ਚੰਡੀਗੜ੍ਹ: ਕੋਰੋਨਾ ਵਾਇਰਸ ਕਾਰਨ ਲੱਗੇ ਲੌਕਡਾਊਨ ਵਿੱਚ ਜਿੱਥੇ ਕਈ ਲੋਕ ਅਵਾਰਾ ਕੁੱਤਿਆਂ ਤੇ ਪਸ਼ੂਆਂ ਨੂੰ ਖਾਣਾ ਖੁਆ ਰਹੇ ਹਨ ਉੱਥੇ ਹੀ ਕੁਝ ਲੋਕ ਇਨਸਾਨੀਅਤ ਨੂੰ ਸ਼ਰਮਸਾਰ ਕਰ ਰਹੇ ਹਨ। ਚੰਡੀਗੜ੍ਹ ਦੇ ਰਾਮ ਦਰਬਾਰ ਵਿੱਚ ਇਕ ਮਹਿਲਾ ਵੱਲੋਂ ਅਵਾਰਾ ਕੁੱਤੇ ਨੂੰ ਘਰ ਵਿੱਚ ਬੰਦ ਕਰ ਦਿੱਤਾ ਗਿਆ। ਇਸ ਬੇਜ਼ੁਵਾਨ ਦਾ ਰੈਸਕਿਊ ਚੰਡੀਗੜ੍ਹ ਪ੍ਰਸ਼ਾਸਨ ਦੇ ਵਿਭਾਗ ਐਸਪੀਸੀਏ ਦੇ ਇੰਸਪੈਕਟਰ ਦੇਵੇਂਦਰ ਡੋਗਰਾ ਵੱਲੋਂ 3 ਅਪ੍ਰੈਲ ਨੂੰ ਕੀਤਾ ਗਿਆ ਸੀ।
ਲੌਕਡਾਊਨ 'ਚ ਜਾਨਵਰਾਂ 'ਤੇ ਤਸ਼ੱਦਦ ਕਰਨ ਵਾਲਿਆਂ ਵਿਰੁੱਧ ਹੋਏ ਪਰਚੇ ਦਰਜ
ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਜਾਨਵਰਾਂ 'ਤੇ ਤਸ਼ੱਦਦ ਕਰਨ ਵਾਲਿਆਂ ਖ਼ਿਲਾਫ ਲਗਾਤਾਰ ਚਲਾਨ ਕੱਟੇ ਜਾ ਰਹੇ ਹਨ। ਉੱਥੇ ਹੀ ਉਹ ਕੋਰਟ ਵਿੱਚ ਹੁਣ ਤੱਕ 1 ਹਜ਼ਾਰ ਚਲਾਨ ਪੇਸ਼ ਕਰ ਚੁੱਕੇ ਹਨ।
ਜਾਣਕਾਰੀ ਦਿੰਦਿਆਂ ਇੰਸਪੈਕਟਰ ਦੇਵੇਂਦਰ ਡੋਗਰਾ ਨੇ ਦੱਸਿਆ ਕਿ ਜਾਨਵਰਾਂ 'ਤੇ ਤਸ਼ੱਦਦ ਕਰਨ ਵਾਲਿਆਂ ਖ਼ਿਲਾਫ ਲਗਾਤਾਰ ਚਲਾਨ ਕੱਟੇ ਜਾ ਰਹੇ ਹਨ। ਇਸ ਦੇ ਨਾਲ ਹੀ 1 ਹਜ਼ਾਰ ਚਲਾਨ ਹੁਣ ਤੱਕ ਉਹ ਕੋਰਟ ਵਿੱਚ ਪੇਸ਼ ਕਰ ਚੁੱਕੇ ਹਨ। ਇਸ ਤੋਂ ਇਲਾਵਾ ਕਈ ਮੁਰਗੀਆਂ ਕੱਟਣ ਵਾਲਿਆਂ ਦੇ ਖ਼ਿਲਾਫ ਵੀ ਮਾਮਲੇ ਦਰਜ ਕੀਤੇ ਗਏ ਹਨ। ਜਿਨ੍ਹਾਂ ਵੱਲੋਂ ਮੁਰਗੀਆਂ ਨੂੰ ਬਿਨਾਂ ਦਾਣਾ ਪਾਣੀ ਤੋਂ ਪਿੰਜਰੇ 'ਚ ਜ਼ਿਆਦਾ ਤਾਦਾਦ 'ਚ ਕੈਦ ਕੀਤਾ ਹੋਇਆ ਸੀ।
ਇੰਨਾ ਹੀ ਨਹੀਂ ਇੰਸਪੈਕਟਰ ਨੇ ਦੱਸਿਆ ਘਰ ਵਿੱਚ ਬੰਦ ਕਰਨ ਵਾਲੀ ਉਕਤ ਮਹਿਲਾ ਦੇ ਖ਼ਿਲਾਫ ਵੀ ਮਾਮਲਾ ਦਰਜ ਕੀਤਾ ਗਿਆ ਹੈ। ਹਾਲਾਂਕਿ 10 ਦਿਨ ਕਮਰੇ ਵਿੱਚ ਬੰਦ ਰਹਿਣ ਤੋਂ ਬਾਅਦ ਵੀ ਕੁੱਤਾ ਸਹੀ ਸਲਾਮਤ ਸੀ ਜਿਸ ਦੀ ਸ਼ਿਕਾਇਤ ਉਨ੍ਹਾਂ ਨੂੰ ਇੱਕ ਲੜਕੀ ਵੱਲੋਂ ਕੀਤੀ ਗਈ ਸੀ।