤਾਰ ਕਾਰ ਅਤੇ ਓਵਰਲੋਡ ਆਟੋ ਰਿਕਸ਼ਾ ਵਿਚਾਲੇ ਭਿਆਨਕ ਟੱਕਰ ਹੋ ਗਈ। ਇਸ ਦਰਦਨਾਕ ਹਾਦਸੇ 'ਚ 2 ਦੀ ਮੌਕੇ 'ਤੇ ਹੀ ਮੌਤ ਹੋ ਗਈ, ਹਾਲਾਂਕਿ 9 ਲੋਕ ਗੰਭੀਰ ਜ਼ਖ਼ਮੀ ਹਨ।

ਕਾਰ ਅਤੇ ਓਵਰਲੋਡ਼ ਆਟੋ ਵਿਚਾਲੇ ਟੱਕਰ

ਹਾਦਸੇ ਵਾਲੀ ਥਾਂ 'ਤੇ ਮੌਜੂਦ ਲੋਕਾਂ ਨੇ ਜ਼ਖ਼ਮੀਆਂ ਨੂੰ ਨੇੜੇ ਦੇ ਹਸਪਤਾਲ 'ਚ ਇਲਾਜ ਲਈ ਭਰਤੀ ਕਰਵਾ ਦਿੱਤਾ ਹੈ। ਜਾਣਕਾਰੀ ਮੁਤਾਬਕ ਜ਼ਖ਼ਮੀਆਂ 'ਚੋਂ 3 ਦੀ ਹਾਲਾਤ ਗੰਭੀਰ ਦੱਸੀ ਜਾ ਰਹੀ ਹੈ, ਜਿਸ ਕਾਰਨ ਉਨ੍ਹਾਂ ਨੂੰ ਇਲਾਜ਼ ਲਈ ਪੀ.ਜੀ.ਆਈ. ਚੰਡੀਗੜ੍ਹ 'ਚ ਰੈਫ਼ਰ ਕਰ ਦਿੱਤਾ ਗਿਆ ਹੈ।

ਕਾਰ ਅਤੇ ਓਵਰਲੋਡ਼ ਆਟੋ ਵਿਚਾਲੇ ਟੱਕਰ

ਘਟਨਾ ਵਾਲੀ ਥਾਂ 'ਤੇ ਪਹੁੰਚੀ ਪੁਲਿਸ ਮਾਮਲੇ ਦੀ ਜਾਂਚ 'ਚ ਜੁਟੀ ਹੈ। ਪੁਲਿਸ ਨੇ ਲਾਸ਼ਾਂ ਨੂੰ ਆਪਣੇ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਸੜਕ ਹਾਦਸੇ 'ਚ ਮਾਰੇ ਗਏ 2 ਲੋਕਾਂ ਦੀ ਪਛਾਣ ਨਹੀਂ ਹੋ ਪਾਈ ਹੈ।

ਕਾਰ ਅਤੇ ਓਵਰਲੋਡ਼ ਆਟੋ ਵਿਚਾਲੇ ਟੱਕਰ

ਜ਼ਿਕਰਯੋਗ ਹੈ ਕਿ ਪੰਜਾਬ ‘ਚ ਤੇਜ਼ ਰਫਤਾਰ ਕਾਰਨ ਸੜਕ ਹਾਦਸੇ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ, ਜਿਨ੍ਹਾਂ ‘ਚ ਹੁਣ ਤੱਕ ਅਨੇਕਾਂ ਹੀ ਲੋਕਾਂ ਦੀ ਮੌਤ ਹੋ ਚੁੱਕੀ ਹੈ

ਬਟਾਲਾ ਹਾਦਸਾ: ਡੀ.ਸੀ. ਨਾਲ ਪੰਗਾ ਲੈਣਾ ਸਿਮਰਜੀਤ ਬੈਂਸ ਨੂੰ ਪਿਆ ਮਹਿੰਗਾ, ਐੱਫ਼ਆਈਆਰ ਦਰਜ

Last Updated : Sep 8, 2019, 1:10 PM IST

ABOUT THE AUTHOR

...view details