ETV Bharat Punjab

ਪੰਜਾਬ

punjab

ETV Bharat / city

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਉਪਲੱਬਧ ਕਰਵਾਏ ਜਾਣਗੇ ਸੋਨੇ-ਚਾਂਦੀ ਦੇ ਸਿੱਕੇ - ਅੰਮ੍ਰਿਤਸਰ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸ਼ੁਭ ਮੌਕੇ 'ਤੇ ਸੋਨੇ-ਚਾਂਦੀ ਦੇ ਯਾਦਗਾਰੀ ਸਿੱਕੇ ਸ਼ਰਧਾਲੂਆਂ ਤੇ ਆਮ ਜਨਤਾ ਨੂੰ ਕਰਵਾਏ ਜਾਣਗੇ ਉਪਲੱਬਧ। ਵਿਸਾਖੀ ਦੇ ਵਿਸ਼ੇਸ਼ ਮੌਕੇ ਕੀਤੀ ਗਈ ਸ਼ੁਰੂਆਤ।

ਸ੍ਰੀ ਗੁਰੂ ਨਾਨਕ ਦੇਵ ਜੀ
author img

By

Published : Apr 15, 2019, 1:49 PM IST

ਚੰਡੀਗੜ੍ਹ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸ਼ੁਭ ਮੌਕੇ ਉੱਤੇ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਲਿਮਟਿਡ ਨੂੰ ਯਾਦਗਾਰੀ ਸਿੱਕੇ ਉਪਲੱਬਧ ਕਰਵਾਉਣ ਦਾ ਕੰਮ ਸੌਂਪਿਆ ਗਿਆ ਸੀ। ਇਸ ਬਾਰੇ ਪੰਜਾਬ ਇੰਡਸਟਰੀ ਅਤੇ ਕਾਮਰਸ ਵਿਭਾਗ ਦੇ ਵਧੀਕ ਮੁੱਖ ਸਕੱਤਰ ਵਿਨੀ ਮਹਾਜਨ ਨੇ ਦੱਸਿਆ ਕਿ ਪੀ.ਐਸ.ਆਈ.ਈ.ਸੀ. ਨੇ ਯਾਦਗਾਰੀ ਸਿੱਕਿਆਂ ਦੇ ਡਿਜ਼ਾਇਨ ਅਤੇ ਨਿਰਮਾਣ ਤਿਆਰ ਕਰਨ ਲਈ ਐਮ.ਐਮ.ਟੀ.ਸੀ ਨਾਲ ਪ੍ਰਬੰਧ ਕੀਤੇ ਸਨ।
ਇਨ੍ਹਾਂ ਯਾਦਗਾਰੀ ਮੈਡਲਾਂ ਦੀ ਸ਼ੁਰੂਆਤ ਵਿਸਾਖੀ ਦੇ ਵਿਸ਼ੇਸ਼ ਮੌਕੇ 'ਤੇ ਫੁਲਕਾਰੀ, ਇੰਮਪੋਰੀਅਮ, ਸੈਕਟਰ 17, ਚੰਡੀਗੜ੍ਹ ਵਿਖੇ ਭਾਈ ਸੁਖਦੀਪ ਸਿੰਘ ਸਿੱਧੂ, ਮਹਾਂ ਪ੍ਰਬੰਧਕ (ਨਿਰਯਾਤ), ਪੀ.ਐਸ.ਆਈ.ਈ.ਸੀ ਵਲੋਂ ਕੀਤੀ ਗਈ।
ਸੋਨੇ ਅਤੇ ਚਾਂਦੀ ਨਾਲ ਤਿਆਰ ਕੀਤੇ ਗਏ ਹਨ ਇਹ ਸਿੱਕੇ
ਇਸ ਮੌਕੇ ਪੀ.ਐਸ.ਆਈ.ਈ.ਸੀ ਦੇ ਮੈਨੇਜਿੰਗ ਡਾਇਰੈਕਟਰ ਰਾਹੁਲ ਭੰਡਾਰੀ ਨੇ ਦੱਸਿਆ ਕਿ ਇਨ੍ਹਾਂ ਯਾਦਗਾਰੀ ਮੈਡਲਾਂ ਨੂੰ ਐਮ.ਐਮ.ਟੀ.ਸੀ. ਤੋਂ 999 ਸ਼ੁੱਧਤਾ ਲਈ ਤਸੱਲੀਬਖਸ਼ ਪੈਕਿੰਗ ਨਾਲ ਸੋਨੇ ਅਤੇ ਚਾਂਦੀ ਦੋਹਾਂ ਵਿੱਚ ਤਿਆਰ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਇਹ ਯਾਦਗਾਰੀ ਸਿੱਕੇ 24 ਕੈਰੇਟ ਸੋਨੇ ਵਿੱਚ 5 ਅਤੇ 10 ਗ੍ਰਾਮ (999 ਸ਼ੁੱਧਤਾ) ਅਤੇ 50 ਗ੍ਰਾਮ ਸ਼ੁੱਧ ਚਾਂਦੀ (999 ਸ਼ੁੱਧਤਾ) ਵਿੱਚ ਉਪਲੱਬਧ ਹੋਣਗੇ।
ਚੰਡੀਗੜ੍ਹ, ਅੰਮ੍ਰਿਤਸਰ ਤੇ ਇਨ੍ਹਾਂ ਸ਼ਹਿਰਾਂ 'ਚ ਵੇਚੇ ਜਾਣਗੇ ਸਿੱਕੇ
ਉੱਥੇ ਹੀ ਭਾਈ ਸੁਖਦੀਪ ਸਿੰਘ ਸਿੱਧੂ, ਮੁੱਖ ਪ੍ਰਬੰਧਕ (ਨਿਰਯਾਤ) ਨੇ ਦੱਸਿਆ ਕਿ ਇਨ੍ਹਾਂ ਯਾਦਗਾਰੀ ਮੈਡਲਾਂ ਨੂੰ ਚੰਡੀਗੜ੍ਹ, ਅੰਮ੍ਰਿਤਸਰ, ਪਟਿਆਲਾ, ਦਿੱਲੀ ਅਤੇ ਕੋਲਕਾਤਾ ਵਿੱਚ ਸਥਿਤ ਪੀ.ਐਸ.ਆਈ.ਈ.ਸੀ ਦੇ ਫੁੱਲਕਾਰੀ ਇੰਮਪੋਰੀਅਮਾਂ ਰਾਹੀਂ ਵੇਚਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਯਾਦਗਾਰੀ ਮੈਡਲਾਂ ਨੂੰ ਐਮ.ਐਮ.ਟੀ.ਸੀ. ਦੇ ਸਾਰੇ ਭਾਰਤ ਵਿੱਚ ਸਥਿਤ ਰਿਟੇਲ ਦੁਕਾਨਾਂ ਉੱਤੇ ਵੀ ਵੇਚਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪੀ.ਐਸ.ਆਈ.ਈ.ਸੀ. ਸ਼ਰਧਾਲੂਆਂ ਅਤੇ ਆਮ ਜਨਤਾ ਨੂੰ ਪ੍ਰਮੁੱਖ ਬੈਂਕਾਂ ਅਤੇ ਈ-ਕਾਮਰਸ ਪਲੇਟਫਾਰਮ ਦੇ ਰਾਹੀਂ ਵੀ ਇਨ੍ਹਾਂ ਮੈਡਲਾਂ ਨੂੰ ਉਪਲੱਬਧ ਕਰਵਾਉਣ ਦੀ ਦਿਸ਼ਾ 'ਚ ਕੰਮ ਕਰ ਰਿਹਾ ਹੈ।
ਦੱਸਣਯੋਗ ਹੈ ਕਿ ਪੀ.ਐਸ.ਆਈ.ਈ.ਸੀ. ਨੇ ਇਸ ਤੋਂ ਪਹਿਲਾਂ ਵੀ 300 ਸਾਲਾ ਖਾਲਸਾ ਸਥਾਪਨਾ ਦਿਵਸ ਦੇ ਮੌਕੇ 'ਤੇ ਯਾਦਗਾਰੀ ਸਿੱਕੇ ਜਾਰੀ ਕੀਤੇ ਸਨ, ਜਿਨ੍ਹਾਂ ਸੰਸਾਰ ਭਰ ਵਿੱਚ ਵੱਡੇ ਪੱਧਰ ਉੱਤੇ ਪ੍ਰਸ਼ੰਸਾ ਹੋਈ ਸੀ।

ABOUT THE AUTHOR

...view details