ਕਿਸਾਨਾਂ ਦੇ ਪ੍ਰਦਰਸ਼ਨ ਨੂੰ ਖੱਬੇ ਪੱਖੀ ਦਾ ਸਮਰਥਨ
ਕਿਸਾਨਾਂ ਨੇ ਬੁਰਾੜੀ ਜਾਣ ਤੋਂ ਕੀਤਾ ਮਨ੍ਹਾਂ, ਸਿੰਘੂ ਬਾਰਡਰ 'ਤੇ ਹਿੰਸਕ ਝੜਪ - ਵਾਟਰ ਕੈਨਨ
20:03 November 27
ਕਿਸਾਨਾਂ ਦੇ ਪ੍ਰਦਰਸ਼ਨ ਨੂੰ ਖੱਬੇ ਪੱਖੀ ਦਾ ਸਮਰਥਨ
19:09 November 27
ਕਿਸਾਨਾਂ ਦੇ ਦਿੱਲੀ ਚੱਲੋ ਅੰਦੋਲਨ ਵਿੱਚ ਬਚਿਆਂ ਨੇ ਵੀ ਕੀਤੀ ਸ਼ਮੂਲੀਅਤ
ਕਿਸਾਨਾਂ ਦੇ ਦਿੱਲੀ ਚੱਲੋ ਅੰਦੋਲਨ ਵਿੱਚ ਬਚਿਆਂ ਨੇ ਵੀ ਸ਼ਮੂਲੀਅਤ ਕੀਤੀ ਹੈ। ਪੰਜਾਬ ਤੋਂ ਹਰਿਆਣਾ ਆਪਣੀ ਸਾਈਕਲ ਉੱਤੇ ਸਵਾਰ ਹੋ ਕੇ ਜੀਂਦ ਪਹੁੰਚੇ। ਈਟੀਵੀ ਭਾਰਤ ਨੇ ਬੱਚਿਆਂ ਨਾਲ ਗੱਲਬਾਤ ਕੀਤੀ ਤਾਂ ਬੱਚਿਆ ਕਿਹਾ ਕਿ ਅਸੀਂ ਮੋਦੀ ਨਹੀਂ ਛਡਾਂਗੇ। ਉਨ੍ਹਾਂ ਕਿਹਾ ਕਿ ਸਾਡੀ ਜੀਰੀ ਕੌਣ ਲਵੇਗਾ ਇਹਦਾ ਤਾਂ ਕਿਸਾਨ ਭੁੱਖਾ ਮਰ ਜਾਓਗਾ। ਜੇਕਰ ਅਸੀਂ ਕਣਕ ਨਾ ਬੀਜੀ ਤਾਂ ਪੂਰਾ ਦੇਸ਼ ਭੁੱਖਾ ਮਰ ਜਾਉਂਗਾ।
18:42 November 27
ਕਿਸਾਨਾਂ ਦੇ ‘ਦਿੱਲੀ ਚੱਲੋ’ ਪ੍ਰਦਰਸ਼ਨ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਦਿੱਲੀ ਸਰਕਾਰ ਦੇ ਅਧਿਕਾਰੀ ਬੁਰਾੜੀ ਪਹੁੰਚੇ।
ਕਿਸਾਨਾਂ ਦੇ ‘ਦਿੱਲੀ ਚੱਲੋ’ ਵਿਰੋਧ ਪ੍ਰਦਰਸ਼ਨ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਦਿੱਲੀ ਸਰਕਾਰ ਦੇ ਅਧਿਕਾਰੀ ਨਿਰੰਕਾਰੀ ਸਮਾਗਾਮ ਗਰਾਉਂਡ, ਬੁਰਾੜੀ ਪਹੁੰਚੇ। ਆਪ ਦੇ ਰਾਘਵ ਚੱਡਾ ਨੇ ਕਿਹਾ ਕਿ “ਅਸੀਂ ਇੱਥੇ ਕਿਸਾਨਾਂ ਲਈ ਪਾਣੀ ਦੇ ਟੈਂਕਰ ਲਗਾਉਣ ਆਏ ਹਾਂ। ‘ਆਪ’ ਸਰਕਾਰ ਕਿਸਾਨਾਂ ਦੇ ਨਾਲ ਖੜ੍ਹੀ ਹੈ। ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਸਰਕਾਰ ਉਨ੍ਹਾਂ ਦੀ ਦੇਖਭਾਲ ਕਰੇਗੀ।
17:40 November 27
ਸ਼ੰਭੂ ਬਾਰਡਰ 'ਤੇ ਪੁਲਿਸ ਨੇ ਬੈਰੀਕੇਡਸ ਹਟਾਏ
ਕਿਸਾਨਾਂ ਨੂੰ ਦਿੱਲੀ ਦਾਖ਼ਲ ਕਰਨ ਦੀ ਇਜਾਜ਼ਤ ਮਿਲਣ ਤੋਂ ਬਾਅਦ ਅੰਬਾਲਾ ਦੇ ਕੋਲ ਹਰਿਆਣਾ ਅਤੇ ਪੰਜਾਬ ਦੇ ਵਿਚਕਾਰ ਸ਼ੰਭੂ ਬਾਰਡਰ ਉੱਤੇ ਪੁਲਿਸ ਨੇ ਬੈਰੀਕੇਡਸ ਨੂੰ ਹਟਾ ਦਿੱਤਾ ਹੈ। ਅੰਬਾਲਾ ਦੇ ਐਸਪੀ ਰਾਜੇਸ਼ ਕਾਲੀਆ ਨੇ ਕਿਹਾ ਕਿ ਕਿਸੇ ਨੂੰ ਵੀ ਦਿੱਲੀ ਜਾਣ ਤੋਂ ਰੋਕਿਆ ਨਹੀਂ ਜਾਵੇਗਾ ਯਾਤਰੀ ਆਸਾਨੀ ਨਾਲ ਯਾਤਰਾ ਕਰ ਸਕਦੇ ਹਨ।
17:13 November 27
ਕਿਸਾਨਾਂ ਨੇ ਬੁਰਾੜੀ ਜਾਣ ਤੋਂ ਕੀਤਾ ਮਨ੍ਹਾਂ
ਦਿੱਲੀ-ਹਰਿਆਣਾ ਬਾਰਡਰ ਉੱਤੇ ਆਪਣੀ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਬੁਰਾੜੀ ਸੰਤ ਨਿਰੰਕਾਰੀ ਮੈਦਾਨ ਵਿੱਚ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਮਿਲੀ ਹੈ। ਦਿੱਲੀ ਪੁਲਿਸ ਦੇ ਬੁਲਾਰੇ ਡਾ. ਈਸ਼ ਸਿੰਘਲ ਨੇ ਦੱਸਿਆ ਕਿ ਕਿਸਾਨ ਆਗੂਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਹਾਲਾਕਿ ਕਿਸਾਨਾਂ ਨੇ ਦਿੱਲੀ ਪੁਲਿਸ ਦੇ ਇਸ ਪ੍ਰਸਤਾਵ ਨੂੰ ਨਕਾਰ ਦਿੱਤਾ ਹੈ। ਕਿਸਾਨਾਂ ਨੇ ਬੁਰਾੜੀ ਜਾਣ ਤੋਂ ਮਨ੍ਹਾਂ ਕਰ ਦਿੱਤਾ ਹੈ।
16:47 November 27
ਦਿੱਲੀ-ਗੁਰੂਗ੍ਰਾਮ ਹੱਦ 'ਤੇ ਟ੍ਰੈਫਿਕ ਜਾਮ
ਕਿਸਾਨਾਂ ਦੇ ਦਿੱਲੀ ਚੱਲੋ ਪ੍ਰਦਰਸ਼ਨ ਦੌਰਾਨ ਪੁਲਿਸ ਵੱਲੋਂ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਇਸ ਕਾਰਨ ਦਿੱਲੀ-ਗੁਰੂਗ੍ਰਾਮ ਹੱਦ ਉੱਤੇ ਟ੍ਰੈਫਿਕ ਜਾਮ ਲੱਗ ਗਿਆ ਹੈ।
16:19 November 27
ਪੰਜਾਬ 'ਚ ਕਿਸਾਨ ਵਿਰੋਧ ਦੌਰਾਨ 2 ਟ੍ਰੇਨਾਂ ਰੱਦ, 5 ਦੇ ਰੂਟ ਨੂੰ ਕੀਤਾ ਗਿਆ ਛੋਟਾ
ਪੰਜਾਬ ਵਿੱਚ ਕਿਸਾਨਾਂ ਦੇ ਵਿਰੋਧ ਦੇ ਮੱਦੇਨਜ਼ਰ, ਦੋ ਰੇਲ ਗੱਡੀਆਂ ਰੱਦ ਕੀਤੀਆਂ ਗਈਆਂ, 5 ਰੇਲ ਗੱਡੀਆਂ ਨੂੰ ਛੋਟਾ ਕੀਤਾ ਗਿਆ ਅਤੇ ਪੰਜ ਹੋਰਾਂ ਨੂੰ ਮੋੜ ਦਿੱਤਾ ਗਿਆ ਹੈ। ਇਸ ਦੀ ਜਾਣਕਾਰੀ ਉੱਤਰੀ ਰੇਲ ਵਿਭਾਗ ਨੇ ਦਿੱਤੀ।
15:54 November 27
'ਦਿੱਲੀ ਚੱਲੋ' ਕਾਰਨ ਵਿਦਿਆਰਥੀਆਂ ਦੀ ਪ੍ਰੀਖਿਆਵਾਂ ਹੋਈਆਂ ਰੱਦ
ਵਿਦਿਆਰਥੀ ਦਾ ਕਹਿਣਾ ਹੈ ਕਿ "ਅਸੀਂ ਰੋਹਤਕ ਤੋਂ ਆ ਰਹੇ ਹਾਂ। ਸਾਡੀ ਪ੍ਰੀਖਿਆਵਾਂ 'ਦਿੱਲੀ ਚੱਲੋ' ਕਾਰਨ ਰੱਦ ਕਰ ਦਿੱਤੀਆਂ ਗਈਆਂ। ਬਹੁਤ ਸਾਰੇ ਵਿਦਿਆਰਥੀ ਹਨ ਜੋ ਆਪਣੇ ਕਾਲਜਾਂ ਵਿਚ ਜਾਂਦੇ ਹਨ। ਇਹ ਸਾਡੇ ਲਈ ਬਹੁਤ ਸਾਰੀਆਂ ਮੁਸ਼ਕਲਾਂ ਦਾ ਕਾਰਨ ਬਣ ਰਿਹਾ ਹੈ।"
15:46 November 27
ਇਜਾਜ਼ਤ ਮਿਲਣ 'ਤੇ ਕਿਸਾਨ ਪਹੁੰਚੇ ਦਿੱਲੀ
ਬੁਰਾੜੀ ਖੇਤਰ ਦੇ ਨਿਰੰਕਾਰੀ ਸਮਾਗਾਮ ਗਰਾਉਂਡ ਵਿਖੇ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਮਿਲਣ ਤੋਂ ਬਾਅਦ ਕਿਸਾਨ ਟਕਰੀ ਸਰਹੱਦ ਰਾਹੀਂ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਦਾਖਲ ਹੋਏ।
15:32 November 27
ਦਿੱਲੀ 'ਚ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਮਿਲਣ ਮਗਰੋਂ ਕਿਸਾਨਾਂ ਨੇ ਕੀਤਾ ਧੰਨਵਾਦ
ਟਿਕਰੀ ਸਰਹੱਦੀ ਖੇਤਰ ਦੇ ਕਿਸਾਨ ਦਾ ਕਹਿਣਾ ਹੈ, "ਅਸੀਂ ਆਪਣੇ ਰਾਹ ਵਿੱਚ ਲਗਭਗ 10 ਰੁਕਾਵਟਾਂ ਨੂੰ ਪਾਰ ਕਰ ਚੁੱਕੇ ਹਾਂ। ਅਸੀਂ ਪ੍ਰਸ਼ਾਸਨ ਦਾ ਵਿਰੋਧ ਕਰਨ ਦੀ ਇਜਾਜ਼ਤ ਦੇਣ ਲਈ ਉਨ੍ਹਾਂ ਦਾ ਧੰਨਵਾਦ ਕਰਦੇ ਹਾਂ। ਅਸੀਂ ਖੁਸ਼ ਹਾਂ ਅਤੇ ਸਿਰਫ਼ ਇਸ ਮਸਲੇ ਦਾ ਸ਼ਾਂਤਮਈ ਹੱਲ ਚਾਹੁੰਦੇ ਹਾਂ।
15:12 November 27
ਦਿੱਲੀ ਪੁਲਿਸ ਨੇ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਨਿਰੰਕਾਰੀ ਸਮਾਗਾਮ ਮੈਦਾਨ 'ਚ ਪ੍ਰਦਰਸ਼ਨ ਕਰਨ ਦੀ ਦਿੱਤੀ ਇਜਾਜ਼ਤ
ਪੰਜਾਬ ਅਤੇ ਹਰਿਆਣਾ ਦੇ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਦਿੱਲੀ ਪੁਲਿਸ ਨੇ ਬੁਰਾੜੀ ਖੇਤਰ ਦੇ ਨਿਰੰਕਾਰੀ ਸਮਾਗਾਮ ਮੈਦਾਨ ਵਿੱਚ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਦਿੱਲੀ ਪੁਲਿਸ ਕਮਿਸ਼ਨਰ ਨੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਪ੍ਰਬੰਧ ਬਣਾਏ ਰੱਖਣ ਅਤੇ ਸ਼ਾਤੀ ਪ੍ਰਦਰਸ਼ਨ ਕਰਨ।
14:51 November 27
ਸਰਕਾਰ ਚਰਚਾ ਦੇ ਲਈ ਤਿਆਰ ਹੈ ਤੇ ਚਰਚਾ ਨਾਲ ਹੀ ਸੁਝਾਅ ਨਿਕਲਦੇ ਹਨ- ਤੋਮਰ
ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਆਪਣੇ ਟਵਿਟਰ ਹੈਂਡਲ ਉੱਤੇ ਲਿਖਿਆ ਕਿ ਨਵੇਂ ਕਾਨੂੰਨ ਬਣਾਉਣਾ ਸਮੇਂ ਦੀ ਲੋੜ ਸੀ ਆਉਣ ਵਾਲੇ ਕੱਲ ਵਿੱਚ ਇਹ ਕਾਨੂੰਨ ਕਿਸਾਨਾਂ ਦੇ ਜੀਵਨ ਪੱਧਰ ਵਿੱਚ ਇਨਕਲਾਬੀ ਬਦਲਾਅ ਲਿਆਉਣ ਵਾਲੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਨਵੇਂ ਖਤੇ ਕਾਨੂੰਨਾਂ ਦੇ ਪ੍ਰਤੀ ਜੋ ਉਲਝਣ ਹੈ ਉਸ ਨੂੰ ਦੂਰ ਕਰਨ ਲਈ, ਮੈਂ ਸਾਰੇ ਕਿਸਾਨ ਭਰਾਵਾਂ ਅਤੇ ਭੈਣਾਂ ਨੂੰ ਵਿਚਾਰਨ ਲਈ ਸੱਦਾ ਦਿੰਦਾ ਹਾਂ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਰਕਾਰ ਚਰਚਾ ਦੇ ਲਈ ਤਿਆਰ ਹੈ ਤੇ ਚਰਚਾ ਨਾਲ ਹੀ ਸੁਝਾਅ ਨਿਕਲਦੇ ਹਨ ਇਸ ਲਈ ਕਿਸਾਨ ਆਪਣੇ ਅੰਦੋਲਨ ਨੂੰ ਮੁਲਤਵੀ ਕਰਕੇ ਗੱਲਬਾਤ ਲਈ ਆਉਣ।
13:55 November 27
ਕੇਂਦਰ ਸਰਕਾਰ ਹਮੇਸ਼ਾ ਗੱਲਬਾਤ ਲਈ ਤਿਆਰ: ਮਨੋਹਰ ਲਾਲ ਖੱਟੜ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਟਵੀਟ ਕਰ ਕਿਹਾ ਕਿ ਕੇਂਦਰ ਸਰਕਾਰ ਹਮੇਸ਼ਾ ਗੱਲਬਾਤ ਲਈ ਤਿਆਰ ਹੈ। ਮੈਂ ਸਾਰੇ ਕਿਸਾਨ ਭਰਾਵਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਆਪਣੇ ਸਾਰੇ ਜਾਇਜ਼ ਮਸਲਿਆਂ ਲਈ ਸਿੱਧੇ ਤੌਰ ਤੇ ਕੇਂਦਰ ਨਾਲ ਗੱਲ ਕਰਨ। ਅੰਦੋਲਨ ਇਸਦਾ ਤਰੀਕਾ ਨਹੀਂ ਹੈ, ਗੱਲਬਾਤ ਨਾਲ ਹੀ ਹੱਲ ਆਵੇਗਾ।
12:59 November 27
ਕੇਜਰੀਵਾਲ ਸਰਕਾਰ ਨੇ ਸਟੇਡੀਅਮ ਨੂੰ ਜੇਲ੍ਹਾਂ 'ਚ ਤਬਦੀਲ ਕਰਨ ਤੋਂ ਕੀਤਾ ਇਨਕਾਰ
ਆਪ ਆਗੂ ਹਰਪਾਲ ਸਿੰਘ ਚੀਮਾ ਨੇ ਦਿੱਲੀ ਮੁੱਖ ਮੰਤਰੀ ਦਾ ਸਟੇਡੀਅਮਾਂ ਨੂੰ ਜੇਲਾਂ ਵਿਚ ਤਬਦੀਲ ਕਰਨ ਦੀ ਮੰਗ ਨੂੰ ਇਨਕਾਰ ਕਰਨ ਲਈ ਧੰਨਵਾਦ ਕੀਤਾ। ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਪਾਰਟੀ ਕਿਸਾਨਾਂ ਦੇ ਨਾਲ ਖੜ੍ਹੀ ਹੈ। ਅਸੀਂ ਆਪਣੇ ਹੱਕਾਂ ਲਈ ਲੜਾਂਗੇ। ਕਿਸਾਨ ਏਕਤਾ ਜ਼ਿੰਦਾਬਾਦ।
12:14 November 27
ਸਾਂਸਦ ਪ੍ਰਤਾਪ ਸਿੰਘ ਬਾਜਵਾ ਦੀ ਅਪੀਲ
ਸਾਂਸਦ ਪ੍ਰਤਾਪ ਸਿੰਘ ਬਾਜਵਾ ਨੇ ਟਵੀਟ ਕਰ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੂੰ ਅਪੀਲ ਕੀਤੀ ਕਿ ਕਿਸਾਨਾਂ ਨੂੰ ਦਿੱਲੀ ਦਾਖ਼ਲ ਹੋਣ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਤਰੀਕੇ ਨਾਲ ਭਾਰਤੀਆਂ ਦੇ ਸੰਵਿਧਾਨਕ ਅਧਿਕਾਰਾਂ 'ਤੇ ਹਮਲਾ ਕਰਨਾ ਸਾਡੇ ਸੰਵਿਧਾਨ ਦੀ ਭਾਵਨਾ ਦੇ ਵਿਰੁੱਧ ਹੈ।
12:11 November 27
3 ਦਸੰਬਰ ਤੱਕ ਇੰਤਜ਼ਾਰ ਕਿਉਂ ?
ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰ ਲਿਖਿਆ ਕਿ ਕਿਸਾਨਾਂ ਦੀ ਅਵਾਜ ਨੂੰ ਹਮੇਸ਼ਾ ਲਈ ਬੁਝਾਇਆ ਨਹੀਂ ਜਾ ਸਕਦਾ। ਕੇਂਦਰ ਨੂੰ ਦਿੱਲੀ ਸਰਹੱਦ 'ਤੇ ਤਣਾਅਪੂਰਨ ਸਥਿਤੀ ਨੂੰ ਖ਼ਤਮ ਕਰਨ ਲਈ ਤੁਰੰਤ ਕਿਸਾਨ ਯੂਨੀਅਨ ਦੇ ਨੇਤਾਵਾਂ ਨਾਲ ਗੱਲਬਾਤ ਸ਼ੁਰੂ ਕਰਨੀ ਚਾਹੀਦੀ ਹੈ। ਜਦੋਂ ਸਥਿਤੀ ਹੁਣ ਹੱਥੋਂ ਬਾਹਰ ਆ ਰਹੀ ਹੈ ਤਾਂ 3 ਦਸੰਬਰ ਤੱਕ ਇੰਤਜ਼ਾਰ ਕਿਉਂ ਕਰੀਏ?
11:29 November 27
ਦਿੱਲੀ-ਬਹਾਦੁਰਗੜ੍ਹ ਹਾਈਵੇ ਨੇੜੇ ਟਿੱਕਰੀ ਸਰਹੱਦ ਸੀਲ
ਦਿੱਲੀ-ਬਹਾਦੁਰਗੜ੍ਹ ਹਾਈਵੇ ਨੇੜੇ ਟਿੱਕਰੀ ਸਰਹੱਦ 'ਤੇ ਦਿੱਲੀ ਨੂੰ ਦਾਖਲ ਹੋਣ ਤੋਂ ਰੋਕਣ ਲਈ ਬੈਰੀਕੇਡ ਵਜੋਂ ਰੱਖੇ ਟਰੱਕ ਨੂੰ ਹਟਾਉਣ ਲਈ ਕਿਸਾਨਾ ਨੇ ਟਰੈਕਟਰ ਦੀ ਵਰਤੋਂ ਕੀਤੀ।
11:28 November 27
ਆਰਜ਼ੀ ਜੇਲ੍ਹਾਂ ਦੀ ਮੰਗ
ਇਸ ਦੌਰਾਨ ਦਿੱਲੀ ਪਹੁੰਚੇ ਕਿਸਾਨਾ ਨੂੰ ਗ੍ਰਿਫਤਾਰ ਕਰਕੇ ਡੱਕਣ ਲਈ ਦਿੱਲੀ ਪੁਲਿਸ ਨੇ 9 ਸਟੇਡੀਅਮਾਂ ਨੂੰ ਆਰਜ਼ੀ ਜੇਲ੍ਹਾਂ ਵਿੱਚ ਤਬਦੀਲ ਕਰਨ ਲਈ ਦਿੱਲੀ ਸਰਕਾਰ ਤੋਂ ਇਜਾਜ਼ਤ ਮੰਗੀ ਹੈ।
11:27 November 27
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਦਿੱਲੀ ਕੂਚ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਿਸਾਨ ਜਥੇਬੰਦੀਆਂ ਤੋਂ ਵੱਖ ਦਿੱਲੀ ਵੱਲ ਕੂਚ ਕੀਤਾ। ਕਮੇਟੀ ਮੈਂਬਰਾਂ ਨੇ ਟਰਾਲੀਆਂ ਵਿਚ ਜ਼ਰੂਰੀ ਚੀਜ਼ਾਂ ਦਾ ਭੰਡਾਰਨ ਕਰਕੇ ਅੰਮ੍ਰਿਤਸਰ ਵਿਖੇ ਆਪਣੀ ਟਰੈਕਟਰ ਰੈਲੀ ਲਈ ਦਿੱਲੀ ਵੱਲ ਕੂਚ ਕੀਤਾ।
11:26 November 27
ਸਿੰਘੂ ਸਰਹੱਦ ਕੋਲ ਵੱਡੀ ਗਿਣਤੀ ਵਿੱਚ ਪੁਲਿਸ ਤਾਇਨਾਤ
ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ‘‘ਦਿੱਲੀ ਚਲੋ’’ ਅੰਦੋਲਨ ਦੇ ਮੱਦੇਨਜ਼ਰ ਸਿੰਘੂ ਸਰਹੱਦ (ਹਰਿਆਣਾ-ਦਿੱਲੀ ਸਰਹੱਦ) ਦੇ ਕੋਲ ਵੱਡੀ ਗਿਣਤੀ ਵਿੱਚ ਪੁਲਿਸ ਤਾਇਨਾਤ ਕੀਤੀ ਗਈ ਹੈ। ਇਸ ਮਗਰੋਂ ਸਿੰਘੂ ਸਰਹੱਦ 'ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਖਿੰਡਾਉਣ ਲਈ ਪੁਲਿਸ ਹੰਝੂ ਗੈਸ ਦੇ ਗੋਲਿਆਂ ਦੀ ਵਰਤੋਂ ਕੀਤੀ।
11:25 November 27
ਸੋਨੀਪਤ-ਪਾਣੀਪਤ ਹਲਦਾਨਾ ਸਰਹੱਦ ਪੂਰੀ ਤਰ੍ਹਾਂ ਸੀਲ
ਕਿਸਾਨ ਅੰਦੋਲਨ ਨੂੰ ਧਿਆਨ ਵਿਚ ਰੱਖਦਿਆਂ ਸੋਨੀਪਤ-ਪਾਣੀਪਤ ਹਲਦਾਨਾ ਸਰਹੱਦ ਪੂਰੀ ਤਰ੍ਹਾਂ ਸੀਲ ਕਰ ਦਿੱਤੀ ਗਈ ਹੈ। ਪੁਲਿਸ ਨੇ ਕਿਸਾਨਾਂ ਦੇ ਰਾਹ ਰੋਕਣ ਲਈ ਪੱਥਰ ਅਤੇ ਮਿੱਟੀ ਪਾ ਕੇ ਬੈਰੀਕੇਡਿੰਗ ਲਗਾਈ ਹੈ।
10:51 November 27
ਦਿੱਲੀ ਕੂਚ 'ਤੇ ਅੜੇ ਕਿਸਾਨ
ਚੰਡੀਗੜ੍ਹ: ਪੰਜਾਬ ਤੋਂ ਲੈ ਕੇ ਹਰਿਆਣਾ ਤੱਕ ਕਿਸਾਨਾਂ ਦੇ ਵਿਰੋਧ ਲਗਾਤਾਰ ਜਾਰੀ ਹੈ । ਵੀਰਵਾਰ ਨੂੰ ਦਿਨ ਭਰ ਪੁਲਿਸ ਅਤੇ ਕਿਸਾਨਾਂ ਵਿਚਾਲੇ ਝੜਪ ਹੋਈ। ਕੁੱਝ ਥਾਵਾਂ 'ਤੇ ਪੁਲਿਸ ਨੂੰ ਵਾਟਰ ਕੈਨਨ ਅਤੇ ਹੰਝੂ ਗੈਸ ਦੀ ਵਰਤੋਂ ਵੀ ਕਰਨੀ ਪਈ। ਪਰ ਫਿਰ ਵੀ, ਕਿਸਾਨ ਦਿੱਲੀ ਜਾਣ ਦੀ ਜ਼ਿੱਦ 'ਤੇ ਅੜੇ ਹੋਏ ਹਨ।
ਹਰਿਆਣਾ ਤੋਂ ਦਿੱਲੀ ਜਾਣ ਵਾਲੇ ਕਿਸਾਨ ਦਿੱਲੀ ਤੋਂ ਜ਼ਿਆਦਾ ਦੂਰ ਨਹੀਂ ਹਨ। ਵੀਰਵਾਰ ਨੂੰ ਹੋਏ ਸੰਘਰਸ਼ ਮਗਰੋਂ ਕਿਸਾਨਾਂ ਨੇ ਪਾਣੀਪਤ ਦੇ ਟੋਲ ਪਲਾਜ਼ਾ 'ਤੇ ਰਾਤ ਨੂੰ ਅਰਾਮ ਕੀਤਾ ਅਤੇ ਅੱਜ ਕਿਸਾਨ ਦਿੱਲੀ ਦਾ ਰੁੱਖ ਕਰਨਗੇ।
ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਚਢੁਨੀ ਨੇ ਕਿਹਾ ਕਿ ਸਾਡੀ ਰਣਨੀਤੀ ਸਿਰਫ਼ ਇੱਕ ਹੀ ਹੋਵੇਗੀ, ਹਰ ਕੀਮਤ 'ਤੇ ਦਿੱਲੀ ਜਾਣਾ। ਗੁਰਨਾਮ ਸਿੰਘ ਚਢੁਨੀ ਨੇ ਦੱਸਿਆ ਕਿ ਪਾਣੀਪਤ 'ਚ ਰਾਤ ਨੂੰ ਰੁਕਣ ਮਗਰੋਂ ਕਿਸਾਨਾਂ ਦੀ ਲਹਿਰ ਦੁਬਾਰਾ ਸ਼ੁਰੂ ਹੋਵੇਗੀ। ਚਢੁਨੀ ਨੇ ਕਿਹਾ ਕਿ ਭਾਵੇਂ ਪੁਲਿਸ ਕਿੰਨੇ ਵੀ ਬੈਰੀਕੇਡ ਲਗਾਏ ਅਸੀਂ ਤੋੜਕੇ ਦਿੱਲੀ ਪਹੁੰਚਾਂਗੇ ਅਤੇ ਸਾਡਾ ਕਾਫਲਾ ਨਹੀਂ ਰੁਕੇਗਾ।