ਚੰਡੀਗੜ੍ਹ:ਪੰਜਾਬ ਕੈਬਨਿਟ ਵਿੱਚ ਵਿਸਥਾਰ ਤੋਂ ਬਾਅਦ ਅੱਜ ਕੈਬਨਿਟ ਦੀ ਪਹਿਲੀ ਮੀਟਿੰਗ ਹੋਵੇਗੀ। ਇਹ ਮੀਟਿੰਗ ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਸਵੇਰੇ 10.30 ਵਜੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਹੋਵੇਗੀ। ਦੱਸ ਦਈਏ ਕਿ ਇਸ ਮੀਟਿੰਗ ਵਿੱਚ ਕਈ ਅਹਿਮ ਫੈਸਲੇ ਗਏ ਜਾ ਸਕਦੇ ਹਨ।
ਇਹ ਵੀ ਪੜੋ:ਮੀਂਹ ਨਾਲ ਮੌਸਮ ਹੋਇਆ ਖੁਸ਼ਨੁਮਾ, ਦਰਬਾਰ ਸਾਹਿਬ ਪਹੁੰਚੀ ਸੰਗਤ ਨੇ ਵਾਹਿਗੁਰੂ ਦਾ ਕੀਤਾ ਸ਼ੁਕਰਾਨਾ
ਬੀਤੇ ਦਿਨ ਮੰਤਰੀਆਂ ਨੂੰ ਵਿਭਾਗਾਂ ਗਏ ਸਨ ਵੰਡੇ:ਦੱਸ ਦਈਏ ਕਿ ਬੀਤੇ ਦਿਨ ਨਵੇਂ ਮੰਤਰੀਆਂ ਵਿੱਚ ਵਿਭਾਗਾਂ ਦੀ ਵੰਡ ਕੀਤੀ ਗਈ ਸੀ। ਮੰਤਰੀਆਂ ਵਿੱਚੋਂ ਹਰਜੋਤ ਬੈਂਸ ਅਤੇ ਕੁਲਦੀਪ ਸਿੰਘ ਧਾਲੀਵਾਲ ਨੂੰ ਤਰੱਕੀ ਦਿੱਤੀ ਗਈ ਹੈ। ਹਰਜੋਤ ਬੈਂਸ ਨੂੰ ਸਿੱਖਿਆ ਵਿਭਾਗ ਅਤੇ ਕੁਲਦੀਪ ਧਾਲੀਵਾਲ ਨੂੰ ਖੇਤੀਬਾੜੀ ਵਿਭਾਗ ਦਿੱਤਾ ਗਿਆ ਹੈ।
ਮੰਤਰੀ ਮੰਡਲ ਦੇ ਵਿਸਥਾਰ ਤੋਂ ਬਾਅਦ ਪਹਿਲੀ ਕੈਬਨਿਟ ਮੀਟਿੰਗ ਅੱਜ ਮੀਤ ਹੇਅਰ ਤੇ ਹਰਪਾਲ ਚੀਮਾਂ ਤੋਂ ਤੋਂ ਵਾਪਸ ਗਏ ਵਿਭਾਗ: ਇਸ ਵਿਭਾਗ ਵੰਡ ਦੇ ਦੌਰਾਨ ਸਭ ਤੋਂ ਅਹਿਮ ਗੱਲ ਇਹ ਹੈ ਕਿ ਗੁਰਮੀਤ ਮੀਤ ਹੇਅਰ ਕੋਲੋਂ ਸਕੂਲ ਐਜੁਕੇਸ਼ਨ ਦਾ ਵਿਭਾਗ ਲੈ ਲਿਆ ਗਿਆ ਹੈ। ਇਸ ਵਿਭਾਗ ਨੂੰ ਹੁਣ ਜੇਲ੍ਹ ਅਤੇ ਮਾਈਨਿੰਗ ਮੰਤਰੀ ਹਰਜੋਤ ਬੈਂਸ ਨੂੰ ਸੌਂਪ ਦਿੱਤਾ ਗਿਆ ਹੈ। ਦੱਸ ਦਈਏ ਕਿ ਸਿੱਖਿਆ ਵਿਭਾਗ ਆਮ ਆਦਮੀ ਪਾਰਟੀ ਦਾ ਅਹਿਮ ਵਿਭਾਗ ਹੈ। ਬਜਟ ਦੌਰਾਨ ਵੀ ਇਸ ਸਬੰਧੀ ਕਈ ਐਲਾਨ ਕੀਤੇ ਗਏ ਸੀ। ਵਿੱਤ ਮੰਤਰੀ ਹਰਪਾਲ ਚੀਮਾ ਤੋਂ ਸਹਿਕਾਰਤਾ ਵਿਭਾਗ ਵਾਪਸ ਲੈ ਕੇ ਸੀਐਮ ਭਗਵੰਤ ਮਾਨ ਨੇ ਆਪਣੇ ਕੋਲ ਰੱਖ ਲਿਆ ਹੈ।
ਇਹ ਵੀ ਪੜੋ:ਸਿੱਧੂ ਮੂਸੇਵਾਲਾ ਕਤਲ ਮਾਮਲਾ: ਲਾਰੈਂਸ ਬਿਸ਼ਨੋਈ ਨੂੰ ਅੰਮ੍ਰਿਤਸਰ ਲੈ ਕੇ ਪਹੁੰਚੀ ਪੁਲਿਸ, ਕੋਰਟ ਵਿੱਚ ਕੀਤਾ ਜਾਵੇਗਾ ਪੇਸ਼
ਇਸ ਤਰ੍ਹਾਂ ਹਨ ਨਵੇਂ ਮੰਤਰੀਆਂ ਦੇ ਵਿਭਾਗ:
- ਕੈਬਨਿਟ ਮੰਤਰੀ ਅਮਨ ਅਰੋੜਾ:ਸੂਚਨਾ ਅਤੇ ਲੋਕ ਸੰਪਰਕ, ਨਵੇਂ ਅਤੇ ਨਵਿਆਉਣਯੋਗ ਊਰਜਾ ਸਰੋਤ, ਹਾਊਸਿੰਗ ਅਤੇ ਸ਼ਹਿਰੀ ਵਿਕਾਸ।
- ਕੈਬਨਿਟ ਮੰਤਰੀ ਡਾ: ਇੰਦਰਬੀਰ ਸਿੰਘ ਨਿੱਝਰ:ਸਥਾਨਕ ਸਰਕਾਰਾਂ, ਸੰਸਦੀ ਮਾਮਲੇ, ਭੂਮੀ ਅਤੇ ਪਾਣੀ ਦੀ ਸੰਭਾਲ, ਪ੍ਰਸ਼ਾਸਨਿਕ ਸੁਧਾਰ।
- ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ:ਸੁਤੰਤਰਤਾ ਸੈਨਾਨੀ, ਰੱਖਿਆ ਸੇਵਾ ਭਲਾਈ, ਫੂਡ ਪ੍ਰੋਸੈਸਿੰਗ ਅਤੇ ਬਾਗਬਾਨੀ।
- ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾਮਾਜਰਾ:ਸਿਹਤ ਅਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਅਤੇ ਖੋਜ, ਚੋਣ।
- ਕੈਬਨਿਟ ਮੰਤਰੀ ਅਨਮੋਲ ਗਗਨ ਮਾਨ:ਸੈਰ-ਸਪਾਟਾ ਅਤੇ ਸੱਭਿਆਚਾਰ ਮਾਮਲੇ, ਨਿਵੇਸ਼ ਅਤੇ ਤਰੱਕੀ, ਕਿਰਤ ਅਤੇ ਸ਼ਿਕਾਇਤਾਂ ਦਾ ਨਿਵਾਰਨ।