ਚੰਡੀਗੜ੍ਹ: ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਕੇਂਦਰੀ ਮਨੁੱਖੀ ਸਰੋਤ ਮੰਤਰੀ ਡਾ. ਰਮੇਸ਼ ਪੋਖਰਿਆਲ ਨਾਲ ਸ਼ਾਸਤਰੀ ਭਵਨ, ਨਵੀਂ ਦਿੱਲੀ ਵਿਖੇ ਹੋਈ ਮੀਟਿੰਗ ਵਿੱਚ ਰਾਜ ਸਕੂਲ ਸਿੱਖਿਆ ਦੇ ਮਹੱਤਵਪੂਰਨ ਮੁੱਦੇ ਪ੍ਰੋਜੈਕਟ ਅਪਰੂਵਲ ਬੋਰਡ ਦੀ ਮਨਜ਼ੂਰੀ ਲਈ ਉਠਾਏ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਸੋਲਰ ਪੈਨਲ ਲਗਾਉਣ ਦੀ ਪ੍ਰੌੜਤਾ ਕਰਦਿਆਂ ਸਿੰਗਲਾ ਨੇ ਕਿਹਾ ਕਿ ਸੂਬੇ ਲਈ ਬਿਜਲੀ ਇੱਕ ਗੰਭੀਰ ਮਸਲਾ ਹੈ ਇਸ ਲਈ ਪੀ.ਏ.ਬੀ ਨੂੰ ਸੂਬੇ ਦੇ 1015 ਸਰਕਾਰੀ ਸੈਕੰਡਰੀ ਸਕੂਲਾਂ ਵਿੱਚ 3.5 ਲੱਖ ਰੁਪਏ ਪ੍ਰਤੀ ਸਕੂਲ ਦੇ ਹਿਸਾਬ ਨਾਲ ਕੁੱਲ 35.5 ਕਰੋੜ ਰੁਪਏ ਦੀ ਲਾਗਤ ਨਾਲ ਲਗਾਏ ਜਾਣ ਵਾਲੇ ਸੋਲਰ ਪੈਨਲਾਂ ਸਬੰਧੀ ਪ੍ਰਸਤਾਵ ਨੂੰ ਵਿਚਾਰਨਾ ਚਾਹੀਦਾ ਹੈ।
ਸਰਕਾਰੀ ਸਕੂਲਾਂ ਨੂੰ ਵੀ ਕੀਤਾ ਜਾਵੇ ਡਿਜ਼ੀਟਲਾਈਜ਼ਡ: ਸਿੰਗਲਾ - ਵਿਜੈ ਇੰਦਰ ਸਿੰਗਲਾ
ਪੰਜਾਬ ਦੇ ਸਿੱਖਿਆ ਮੰਤਰੀ ਨੇ ਪ੍ਰੋਜੈਕਟ ਅਪਰੂਵਲ ਬੋਰਡ (ਪੀ.ਏ.ਬੀ) ਕੋਲ ਮੁੱਦੇ ਉਠਾਏ ਅਤੇ ਸਰਕਾਰੀ ਸਕੂਲਾਂ ਵਿੱਚ ਸੋਲਰ ਪੈਨਲ ਲਗਾਉਣ ਦਾ ਰੱਖਿਆ ਪ੍ਰਸਤਾਵ ਰੱਖਿਆ 'ਤੇ ਅਤੇ ਪ੍ਰੀ-ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਦੀ ਤਨਖਾਹ ਵਿੱਚ ਵਾਧੇ ਦਾ ਮੁੱਦਾ ਵੀ ਉਭਾਰਿਆ।
ਇਹ ਵੀ ਪੜ੍ਹੌ:ਕੈਪਟਨ ਸਰਕਾਰ ਨੂੰ ਨਹੀਂ ਮਿਲੇਗੀ ਬੇਅਦਬੀ ਮਾਮਲੇ ਦੀ ਕਲੋਜ਼ਰ ਰਿਪੋਰਟ
ਸਰਕਾਰੀ ਸਕੂਲਾਂ ਵਿੱਚ ਡਿਜ਼ੀਟਲ ਇਨੀਸ਼ੀਏਟਿਵ ਲਾਗੂ ਕਰਨ ’ਤੇ ਜ਼ੋਰ ਦਿੰਦਿਆਂ ਸਿੱਖਿਆ ਮੰਤਰੀ ਨੇ ਸੂਬੇ ਦੇ 3500 ਪ੍ਰਾਇਮਰੀ ਸਕੂਲਾਂ ਲਈ 1.50 ਲੱਖ ਰੁਪਏ ਪ੍ਰਤੀ ਸਕੂਲ ਅਤੇ 1607 ਸੈਕੰਡਰੀ ਸਕੂਲਾਂ ਲਈ 3.50 ਲੱਖ ਰੁਪਏ ਪ੍ਰਤੀ ਸਕੂਲ ਦੀ ਮਨਜ਼ੂਰੀ ਮੰਗੀ।
ਮੰਤਰੀ ਨੇ ਸੂਬੇ ਦੇ 3472 ਸਕੂਲਾਂ ਵਿੱਚ ਇਨਸਿਨਰੇਟਰਜ਼ ਮਸ਼ੀਨਾਂ ਲਗਾਉਣ ਦਾ ਪ੍ਰਸਤਾਵ ਵੀ ਰੱਖਿਆ ਕਿਉਂ ਜੋ ਸੂਬੇ ਵੱਲੋਂ ਸਰਕਾਰੀ ਸਕੂਲਾਂ ਵਿੱਚ 6ਵੀਂ ਤੋਂ 12ਵੀਂ ਜਮਾਤ ਵਿੱਚ ਪੜ੍ਹਦੀਆਂ ਕੁੜੀਆਂ ਲਈ ਮੁਫਤ ਸੈਨੀਟਰੀ ਨੈਪਕਿਨ ਮੁਹੱਈਆ ਕੀਤੇ ਜਾਂਦੇ ਹਨ।
ਸਕੂਲੀ ਬੱਚਿਆਂ ਵਿੱਚ ਇਕਸਾਰਤਾ ਲਿਆਉਣ ਦੇ ਮੱਦੇਨਜ਼ਰ ਸੂਬੇ ਵੱਲੋਂ ਪਹਿਲੀ ਤੇ ਦੂਜੀ ਜਮਾਤ ਦੇ ਬੱਚਿਆਂ ਲਈ ਸਕੂਲ ਬੈਗਾਂ ਦਾ ਪ੍ਰਸਤਾਵ ਦਿੱਤਾ ਗਿਆ ਸੀ ਜੋ ਕਿ ਪੀ.ਏ.ਬੀ ਵੱਲੋਂ ਮਨਜ਼ੂਰ ਕਰ ਲਿਆ ਗਿਆ ਸੀ। ਇਸ ਪ੍ਰਸਤਾਵ ਨੂੰ ਅਮਲ ਵਿੱਚ ਲਿਆਉਣ ਲਈ ਸ੍ਰੀ ਸਿੰਗਲਾ ਨੇ ਬਜਟ ਦੀ ਮੰਗ ਕੀਤੀ ਅਤੇ ਪ੍ਰੀ-ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਦੀ ਤਨਖਾਹ 5000 ਰੁਪਏ ਤੋਂ ਵਧਾਕੇ 6000 ਰੁਪਏ ਕਰਨ ਦਾ ਮੁੱਦਾ ਵੀ ਉਭਾਰਿਆ। ਉਨ੍ਹਾਂ ਨੇ ਬਲਾਕ/ਕਲੱਸਟਰ ਪੱਧਰ ’ਤੇ ਅਕਾਦਮਿਕ ਸਹਾਇਤਾ ਪ੍ਰਦਾਨ ਕਰ ਰਹੇ ਰਿਸੋਰਸ ਕੁਆਰਡੀਨੇਟਰਾਂ ਦੀ ਤਨਖ਼ਾਹ ਵਿੱਚ ਘੱਟ ਦਰੁਸਤ ਕਰਨ ਦੀ ਲੋੜ ਸਬੰਧੀ ਵੀ ਜਾਣੂ ਕਰਵਾਇਆ।