ਚੰਡੀਗੜ੍ਹ:ਧਰਮ ਪਰਿਵਰਤਨ ਕਰ ਇੱਕ ਹਿੰਦੂ ਲੜਕੇ ਨਾਲ ਵਿਆਹ ਕਰ ਹਾਈਕੋਰਟ ਤੋਂ ਸੁਰੱਖਿਆ ਮੰਗਣ ਵਾਲੇ ਪ੍ਰੇਮੀ ਜੋੜੇ ਦੀ ਪਟੀਸ਼ਨ ’ਤੇ ਹਾਈਕੋਰਟ ਨੇ ਸਵਾਲ ਕੀਤਾ ਹੈ ਕਿ ਹਿੰਦੂ ਧਰਮ ਨੂੰ ਅਪਣਾਉਣ ਲਈ ਸਿਰਫ਼ ਇੱਕ ਹਲਫੀਆ ਬਿਆਨ ਦੇਣਾ ਕਾਫ਼ੀ ਹੈ ? ਹਾਈਕੋਰਟ ਨੇ ਪ੍ਰੇਮੀ ਜੋੜੇ ਦੇ ਵਕੀਲ ਨੂੰ ਅਗਲੀ ਸੁਣਵਾਈ ਦੌਰਾਨ ਇਸ ਦਾ ਜਵਾਬ ਦੇਣ ਲਈ ਕਿਹਾ ਹੈ।
ਪ੍ਰੇਮੀ ਜੋੜੇ ਤੋਂ ਸਾਵਲ, ‘ਕੀ ਹਿੰਦੂ ਧਰਮ ਅਪਣਾਉਣ ਲਈ ਇੱਕ ਹਲਫੀਆ ਬਿਆਨ ਕਾਫ਼ੀ’ ? - ਹਾਈਕੋਰਟ ਨੇ ਸਵਾਲ ਕੀਤਾ
ਹਾਈ ਕੋਰਟ ਨੇ ਇਸ ਪਟੀਸ਼ਨ 'ਤੇ ਕਿਹਾ ਕਿ ਹਿੰਦੂ ਮੈਰਿਜ ਐਕਟ 1955 ਦੇ ਅਨੁਸਾਰ ਵੈਦ ਹਿੰਦੂ ਧਰਮ ’ਚ ਇਹ ਲਾਜ਼ਮੀ ਹੈ ਕਿ ਮੁੰਡਾ-ਕੁੜੀ ਦੋਵੇਂ ਹਿੰਦੂ ਹੋਣੇ ਚਾਹੀਦੇ ਹਨ, ਹੁਣ ਸਵਾਲ ਇਹ ਉੱਠਦਾ ਹੈ ਕਿ ਸਿਰਫ਼ ਇੱਕ ਹਲਫੀਆ ਬਿਆਨ ਦੇਣ ਨਾਲ ਹਿੰਦੂ ਧਰਮ ਅਪਣਾਇਆ ਜਾ ਸਕਦਾ ਹੈ ?
ਕੀ ਹੈ ਮਾਮਲਾ ?
ਦਰਅਸਲ ਇੱਕ ਪ੍ਰੇਮੀ ਜੋੜਾ ਜਿਸ ਵਿੱਚ ਇੱਕ ਲੜਕੀ ਮੁਸਲਮਾਨ ਹੈ ਅਤੇ ਲੜਕਾ ਹਿੰਦੂ ਹੈ ਜਿਸ ਤੋਂ ਮਗਰੋਂ ਲੜਕੀ ਨੇ ਹਿੰਦੂ ਧਰਮ ਨੂੰ ਅਪਣਾਅ ਲੜਕੇ ਨਾਲ ਵਿਆਹ ਕਰਵਾ ਲਿਆ ਹੈ ਅਤੇ ਵਿਆਹ ਤੋਂ ਬਾਅਦ ਦੋਵਾਂ ਨੇ ਹਾਈ ਕੋਰਟ ਤੋਂ ਆਪਣੀ ਸੁਰੱਖਿਆ ਦੀ ਮੰਗ ਕਰਦਿਆਂ ਪਟੀਸ਼ਨ ਦਾਇਰ ਕੀਤੀ ਹੈ। ਲੜਕੀ ਨੇ ਕਿਹਾ ਕਿ 28 ਅਪ੍ਰੈਲ ਨੂੰ ਉਹਨਾਂ ਨੇ ਵਿਆਹ ਕਰ ਲਿਆ ਸੀ ਤੇ ਇਸ ਤੋਂ ਪਹਿਲਾਂ ਉਸ ਨੇ ਧਰਮ ਪਰਿਵਰਤਨ ਲਈ ਹਲਫੀਆ ਬਿਆਨ ਦੇ ਦਿੱਤਾ ਸੀ। ਉਹਨਾਂ ਨੂੰ ਆਪਣੇ ਪਰਿਵਾਰ ਤੋਂ ਖ਼ਤਰਾ ਹੈ ਜਿਸ ਕਾਰਨ ਉਹਨਾਂ ਨੇ ਸੁਰੱਖਿਆ ਦੀ ਮੰਗ ਕੀਤੀ ਹੈ।
ਹਾਈ ਕੋਰਟ ਨੇ ਇਸ ਪਟੀਸ਼ਨ 'ਤੇ ਕਿਹਾ ਕਿ ਹਿੰਦੂ ਮੈਰਿਜ ਐਕਟ 1955 ਦੇ ਅਨੁਸਾਰ ਵੈਦ ਹਿੰਦੂ ਧਰਮ ’ਚ ਇਹ ਲਾਜ਼ਮੀ ਹੈ ਕਿ ਮੁੰਡਾ-ਕੁੜੀ ਦੋਵੇਂ ਹਿੰਦੂ ਹੋਣੇ ਚਾਹੀਦੇ ਹਨ, ਹੁਣ ਸਵਾਲ ਇਹ ਉੱਠਦਾ ਹੈ ਕਿ ਸਿਰਫ਼ ਇੱਕ ਹਲਫੀਆ ਬਿਆਨ ਦੇਣ ਨਾਲ ਹਿੰਦੂ ਧਰਮ ਅਪਣਾਇਆ ਜਾ ਸਕਦਾ ਹੈ ? ਜਿਸ ਲਈ ਹਾਈਕੋਰਟ ਨੇ ਪਟੀਸ਼ਨਕਰਤਾ ਨੂੰ ਇਹ ਸਵਾਲ ਕੀਤਾ ਹੈ। ਹਾਈਕੋਰਟ ਦੇ ਸਵਾਲ ਤੋਂ ਬਾਅਦ ਪਟੀਸ਼ਨਕਰਤਾ ਨੇ ਇਸ ਦਾ ਜਵਾਬ ਦੇਣ ਲਈ ਹਾਈਕੋਰਟ ਤੋਂ ਸਮਾਂ ਮੰਗਿਆ ਹੈ।
ਇਹ ਵੀ ਪੜੋ: ਅੱਖਾਂ ਨਾ ਹੋਣ ਦੇ ਬਾਵਜੁਦ ਗਿਆਨ ਚੰਦ ਕਰ ਰਿਹਾ ਮਨੁੱਖਤਾ ਦੀ ਸੇਵਾ