ਚੰਡੀਗੜ੍ਹ:ਭਾਜਪਾ ਦੇ ਸੰਸਦ ਮੈਂਬਰ ਮਨੋਜ ਤਿਵਾਰੀ ਨੇ ਈਟੀਵੀ ਭਾਰਤ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੇਜਰੀਵਾਲ 'ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਦਿੱਲੀ ਮਾਡਲ ਦੀ ਗੱਲ ਕਰਦੇ ਹਨ ਪਰ ਮੈਂ ਦਿੱਲੀ ਮਾਡਲ ਦੀ ਅਸਲੀਅਤ ਦਿਖਾਉਣ ਲਈ ਪੰਜਾਬ ਆਇਆ ਹਾਂ ਅਤੇ ਦੱਸਣਾ ਚਾਹੁੰਦਾ ਹਾਂ ਕਿ ਕਿਵੇਂ ਉਹ ਪੰਜਾਬ ਵਿੱਚ ਜੋ ਵਾਅਦੇ ਕਰ ਰਹੇ ਹਨ, ਉਹ ਵੀ ਦਿੱਲੀ ਵਾਸੀਆਂ ਨਾਲ ਕੀਤੇ ਗਏ ਸਨ ਪਰ ਉਨ੍ਹਾਂ ਵਿੱਚੋਂ ਉਨ੍ਹਾਂ ਨੇ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ।
ਭਾਜਪਾ ਦੇ ਸੰਸਦ ਮੈਂਬਰ ਮਨੋਜ ਤਿਵਾੜੀ ਨੇ ਕਿਹਾ ਕਿ ਕੇਜਰੀਵਾਲ ਨਸ਼ੇ ਦੀ ਗੱਲ ਕਰਦੇ ਹਨ ਅਤੇ ਕਹਿੰਦੇ ਹਨ ਕਿ ਪੰਜਾਬ 'ਚ ਨਸ਼ੇ 'ਤੇ ਲਗਾਮ ਲਾਈ ਜਾਵੇਗੀ ਪਰ ਦਿੱਲੀ 'ਚ ਉਨ੍ਹਾਂ ਨੇ ਸ਼ਰਾਬ ਦੇ 4000 ਨਵੇਂ ਠੇਕੇ ਖੋਲੇ ਹਨ ਅਤੇ ਉਹ ਵੀ ਮੰਦਰਾਂ ਦੇ ਸਾਹਮਣੇ, ਸਕੂਲਾਂ ਦੇ ਸਾਹਮਣੇ, ਗੁਰਦੁਆਰਿਆਂ ਦੇ ਸਾਹਮਣੇ, ਤਾਂ ਇਹ ਕਿਸ ਆਧਾਰ 'ਤੇ ਕਹਿ ਰਿਹਾ ਹੈ ਕਿ ਪੰਜਾਬ ਵਿੱਚ ਨਸ਼ੇ ਦੀ ਲਗਾਮ ਕਸੀ ਜਾਵੇਗੀ। ਦਿੱਲੀ ਦੇ ਪ੍ਰਦੂਸ਼ਣ ਵਿੱਚ ਕਿਸਦਾ ਯੋਗਦਾਨ ਨੰਬਰ ਇੱਕ ਹੈ ਉਹ ਵੀ ਇਨ੍ਹਾਂ ਦੀ ਹੀ ਦੇਣ ਹੈ। ਹੋਰ ਵੀ ਕਈ ਅਜਿਹੇ ਕਈ ਵਾਅਦੇ ਹਨ ਜੋ ਇਨ੍ਹਾਂ ਨੇ ਪੂਰੇ ਨਹੀਂ ਕੀਤੇ।